ਫਸਲਾਂ ਦੀ ਰਹਿੰਦ ਖੁੰਹਦ ਨੂੰ ਨਾ ਸਾੜਨ ਸਬੰਧੀ ਲਗਾਏ ਤਿੰਨ ਦਿਨਾਂ ਜਾਗਰੂਕਤਾ ਸੈਮੀਨਾਰ

You Are HereAgriculture
Monday, March 20, 2017-4:18 PM
ਨਾਭਾ (ਜਗਨਾਰ)-ਮਾਨਯੋਗ ਨੈਸਨਲ ਗਰੀਨ ਟ੍ਰਿਬਿਊਨਲ ਅਤੇ ਮਾਨਯੋਗ ਹਾਈ ਕੋਰਟ ਦੇ ਦਿਸਾ ਨਿਰਦੇਸਾਂ ਹੇਠ ਸੂਬਾ ਸਰਕਾਰ ਵੱਲੋਂ ਪਟਿਆਲਾ ਜਿਲ੍ਹਾ ਨੂੰ ਮਾਡਲ ਜਿਲ੍ਹਾ ਚੁਣੇ ਜਾਣ ਤੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਹਲਕੇ ਦੇ ਪਿੰਡਾਂ ਵਿੱਚ ਤਿੰਨ ਦਿਨਾਂ ਸੈਮੀਨਾਰ ਕਰਵਾਏ ਗਏ ਜਿਸ ਦੌਰਾਨ ਜਾਗਰੂਕ ਕਰਨ ਵਾਲੀਆਂ ਵੈਨਾਂ ਨੇ ਪਹੁੰਚ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ। ਇਸ ਸਬੰਧੀ ਗੱਲ ਕਰਦਿਆਂ ਨਾਭਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਇਹ ਤਿੰਨ ਦਿਨਾਂ ਜਾਗਰੂਕਤਾ ਸੈਮੀਨਾਰ ਇਸ ਕਰਵਾਏ ਗਏ ਤਾਂ ਜੋ ਧਰਤੀ ਅਤੇ ਇਸ ਵਿੱਚ ਫਸਲਾਂ ਨੂੰ ਤਾਕਤ ਦੇਣ ਵਾਲੇ ਕੀੜੇ-ਮਕੋੜਿਆਂ ਨੂੰ ਬਚਾਇਆ ਜਾ ਸਕੇ ਅਤੇ ਇਸ ਦੇ ਨਾਲ ਨਾਲ ਰਹਿੰਦ ਖੁੰਹਦ ਸਾੜਨ ਕਾਰਨ ਜਿੱਥੇ ਵਾਤਾਵਰਨ ਪ੍ਰਦੂਸਿਤ ਹੁੰਦਾ ਹੈ ਉਥੇ ਪੰਛੀਆਂ, ਜਾਨਵਰਾਂ ਅਤੇ ਇਨਸਾਨੀ ਜਿੰਦਗੀਆਂ ਤੇ ਵੀ ਮਾੜਾ ਅਸਰ ਹੁੰਦਾ ਹੈ, ਜਿਸ ਕਰਕੇ ਕਿਸਾਨਾਂ ਨੂੰ ਰਹਿੰਦ ਖੁੰਹਦ ਨਹੀਂ ਸਾੜਨੀ ਚਾਹੀਦੀ ਸਗੋਂ ਉਸ ਨੂੰ ਖੇਤਾਂ ਵਿੱਚ ਹੀ ਦਬਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕਿਸਾਨ ਜਾਗਰੂਕਤਾ ਸੈਮੀਨਾਰ ਮੰਡੋੜ ਸਰਕਲ, ਨਾਭਾ ਸਰਕਲ, ਛੀਂਟਾਵਾਲਾ ਸਰਕਲ, ਅਗੌਲ ਅਤੇ ਟੌਹੜਾ ਆਦਿ ਸਰਕਲ ਵਿੱਚ ਕਰਵਾਏ ਗਏ ਹਨ, ਜਿਸ ਦੌਰਾਨ ਕਿਸਾਨਾਂ ਨੂੰ ਰਹਿੰਦ ਖੁੰਹਦ ਨੂੰ ਸੰਭਾਲਣ ਲਈ ਅਨੇਕਾਂ ਤਰ੍ਹਾਂ ਦੀ ਮਸੀਨਰੀ ਸਬੰਧੀ ਜਾਗਰੂਕ ਕੀਤਾ ਗਿਆ ਹੈ। ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਫਸਲਾਂ ਦੀ ਰਹਿੰਦ ਖੁੰਹਦ ਨੂੰ ਖੇਤਾਂ ਚ ਵਾਹੁਣ ਨਾਲ ਜਿੱਥੇ ਧਰਤੀ ਨੂੰ ਸਕਤੀ ਮਿਲਦੀ ਹੈ ਅਤੇ ਫਸਲ ਦਾ ਝਾੜ ਵਧੇਰੇ ਨਿਕਲਦਾ ਹੈ ਉੱਥੇ ਖਾਦ ਅਤੇ ਕੀਟਨਾਸਕ ਦਵਾਈਆਂ ਦੇ ਖਰਚਿਆਂ ਤੋਂ ਵੀ ਕਿਸਾਨਾਂ ਬਚਤ ਹੁੰਦੀ ਹੈ। ਹਲਕੇ ਦੇ ਕਿਸਾਨਾਂ ਵੱਲੋਂ ਇਨ੍ਹਾਂ ਸੈਮੀਨਾਰਾਂ ਵਿੱਚ ਭਰਪੂਰ ਹਾਜਰੀ ਲਵਾਈ ਗਈ ਅਤੇ ਖੇਤੀਬਾੜੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਗਈ।
!-- -->