ਟਰੰਪ ਇਕ ਵਾਰ ਫਿਰ ਬਣਨ ਜਾ ਰਹੇ ਹਨ "ਦਾਦਾ"

You Are HereAmerica
Tuesday, March 21, 2017-2:57 AM

ਨਿਊਯਾਰਕ— ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਦਾਦਾ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਅੱਠ ਦੋਹਤੇ-ਪੋਤੇ ਹਨ। ਟਰੰਪ ਦੇ ਬੇਟੇ ਐਰਿਕ ਨੇ ਟਵਿਟ ਦੇ ਜ਼ਰੀਏ ਐਲਾਨ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਲਾਰਾ ਆਪਣੇ ਪਹਿਲੇ ਬੱਚੇ ਦੇ ਜਨਮ ਦਾ ਇੰਤਜ਼ਾਰ ਕਰ ਰਹੇ ਹਨ ਜੋ ਸਤੰਬਰ 'ਚ ਆਉਣ ਵਾਲਾ ਹੈ। ਨਿਊਯਾਰਕ 'ਚ ਰਹਿਣ ਵਾਲੇ ਐਰਿਕ ਨੇ ਕਿਹਾ, ''ਇਹ ਸ਼ਾਨਦਾਰ ਸਾਲ ਹੈ'' ਅਤੇ ਉਨ੍ਹਾਂ ਨੂੰ ਸਤੰਬਰ 'ਚ ਆਉਣ ਵਾਲੇ ਆਪਣੇ ਬੱਚੇ ਦਾ ਇੰਤਜ਼ਾਰ ਹੈ।

ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣਾ ਕਾਰੋਬਾਰ ਬੇਟੇ ਐਰਿਕ ਅਤੇ ਉਸ ਦੇ ਭਰਾ ਡਾਨ ਨੂੰ ਸੌਂਪ ਦਿੱਤਾ ਸੀ। ਦੋਵੇਂ ਭਰਾ ਅਤੇ ਉਨ੍ਹਾਂ ਦੀ ਭੈਣ ਇਵਾਂਕਾ ਟਰੰਪ ਦੀ ਪਹਿਲੀ ਪਤਨੀ ਦੇ ਬੱਚੇ ਹਨ। ਡਾਨ ਦੇ ਪੰਜ ਬੱਚੇ ਹਨ ਜਦਕਿ ਇਵਾਂਕਾ ਦੇ ਤਿੰਨ ਬੱਚੇ ਹਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.