ਮਿਸਰ ਦੇ ਰਾਸ਼ਟਰਪਤੀ ਅਲਸਿਸੀ ਜਲਦੀ ਹੀ ਕਰਨਗੇ ਟਰੰਪ ਨਾਲ ਮੁਲਾਕਾਤ

You Are HereAmerica
Monday, March 20, 2017-7:09 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 3 ਅਪ੍ਰੈਲ 2017 ਨੂੰ ਵਾਸ਼ਿੰਗਟਨ 'ਚ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤੇਹ ਅਲਸਿਸੀ ਨਾਲ ਵਾਈਟ ਹਾਊਸ 'ਚ ਮੁਲਾਕਾਤ ਕਰਨਗੇ। ਵ੍ਹਾਈਟ ਹਾਊਸ ਅਧਿਕਾਰੀ ਨੇ ਦੱਸਿਆ ਕਿ ਅਲਸਿਸੀ ਦੀ ਇਹ ਯਾਤਰਾ ਟਰੰਪ ਦੇ ਸੱਦੇ ਤੋਂ ਬਾਅਦ ਹੋ ਰਹੀ ਹੈ। ਦੋਵਾਂ ਨੇਤਾਵਾਂ ਵਿਚਕਾਰ ਬੀਤੀ 23 ਜਨਵਰੀ ਨੂੰ ਟਰੰਪ ਦੇ ਅਹੁੱਦਾ ਸੰਭਾਲਣ ਤੋਂ ਬਾਅਦ ਫੋਨ 'ਤੇ ਗੱਲਬਾਤ ਹੋਈ ਸੀ, ਜਿਸ 'ਚ ਅੱਤਵਾਦ ਦੇ ਖ਼ਿਲਾਫ ਲੜਾਈ ਨੂੰ ਹੋਰ ਤੇਜ਼ ਕਰਨ ਦੇ ਰਸਤੇ ਸਮੇਤ ਦੋ-ਪੱਖੀ ਸੰਬੰਧੀ 'ਤੇ ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਹੋਈ ਸੀ। ਸਾਲ 2014 'ਚ ਮੁਹੱਮਦ ਮੁਰਸੀ ਨੂੰ ਹਟਾਏ ਜਾਣ ਤੋਂ ਬਾਅਦ ਅਲਸਿਸੀ ਮਿਸਰ ਦੇ ਰਾਸ਼ਟਰਪਤੀ ਚੁਣੇ ਗਏ ਸਨ, ਉਸ ਸਮੇਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਸੰਬੰਧਾਂ 'ਚ ਤਣਾਅ ਪੈਦਾ ਹੋ ਗਿਆ ਸੀ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.