ਆਈ. ਐੱਸ. ਨੇ ਇਕ ਦਿਨ 'ਚ ਮਾਰੇ ਸਨ 5000 ਯਜੀਦੀ : ਨਾਦੀਆ

You Are HereAmerica
Tuesday, March 21, 2017-3:28 AM

ਵਾਸ਼ਿੰਗਟਨ— ਆਈ. ਐੱਸ. ਦੇ ਚੁੰਗਲ 'ਚੋਂ ਬਚ ਕੇ ਨਿਕਲੀ ਨਾਦੀਆ ਮੁਰਾਦ ਨਾਂ ਦੀ ਇਕ ਔਰਤ ਨੇ ਕਿਹਾ ਹੈ ਕਿ ਉਸ ਨੂੰ ਇਸ ਅੱਤਵਾਦੀ ਸੰਗਠਨ ਨੇ ਸੈਕਸ ਸਲੇਬ ਬਣਾ ਕੇ ਰੱਖਿਆ ਸੀ। ਉਸ ਨੇ ਦੱਸਿਆ ਕਿ ਆਈ. ਐੱਸ. ਨੇ ਇਰਾਕ 'ਚ ਜਦ ਉਸ ਦੇ ਪਿੰਡ 'ਤੇ ਹਮਲਾ ਕੀਤਾ ਤਾਂ ਇਕ ਦਿਨ 'ਚ ਹੀ ਯਜੀਦੀ ਭਾਈਚਾਰੇ ਦੇ 5000 ਲੋਕਾਂ ਨੂੰ ਮਾਰ ਦਿੱਤਾ ਗਿਆ ਅਤੇ 6500 ਔਰਤਾਂ ਅਤੇ ਬੱਚਿਆਂ ਨੂੰ ਅਗਵਾ ਕਰ ਲਿਆ ਸੀ। ਨਾਦੀਆ ਨੇ ਇਰਾਕ ਸਰਕਾਰ ਅਤੇ ਸੰਯੁਕਤ ਰਾਸ਼ਟਰ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੀ ਸਿਫਾਰਿਸ਼ ਕੀਤੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.