ਉੱਤਰ ਕੋਰੀਆਈ ਨੇਤਾ ਬਹੁਤ 'ਖਰਾਬ ਤਰੀਕੇ' ਨਾਲ ਕੰਮ ਕਰ ਰਹੇ ਹਨ: ਟਰੰਪ

You Are HereAmerica
Monday, March 20, 2017-6:07 PM

ਵਾਸ਼ਿੰਗਟਨ— ਪਿਓਂਗਯਾਂਗ ਵੱਲੋਂ ਕੀਤੇ ਹਾਈ ਸਪੀਡ ਨਵੇਂ ਰਾਕੇਟ ਇੰਜਣ ਦੇ ਜਮੀਨੀ ਪਰੀਖਣ ਦੇ ਕੁਝ ਘੰਟੇ ਬਾਅਦ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, ''ਉੱਤਰ ਕੋਰੀਆ ਦੇ ਨੇਤਾ ਕਿਮ-ਜੌਂਗ-ਉਨ ਬਹੁਤ ਖਰਾਬ ਤਰੀਕੇ ਨਾਲ ਕੰਮ ਕਰ ਰਹੇ ਹਨ।'' ਆਪਣੀ ਫਲੋਰਿਡਾ ਸਥਿਤ ਰਿਹਾਇਸ਼ 'ਤੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਉੱਤਰ ਕੋਰੀਆ ਦੇ ਮੁੱਦੇ 'ਤੇ ਬੈਠਕ ਕਰਨ ਤੋਂ ਬਾਅਦ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, '' ਉਹ ਬਹੁਤ ਗਲਤ ਤਰੀਕੇ ਨਾਲ ਕੰਮ ਕਰ ਰਹੇ ਹਨ।'' ਟਰੰਪ ਬੀਤੇ ਐਤਵਾਰ (19 ਮਾਰਚ) ਦੀ ਰਾਤ ਨੂੰ ਵਾਪਸ ਵ੍ਹਾਈਟ ਹਾਊਸ ਪਰਤੇ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨਾਲ ਉੱਤਰ ਕੋਰੀਆ ਦੇ ਮੁੱਦੇ 'ਤੇ ਬੈਠਕ ਕੀਤੀ। ਵ੍ਹਾਈਟ ਹਾਊਸ ਨੇ ਇਕ ਸੰਖੇਪਿਤ ਬਿਆਨ 'ਚ ਕਿਹਾ, '' ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ ਅਤੇ ਚੀਨ ਨੂੰ ਲੈ ਕੇ ਬੈਠਕ ਕੀਤੀ।'' ਇਸ ਦੌਰਾਨ ਕਿਹਾ ਗਿਆ ਕਿ ਰਾਸ਼ਟਰਪਤੀ ਨੇ ਫੌਜੀਆਂ ਨਾਲ ਵੀ ਮੁਲਾਕਾਤ ਕੀਤੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.