ਜਲੰਧਰ- ਵੋਲਵੋ ਦੀ XC60 ਦਾ ਆਫ ਰੋਡਿੰਗ ਦੇ ਦੌਰਾਨ ਸਭ ਤੋਂ ਸ਼ਾਨਦਾਰ ਪ੍ਰਦਰਸ਼ਣ ਰਿਹਾ ਹੈ। ਇਸ ਦੇ ਨਾਲ ਹੀ 2017 'ਚ ਸਭ ਤੋਂ ਸ਼ਾਨਦਾਰ ਪ੍ਰਦਰਸ਼ਣ ਲਈ ਯੂਰੋ NCAP 2017 'ਚ ਇਸ ਨੂੰ ਬੈਸਟ ਇਸ ਕਲਾਸ ਸੇਫਟੀ ਦਾ ਅਵਾਰਡ ਦਿੱਤਾ ਗਿਆ। XC60 ਨੂੰ ਆਫ ਰੋਡ ਕਲਾਸ ਅਤੇ ਐਡਲਟ ਆਕਿਊਪੈਂਟ ਕੈਟਾਗਿਰੀ 'ਚ ਪੂਰੇ 98% ਸਕੋਰ ਦਿੱਤਾ ਗਿਆ ਹੈ। ਸੇਫਟੀ ਅਸਿਸਟ 'ਚ 95% ਸਕੋਰ ਮਿਲਿਆ ਹੈ ਜੋ ਇਸ ਦੇ ਵੈਰੀ ਨਾਲ 20% ਜ਼ਿਆਦਾ ਹੈ।
XC60 ਵੀ ਵੋਲਵੋ ਦੀਆਂ ਗੱਡੀਆਂ 'ਚ ਇਤਿਹਾਸ ਬਣਾਉਣ ਲਈ S90 ਅਤੇ V90 ਤੋਂ ਬਾਅਦ ਸ਼ਾਮਿਲ ਹੋ ਗਈ ਹੈ ਅਤੇ ਯੂਰੋ NCAP ਦੇ ਟਾਪ ਥ੍ਰੀ ਕਾਰ ਰੈਂਕ 'ਚ ਆ ਗਈ ਹੈ। ਇਨ੍ਹਾਂ 'ਚ ਯੂਰੋ NCAP ਦੇ ਆਟੋਨੋਮਸ ਐਮਰਜੈਂਸੀ ਬ੍ਰੇਕਿੰਗ (ABS) ਟੈਸਟ, AEB ਸਿਟੀ, AEB ਇੰਟਰ-ਅਰਬਨ ਅਤੇ AFB ਪੇਡੇਸਟਰਿਅਨ ਨੂੰ ਸ਼ਾਮਿਲ ਕਰਕੇ ਇਸ ਤਿੰਨਾਂ ਗੱਡੀਆਂ ਨੂੰ ਰੈਂਕ ਦਿੱਤਾ ਗਿਆ ਹੈ।
ਲਗਜ਼ਰੀ SUV XC 90 'ਚ ਸੇਫਟੀ ਲਈ ਵੋਲਵੋ ਨੇ ਕੀਤੇ ਇਹ ਨਵੇਂ ਅਪਡੇਟਸ
NEXT STORY