ਜਲੰਧਰ- ਜੀਪ ਇੰਡੀਆ ਨਾਮ ਨਾਲ ਆਪਣੀ ਮਸ਼ਹੂਰ ਜੀਪ ਰੈਂਗਲਰ ਅਨਲਿਮਟਿਡ ਦਾ ਪੈਟਰੋਲ ਐਡਿਸ਼ਨ ਭਾਰਤੀ ਬਾਜ਼ਾਰ 'ਚ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਬਾਜ਼ਾਰ 'ਚ (ਦਿੱਲੀ ਐਕਸ ਸ਼ੋਰੂਮ 56 ਲੱਖ ਰੁਪਏ ਰੱਖੀ ਗਈ ਹੈ। ਧਿਆਨ ਦੇਣ ਵਾਲੀ ਗਲ ਇਹ ਹੈ ਕਿ ਇਹ ਨਵਾਂ ਮਾਡਲ ਡੀਜ਼ਲ ਮਾਡਲ ਤੋਂ 16 ਲੱਖ ਰੁਪਏ ਸਸਤਾ ਹੈ। ਇਹ ਇੱਕ ਚੰਗੀ ਕੋਸ਼ਿਸ਼ ਕਹੀ ਜਾ ਸਕਦੀ ਹੈ ਕਿਉਂਕਿ ਦੇਸ਼ 'ਚ ਹਾਈ ਪਰਫਾਰਮੇਨਸ ਐੱਸ. ਯੂ. ਵੀ ਦੀ ਡਿਮਾਂਡ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਅਜਿਹੇ 'ਚ ਰੈਂਗਲਰ ਅਨਲਿਮਟਿਡ ਦਾ ਇਹ ਪੈਟਰੋਲ ਮਾਡਲ ਕਮਾਲ ਵਿੱਖਾ ਸਕਦਾ ਹੈ। ਜੀਪ ਬਰਾਂਡ ਪਿਛਲੇ ਸਾਲ ਹੀ ਦੇਸ਼ 'ਚ ਆਇਆ ਹੈ ਅਤੇ ਕੰਪਨੀ ਨੇ ਆਪਣੀ 3 ਐੱਸ. ਯੂ. ਵੀ ਨੂੰ ਦੇਸ਼ 'ਚ ਉਤਾਰੀਆ ਸੀ।
ਰੈਂਗਲਰ ਅਨਲਿਮਟਿਡ ਪੈਟਰੋਲ ਵਰਜ਼ਨ ਦੀ ਗੱਲ ਕਰੀਏ ਤਾਂ ਇਸ 'ਚ ਕੰਪਨੀ ਨੇ 3.6 ਲਿਟਰ ਦਾ ਪੇਂਟਾਸਟਰ ਵੀ-6 ਇੰਜਣ ਦਿੱਤਾ ਹੈ। ਜੋ ਕਿ 280 ਐੱਚ. ਪੀ ਪਾਵਰ ਦੇ ਨਾਲ ਹੀ 347 ਐਨ. ਐੱਮ ਦਾ ਟਾਰਕ ਜਨਰੇਟ ਕਰਨ 'ਚ ਸਮਰੱਥ ਹੈ।
ਏਅਰਬੈਗ ਦੀ ਖਰਾਬੀ ਬਣੀ ਸਿਰਦਰਦ, BMW ਨੇ ਵਾਪਸ ਮੰਗਵਾਈਆਂ 41,685 ਕਾਰਾਂ
NEXT STORY