ਦੋ ਸਾਲਾਂ ਦੀ ਨਿੱਕੀ ਗੁੱਡੀਆ,
''ਜੈਂਸੀ' ਮੇਰੀ ਪਿਆਰੀ ਭੈਣ।
ਕਦੇ ਦੂਰ ਨਾ ਉਸ ਤੋਂ ਜਾਵਾਂ,
ਹਰ ਵੇਲੇ ਮੇਰੇ ਤੱਕਦੇ ਨੈਣ।
ਕਦੋਂ ਉਹ ਉਨ੍ਹਾਂ ਨਾਲ ਖੇਡੂ,
ਗਲੀ ਦੇ ਬੱਚੇ ਪੁੱਛਦੇ ਰਹਿਣ।
ਇਹ ਤਾਂ ਨਿਰੀ ਰਬੜ ਦੀ ਗੁੱਡੀਆ,
ਰਿਸ਼ਤੇਦਾਰ ਸਾਰੇ ਇਹੋ ਕਹਿਣ।
ਰੱਖੜੀ ਵਾਲੇ ਦਿਨ ਦੀ ਦੱਸਾਂ,
ਰੱਖੜੀ ਚੁੱਕ ਕੇ ਭੱਜੀ ਆਵੇ।
ਨਾਲ ਪਿਆਰ, ਬੈਠ ਮੇਰੇ ਕੋਲ,
ਮੇਰੇ ਗੁੱਟ ਤੇ ਬੰਨੀ ਜਾਵੇ।
ਕਦੇ ਚੁੱਕ ਬਰਫੀ ਦਾ ਟੁਕੜਾ,
ਮੇਰੇ ਮੂੰਹ ਦੇ ਵਿਚ ਉਹ ਪਾਵੇ।
ਮੈਂ ਵੀ ਇਕ ਨੋਟ ਸੌ ਦਾ,
ਉਸ ਦੇ ਹੱਥ ਫੜਾਇਆ।
ਨਾਲ ਖੁਸ਼ੀ ਦੇ ਦੌੜ ਕੇ ਉਸ ਨੇ,
ਜਾ ਗੋਲਕ ਵਿਚ ਪਾਇਆ।
ਬਹਾਦੁਰ ਸਿੰਘ ਗੋਸਲ
ਜਦੋਂ ਡੋਲੀ ਤੋਰਦੇ ਸਮੇਂ ਸਾਰਾ ਟੱਬਰ ਰੋਇਆ...
NEXT STORY