ਜਲੰਧਰ- ਟਾਟਾ ਮੋਟਰਸ ਅਗਸਤ 'ਚ ਆਪਣੀ ਨਵੀਂ ਕੰਪੈਕਟ SUV nexon ਨੂੰ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ, ਨਾਲ ਹੀ ਕੁਝ ਨਵੀਆਂ ਗੱਡੀਆਂ 'ਤੇ ਵੀ ਟਾਟਾ ਮੋਟਰਸ ਕੰਮ ਕਰ ਰਹੀ ਹੈ। ਖਬਰ ਤਾਂ ਇਹ ਵੀ ਹੈ ਕਿ ਕੰਪਨੀ ਨਵੀਂ ਨੈਨੋ ਦਾ ਫੇਸਲਿਫਟ ਮਾਡਲ ਲਾਂਚ ਕਰੇਗੀ। ਆਓ ਜਾਣਦੇ ਹਾਂ ਉਨ੍ਹਾਂ ਕਾਰਾਂ ਬਾਰੇ ਜੋ ਅਗਲੇ ਕੁਝ ਮਹੀਨਿਆਂ ਤੱਕ ਭਾਰਤ 'ਚ ਲਾਂਚ ਹੋਣਗੀਆਂ।
TATA nexon
ਕੀਮਤ: ਕਰੀਬ 6.50 ਲੱਖ ਰੁਪਏ
ਭਾਰਤ 'ਚ ਆਪਣੀ ਪਹਿਲੀ ਸਬਕੰਪੈਕਟ SUV nexon ਨੂੰ ਟਾਟਾ ਮੋਟਰਸ ਅਗਸਤ 'ਚ ਜਾਂ ਫਿਰ ਇਸ ਦੀਵਾਲੀ ਦੇ ਕਰੀਬ ਲਾਂਚ ਕਰ ਸਕਦੀ ਹੈ। ਨਵੀਂ nexon ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਨ 'ਚ ਲਾਂਚ ਹੋਵੇਗੀ। ਪੈਟਰੋਲ ਵੇਰੀਅੰਟ 'ਚ 1.2 ਲੀਟਰ ਟਰਬੋ ਚਾਰਜਡ ਥ੍ਰੀ ਸਿਲੈਂਡਰ ਇੰਜਨ ਦਿੱਤਾ ਜਾਵੇਗਾ ਜੋ ਟਾਟਾ ਟਿਆਗੋ 'ਚ ਲੱਗਾ ਹੋਇਆ ਹੈ। ਡੀਜ਼ਲ ਵੇਰੀਅੰਟ 'ਚ 1.5 ਲੀਟਰ ਫੋਰ ਸਿਲੈਂਡਰ ਇੰਜਨ ਦੇ ਨਾਲ ਆਏਗਾ ਅਤੇ ਇਹ ਇੰਜਨ 110 ਪੀ.ਐੱਸ. ਪਾਵਰ ਦੇ ਨਾਲ 260 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ। ਇਸ ਦਾ ਡੀਜ਼ਲ ਇੰਜਨ 6 ਸਪੀਡ ਮੈਨੁਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਹੋ ਸਕਦਾ ਹੈ। ਉਥੇ ਹੀ ਪੈਟਰੋਲ ਵਰਜ਼ਨ 'ਚ ਟਿਆਗੋ ਵਾਲਾ 5 ਸਪੀਡ ਮੈਨੁਅਲ ਗਿਅਰਬਾਕਸ ਦਿੱਤਾ ਜਾ ਸਕਦਾ ਹੈ। ਸੇਫਟੀ ਲਈ ਟਾਟਾ nexon 'ਚ ਫਰੰਟ ਡਿਊਲ ਏ.ਬੀ.ਐੱਸ. ਅਤੇ ਈ.ਬੀ.ਡੀ., ਕਾਰਨਰ ਸਟੇਬੀਲਿਟੀ ਕੰਟਰੋਲ, ਰਿਅਰ ਕੈਮਰੇ ਵਰਗੇ ਫੀਚਰਜ਼ ਮਿਣਗੇ।
