ਜਲੰਧਰ- ਜੇਨੇਵਾ ਮੋਟਰ ਸ਼ੋਅ ਵਿਚ ਇਤਾਲਵੀ ਸੁਪਰਕਾਰ ਨਿਰਮਾਤਾ ਕੰਪਨੀ Corbellati ਨੇ ਆਪਣੀ ਮਿਜ਼ਾਈਲ ਕਾਰ ਇਸ ਦਾਅਵੇ ਨਾਲ ਲਾਂਚ ਕੀਤੀ ਹੈ ਕਿ ਇਹ ਦੁਨੀਆ ਦੀ ਸਭ ਤੋਂ ਤੇਜ਼ ਹਾਈਪਰ ਕਾਰ ਹੈ। ਇਸ ਦਾ ਏਅਰੋਡਾਇਨਾਮਿਕ ਡਿਜ਼ਾਈਨ ਕਾਰਬਨ ਫਾਈਬਰ ਨਾਲ ਤਿਆਰ ਕੀਤਾ ਹੈ ਤਾਂ ਜੋ 500 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ 'ਤੇ ਵੀ ਇਸ ਦਾ ਸੰਤੁਲਨ ਨਾ ਵਿਗੜੇ।
ਕਾਰ 'ਚ ਲੱਗਾ ਹੈ 9.0 ਲਿਟਰ ਦਾ ਇੰਜਣ
Corbellati ਮਿਜ਼ਾਈਲ ਵਿਚ 9.0 ਲਿਟਰ ਦਾ ਟਵਿਨ ਟਰਬੋ, ਕਵਾਡ ਕੈਮ ਵੀ8 ਇੰਜਣ ਲੱਗਾ ਹੈ, ਜੋ ਬੇਮਿਸਾਲ 1800 ਬੀ. ਐੱਚ. ਪੀ. ਦੀ ਤਾਕਤ ਤੇ 2350 ਐੱਨ. ਐੱਮ. ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਹ ਕਾਰ 15.3 ਫੁੱਟ ਲੰਮੀ ਤੇ 6.7 ਫੁੱਟ ਚੌੜੀ ਹੈ।
ਲਾਂਚ ਈਵੈਂਟ
ਕੰਪਨੀ ਦੇ ਬੁਲਾਰੇ ਨੇ ਦੱਸਿਆ ਹੈ ਕਿ ਅਸੀਂ ਇਕ ਅਜਿਹੀ ਹਾਈਪਰ ਕਾਰ ਬਣਾਉਣਾ ਚਾਹੁੰਦੇ ਸੀ, ਜੋ ਡਿਜ਼ਾਈਨ ਤੇ ਪ੍ਰਫਾਰਮੈਂਸ ਦੇ ਮਾਮਲੇ ਵਿਚ ਬਾਕੀ ਸਾਰੀਆਂ ਕਾਰਾਂ ਨਾਲੋਂ ਵੱਖਰੀ ਹੋਵੇ। ਸਾਡੀ ਮਿਜ਼ਾਈਲ ਹਾਈਪਰ ਕਾਰ ਦੀ ਸੁੰਦਰਤਾ ਅਤੇ ਇਸ ਵਿਚ ਵਰਤੀ ਗਈ ਤਕਨੀਕ ਦਾ ਕੋਈ ਮੁਕਾਬਲਾ ਨਹੀਂ। ਇਸੇ ਕਾਰਨ ਇਹ ਦੁਨੀਆ ਦੀ ਸਭ ਤੋਂ ਤੇਜ਼ ਕਾਰ ਵੀ ਹੈ।
160 ਕਿ. ਮੀ. ਦੀ ਰੇਂਜ ਨਾਲ ਪ੍ਰਦਰਸ਼ਿਤ ਹੋਈ HK GT ਇਲੈਕਟ੍ਰਿਕ ਕਾਰ
NEXT STORY