ਜੀ-20 ਸੰਮੇਲਨ ਤੋਂ ਪਹਿਲਾਂ ਹੋ ਸਕਦੀ ਹੈ ਟਰੰਪ ਅਤੇ ਪੀ.ਐੱਮ. ਮੋਦੀ ਦੀ ਮੁਲਾਕਾਤ

You Are HereAmerica
Saturday, February 18, 2017-12:38 AM

ਨਵੀਂ ਦਿੱਲੀ— ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਈ ਮਹੀਨੇ 'ਚ ਅਹਿਮ ਮੁਲਾਕਾਤ ਹੋ ਸਕਦੀ ਹੈ। ਅਸਲ 'ਚ ਦੋਹਾਂ ਦੇਸ਼ਾਂ ਦੇ ਡਿਪਲੋਮੈਟ ਪੀ.ਐੱਮ. ਮੋਦੀ ਦੀ ਜੁਲਾਈ 'ਚ ਜਰਮਨੀ 'ਚ ਹੋਣ ਵਾਲੇ ਅਹਿਮ ਜੀ-20 ਸੰਮੇਲਨ ਤੋਂ ਪਹਿਲਾਂ ਅਮਰੀਕਾ ਦੌਰੇ 'ਤੇ ਜਾਣ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਖੁਦ ਰਾਸ਼ਟਰਪਤੀ ਟਰੰਪ ਇਸ ਅਹਿਮ ਸੰਮੇਲਨ ਤੋਂ ਪਹਿਲਾਂ ਦੱਖਣੀ ਚੀਨ ਸਾਗਰ ਵਿਵਾਦ ਸਹਿਤ ਕਈ ਹੋਰ ਅੰਤਰਾਸ਼ਟਰੀ ਵਿਵਾਦਾਂ 'ਤੇ ਭਾਰਤ ਨਾਲ ਸਾਂਝਾ ਨਜ਼ਰੀਆ ਤਿਆਰ ਕਰਨਾ ਚਾਹੁੰਦੇ ਹਨ।

ਜੇਕਰ ਦੋਹਾਂ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਦੀ ਮੁਲਾਕਾਤ ਹੋਈ ਤਾਂ ਇਸ 'ਚ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਵੇਗੀ। ਭਾਰਤ ਖਾਸ ਤੌਰ 'ਤੇ ਅਮਰੀਕਾ ਦੀ ਨਵੀਂ ਵੀਜ਼ਾ ਨੀਤੀ ਤੋਂ ਪ੍ਰੇਸ਼ਾਨ ਹੈ। ਇਸ ਦੇ ਦੋ ਦਿਨ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਅਮਰੀਕੀ ਹਮਰੂਤਬਾ ਨਾਲ ਗੱਲਬਾਤ ਕੀਤੀ ਸੀ। ਇਸ ਤੋਂ ਇਲਾਵਾ ਦੱਖਣੀ ਚੀਨ ਸਾਗਰ ਸਰਹੱਦ ਵਿਵਾਦ 'ਤੇ ਅਮਰੀਕਾ ਅਤੇ ਚੀਨ ਆਹਮਣੇ ਸਾਹਮਣੇ ਹਨ।

ਜਦਕਿ ਸੱਤਾ ਤਬਦੀਲੀ ਤੋਂ ਬਾਅਦ ਸੱਤਾਧਾਰੀ ਰਿਪਬਲਿਕਨ ਅਤੇ ਵਿਰੋਧੀ ਡੈਮੋਕ੍ਰੇਟ ਦੇ ਭਾਰਤ ਦੇ ਹਵਾਲੇ 'ਚ ਕਈ ਖੇਤਰਾਂ 'ਚ ਵੱਖ-ਵੱਖ ਨੀਤੀਆਂ ਵੀ ਗੱਲਬਾਤ ਦਾ ਅਹਿਮ ਹਿੱਸਾ ਹੋਣਗੀਆਂ। ਸਰਕਾਰੀ ਸੂਤਰਾਂ ਮੁਤਾਬਕ ਭਾਵੇ ਨਵੀਂ ਵੀਜ਼ਾ ਨੀਤੀ ਦੇ ਜ਼ਰੀਏ ਅਮਰੀਕਾ ਨੇ ਭਾਰਤ ਨੂੰ ਝਟਕਾ ਦਿੱਤਾ ਹੈ ਪਰ ਨਵੀਂ ਸਰਕਾਰ ਨੂੰ ਅੰਤਰਾਸ਼ਟਰੀ ਕੂਟਨੀਤੀ 'ਚ ਭਾਰਤ ਦੀ ਹਮਾਇਤ ਦਾ ਮਹੱਤਤਾ ਪਤਾ ਹੈ।

ਐੱਚ 1ਬੀ ਵੀਜ਼ਾ 'ਤੇ ਵਿਵਾਦ

ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਜੀ-20 ਸੰਮੇਲਨ ਤੋਂ ਪਹਿਲਾਂ ਵੱਡਾ ਅਤੇ ਅਹਿਮ ਵਿਸ਼ਵ ਸੰਮੇਲਮਨ ਹੋਵੇਗਾ। ਅਜਿਹੇ 'ਚ ਦੋਵੇ ਦੇਸ਼ ਅਹਿਮ ਮੁੱਦਿਆਂ 'ਤੇ ਸਾਂਝਾ ਨਜ਼ਰੀਆ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਟਰੰਪ ਦੇ ਚੋਣ ਜਿੱਤਣ ਤੋਂ ਬਾਅਦ ਪੀ.ਐੱਮ. ਮੋਦੀ ਉਨ੍ਹਾਂ ਨੂੰ ਵਧਾਈ ਦੇਣ ਵਾਲੇ ਦੁਨੀਆ ਦੇ ਪਹਿਲੇ ਨੇਤਾਵਾਂ 'ਚ ਸਨ, ਜਦਕਿ ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ ਵੀ ਜਿਨ੍ਹਾਂ ਨੇਤਾਵਾਂ ਨਾਲ ਸ਼ੁਰੂਆਤੀ ਗੱਲਬਾਤ ਕੀਤੀ, ਉਨ੍ਹਾਂ 'ਚ ਪੀ.ਐੱਮ. ਮੋਦੀ ਵੀ ਸ਼ਾਮਲ ਸਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.