TATA Pelican
ਕੀਮਤ : ਕਰੀਬ 3 ਲੱਖ ਰੁਪਏ
ਭਾਰਤੀ ਕਾਰ ਬਾਜ਼ਾਰ 'ਚ ਟਾਟਾ ਦੀ ਨੈਨੋ, ਮੁਨਾਫੇ ਦੇ ਨਜ਼ਰ ਨਾਲ ਬਹੁਤ ਚੰਗੀ ਕਾਰ ਸਾਬਰ ਨਹੀਂ ਹੋਈ, ਟਾਟਾ ਲਈ ਨੈਨੋ ਇਕ ਡਰੀਮ ਪ੍ਰਾਜੈੱਕਟ ਸੀ। ਪਰ ਇਹ ਪ੍ਰਾਜੈੱਕਟ ਬਹੁਤ ਜ਼ਾਦਾ ਸਫਲ ਨਹੀਂ ਹੋ ਸਕਿਆ। ਟਾਟਾ ਨੇ ਨੈਨੋ ਦਾ ਪ੍ਰੋਡਕਸ਼ਨ ਬੰਦ ਕਰਨ ਦਾ ਫੈਸਲਾ ਲਿਆ, ਪਰ ਹੁਣ ਖਬਰ ਇਹ ਆ ਰਹੀ ਹੈ ਕਿ ਕੰਪਨੀ ਆਲ ਨਿਊ ਨੈਨੋ 'ਤੇ ਕੰਮ ਕਰ ਰਹੀ ਹੈ। ਨਵੀਂ ਨੈਨੋ ਹੁਣ Pelican ਨਾਂ ਨਾਲ ਇਸ ਸਾਲ ਦੇ ਅੰਤ ਤੱਕ ਭਾਰਤ 'ਚ ਆ ਸਕਦੀ ਹੈ।
ਟਾਟਾ ਜੈਸਟ (ਫੇਸਲਿਫਟ)
ਕੀਮਤ : ਕਰੀਬ 5.5 ਲੱਖ ਰੁਪਏ
ਟਾਟਾ ਆਪਣੀ ਕੰਸੈਪਟ ਸੇਡਾਨ ਕਾਰ ਜੈਸਟ ਦਾ ਫੇਸਲਿਫਟ ਮਾਡਲ ਇਸ ਸਾਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਇਸ ਫੇਸਲਿਫਟ ਸੀਜ਼ਨ 'ਚ ਇਸ ਨੂੰ ਲਾਂਚ ਕਰ ਸਕਦੀ ਹੈ। ਨਵੀਂ ਜੈਸਟ ਨੂੰ ਪਹਿਲਾਂ ਨਾਲੋਂ ਸਪੋਰਟੀ ਲੁੱਕ ਦਿੱਤੀ ਜਾ ਸਕਦੀ ਹੈ। ਨਾਲ ਹੀ ਇਸ ਵਿਚ ਕੁਝ ਨਵੇਂ ਫੀਚਰਜ਼ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਮੌਜੂਦਾ ਜੈਸਟ ਦੀ ਕੀਮਤ 5.15 ਲੱਖ ਰੁਪਏ ਤੋਂ ਲੈ ਕੇ 8.60 ਲੱਖ ਰੁਪਏ ਦੇ ਵਿਚ ਹੈ। ਕਾਰ ਦੀ ਖਾਸੀਅਤ ਸਪੇਸ ਅਤੇ ਕੰਫਰਟ ਹੈ। ਇਸ ਤੋਂ ਇਲਾਵਾ ਇਹ 1.2 ਲੀਟਰ ਪੈਟਰੋਲ ਅਤੇ 1.3 ਲੀਟਰ ਡੀਜ਼ਲ ਇੰਜਨ 'ਚ ਮੌਜੂਦ ਹੈ।
ਭਾਰਤੀ ਬਾਜ਼ਾਰ 'ਚ ਨਵਾਂ ਧਮਾਕਾ ਕਰੇਗੀ ਇਹ ਸ਼ਾਨਦਾਰ ਬਾਈਕ (ਦੇਖੋ ਤਸਵੀਰਾਂ)
NEXT STORY