ਈ-ਟੈਟੂ ਨਾਲ ਅਪਰੇਟ ਹੋਵੇਗਾ ਤੁਹਾਡਾ ਸਮਾਰਟਫੋਨ

You Are HereAmerica
Tuesday, March 21, 2017-2:43 AM

ਵਾਸ਼ਿੰਗਟਨ— ਵਿਗਿਆਨੀਆਂ ਨੇ ਅਜਿਹਾ ਇਕ ਇਲੈਕਟ੍ਰਾਨਿਕ ਟੈਟੂ ਵਿਕਸਿਤ ਕੀਤਾ ਹੈ ਜੋ ਚਮੜੀ ਦੇ ਧੱਬੇ ਜਾਂ ਝੁਰੜੀਆਂ ਨੂੰ ਸਮਾਰਟਫੋਨ ਨੂੰ ਕੰਟਰੋਲ ਕਰਨ ਵਾਲੀ ਛੋਹ ਸਬੰਧੀ ਬਟਨਾਂ ਵਿਚ ਬਦਲ ਸਕਦਾ ਹੈ। ਇਹ ਈ-ਟੈਟੂ ਬੇਹੱਦ ਪਤਲਾ ਅਤੇ ਅਸਥਾਈ ਹੈ। ਜਰਮਨੀ ਦੀ ਸਾਰਲੈਂਡ ਯੂਨੀਵਰਸਿਟੀ ਦੇ ਖੋਜਕਾਰ ਇਕ ਟੈਟੂ-ਪੇਪਰ 'ਤੇ ਵਾਇਰ ਅਤੇ ਇਲੈਕਟ੍ਰੋਡ ਪ੍ਰਿੰਟ ਕਰਨ ਵਿਚ ਸਫਲ ਰਹੇ। ਉਨ੍ਹਾਂ ਇਸ ਟੈਟੂ ਨੂੰ 'ਸਕਿਨਮਾਰਕ' ਨਾਂ ਦਿੱਤਾ ਹੈ। ਇਨ੍ਹਾਂ ਦੀ ਮੋਟਾਈ ਮਨੁੱਖਾਂ ਦੇ ਵਾਲਾਂ ਦੀ ਮੋਟਾਈ ਤੋਂ ਵੀ ਘੱਟ ਹੈ।

ਨਿਊ ਸਾਇੰਟਿਸਟ ਮੁਤਾਬਿਕ ਇਸ ਟੈਟੂ ਨੂੰ ਪਾਣੀ ਰਾਹੀਂ ਚਮੜੀ 'ਤੇ ਚਿਪਕਾਇਆ ਜਾ ਸਕਦਾ ਹੈ, ਜੇ ਇਸ ਨੂੰ ਹਟਾਇਆ ਨਾ ਜਾਵੇ ਤਾਂ ਇਹ ਕੁਝ ਦਿਨਾਂ ਤਕ ਚਮੜੀ 'ਤੇ ਬਣਿਆ ਰਹਿ ਸਕਦਾ ਹੈ। ਖੋਜਕਾਰ ਮਾਰਟਿਨ ਵੀਗਲ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਚਮੜੀ 'ਤੇ ਮੌਜੂਦ ਜਨਮ ਚਿੰਨ੍ਹ ਜਾਂ ਧੱਬਾ ਆਸਾਨੀ ਨਾਲ ਯਾਦ ਰਹਿੰਦਾ ਹੈ। ਇਸ ਨੂੰ ਉਹ ਆਪਣੇ ਸਮਾਰਟਫੋਨ ਦਾ ਛੋਹ ਸਬੰਧੀ ਬਟਨ ਬਣਾ ਸਕਦੇ ਹਨ। ਖੋਜਕਾਰਾਂ ਨੇ ਕਿਹਾ ਕਿ ਇਸ ਟੈਟੂ ਨੂੰ ਚਮੜੀ 'ਤੇ ਚਿਪਕਾਉਣ ਤੋਂ ਬਾਅਦ ਤੁਸੀਂ ਆਪਣੀ ਉਂਗਲੀ ਨਾਲ ਉਸ ਨੂੰ ਛੋਹ ਕੇ ਆਪਣੇ ਸਮਾਰਟਫੋਨ ਦੀ ਆਵਾਜ਼ ਨੂੰ ਘੱਟ-ਵੱਧ ਤੇ ਰੋਕ ਜਾਂ ਚਾਲੂ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਅਸੀਂ ਇਸ ਟੈਟੂ ਲਈ ਚਮੜੀ ਦੇ ਲਚਕੀਲੇਪਨ ਦੀ ਵਰਤੋਂ ਕੀਤੀ ਹੈ। ਖੋਜਕਾਰ ਜੁਰਜੈਨ ਸਟੀਮਲੈਫ ਨੇ ਕਿਹਾ ਕਿ ਚਮੜੀ ਲਚਕੀਲੀ ਹੁੰਦੀ ਹੈ, ਉਸਦੀ ਸਥਿਤੀ ਬਦਲਦੀ ਰਹਿੰਦੀ ਹੈ। ਉਸਦੇ ਇਸ ਗੁਣ ਕਾਰਨ ਅਸੀਂ ਕਿਸੇ ਥਾਂ ਦੀ ਚਮੜੀ ਨਾਲ ਹੀ ਸਮਾਰਟਫੋਨ ਨੂੰ ਇਕ ਤੋਂ ਵੱਧ ਆਦੇਸ਼ ਦੇ ਸਕਦੇ ਹਾਂ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.