ਭਾਰਤ ਦੇਸ਼ ਭਾਵੇਂ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ ਸਾਰੇ ਦੇਸ਼ ਦੇ ਨਾਗਰਿਕ ਰਲ ਮਿਲਕੇ ਖੁਸ਼ੀਆਂ ਦੇ ਖੂਬ ਜਸ਼ਨ ਮਨਾ ਰਹੇ ਸਨ ਪਰ ਉਨ੍ਹਾਂ 'ਚੋਂ ਅੱਜ ਵੀ ਬਹੁਤ ਸਾਰੇ ਲੋਕ ਗੁਲਾਮੀ ਦੀਆਂ ਜੰਜ਼ੀਰਾਂ ਵਿਚ ਜਕੜੇ ਹੋਏ ਖੁਸ਼ੀਆਂ ਦੀ ਥਾਂ ਉਦਾਸੀ ਵਿਚ ਡੁੱਬੇ ਹੋਏ ਮਰੀਅਲ ਜਹੀਆਂ ਮੂਰਤਾਂ ਲੈ ਕੇ ਨਰਕੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹਨ। ਇਨ੍ਹਾਂ ਲੋਕਾਂ ਨੂੰ ਆਜ਼ਾਦੀ ਦਾ ਉਹ ਨਿੱਘ ਮਾਣਨ ਦਾ ਹੱਕ ਕਿਉਂ ਨਹੀਂ
ਦਿੱਤਾ ਗਿਆ? ਜੋ ਦੂਸਰੇ ਭਾਰਤੀ ਲੋਕਾਂ ਨੂੰ ਮਿਲ ਗਿਆ ਸੀ, ਅਜਿਹਾ ਹੀ ਹੋਇਆ ਸੀ ਵਿਮੁੱਕਤ ਜਾਤੀਆਂ ਦੇ ਲੋਕਾਂ ਨਾਲ....ਆਜ਼ਾਦੀ ਦਾ ਨਾ ਨਿੱਘ ਮਾਣਨ ਵਿਚ ਵਿਮੁੱਕਤ ਜਾਤੀਆਂ ਨਾਲ ਸਬਧੰਤ ਲੋਕ ਸਭ ਤੋਂ ਮੂਹਰਲੀ ਕਤਾਰ ਵਿਚ ਸਨ। ਇਹ ਉਹ ਲੋਕ ਸਨ ਜਿਨਾਂ ਨੇ ਅੰਗਰੇਜ਼ ਸਰਕਾਰ ਅੱਗੇ ਕਦੇ ਹਾਰ ਨਹੀਂ ਮੰਨੀ ਸਗੋਂ ਇਥੋਂ ਤੱਕ ਕਿ ਅੰਗਰੇਜ਼ਾਂ ਦੇ ਬਣਾਏ ਹੋਏ ਕਾਇਦੇ ਕਾਨੂੰਨ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਇਹ ਲੋਕ ਬਹੁਤ ਹੀ ਬਹਾਦਰ,☬ਨਿਡਰ, ਯੋਧੇ, ਸੂਰਬੀਰ, ਅਣਖੀ ,ਦਲੇਰ ਅਤੇ ਰਾਜਪੂਤਾਂ ਦੇ ਰਾਜ ਦੇ ਵਾਰਸ ਸਨ।
ਹਕੀਕਤ ਇਹੈ ਹੈ ਕਿ ਇਨ੍ਹਾਂ ਨੇ ਕਦੇ ਵੀ ਮੁਗਲਾਂ ਅਤੇ ਅੰਗਰੇਜ਼ਾਂ ਦੀ ਚਮਚਾਗੀਰੀ ਨਹੀਂ ਕੀਤੀ ਸੀ ਸਗੋਂ ਹਰ ਸਮੇਂ ਦੁਸ਼ਮਣਾਂ ਦਾ ਡੱਟ ਕੇ ਮੁਕਾਬਲਾ ਕੀਤਾ। ਜਿੱਥੇ ਵਿਦੇਸ਼ੀ ਹਕੂਮਤ ਨੂੰ ਭਾਰਤ ਵਿਚੋਂ ਬਾਹਰ ਕੱਢਣ ਲਈ ਸ਼ਹੀਦ–ਏ-ਆਜ਼ਮ ਭਗਤ ਸਿੰਘ, ਊਧਮ ਸਿੰਘ, ਰਾਜਗੁਰੂ, ਸੁਖਦੇਵ, ਨੇਤਾ ਜੀ ਸੁਭਾਸ਼ ਚੰਦਰ ਬੌਸ, ਬਜਬਜ ਘਾਟ, ਕਾਮਾਗਾਟਾਮਾਰੂਥਲ ਦੇ ਮਹਾਨ ਦੇਸ਼ ਭਗਤਾਂ ਸਮੇਤ ਹਜ਼ਾਰਾਂ ਹੀ ਸਰਲੱਥ ਯੋਧਿਆਂ ਨੇ ਆਪਣੀ ਜਾਨ ਤਲੀ 'ਤੇ ਧਰ ਕੇ ਸ਼ਹਾਦਤ ਦਿੱਤੀ, ਉਥੇ☬ਵਮੁੱਕਤ ਜਾਤੀਆਂ ਦੇ ਲੋਕਾਂ ਨੇ ਵੀ ਬੇਅਥਾਹ ਕੁਰਬਾਨੀਆਂ ਦੇ ਕੇ ਨਵਾਂ ਇਤਹਾਸ ਸਿਰਜਿਆ। ਮਹਾਰਾਣਾ ਪ੍ਰਤਾਪ, ਰਾਣਾ ਸਾਂਗਾ, ਭੋਰ ਰਾਏ, ਵਤਨ ਰਾਏ, ਮੋਹਕਮ ਦੇਵ ਵਰਗਿਆਂ ਨੇ ਪਹਿਲਾਂ ਮੁਗਲਾਂ ਨਾਲ ਅਤੇ ਫਿਰ ਅੰਗਰੇਜ਼ ਹਕੂਮਤ ਨਾਲ ਬੜੀ ਹੀ ਸੂਰਬੀਰਤਾ ਨਾਲ ਟੱਕਰ ਲਈ ਅਤੇ ਭਾਰਤ ਦੇਸ਼ ਨੂੰ ਗੁਲਾਮੀ ਤੋਂ ਬਚਾਉਮ ਲਈ ਵਿਮੁੱਕਤ ਜਾਤੀਆਂ ਨਾਲ ਸਬੰਧਤ ਯੋਧਿਆਂ ਅਤੇ ਸੂਰਬੀਰਾਂ ਨੇ ਬੇਸ਼ੁਮਾਰ ਕੁਰਬਾਨੀਆਂ ਦੇ ਕੇ ਇਤਿਹਾਸਕ ਮਿਸਾਲ ਕਾਇਮ ਕੀਤੀ ਇੱਥੇ ਇਹ ਵੀ ਬਿਲਕੁਲ ਸੱਚ ਹੈ ਕਿ ਅੰਗਰੇਜ਼ ਦੇਸ਼ ਨੂੰ ਭਾਰਤ ਵਿਚੋਂ ਬਾਹਰ ਕੱਢਣ ਲਈ ਵਿਮੁੱਕਤ ਜਾਤੀਆਂ ਦਾ ਵੱਡਮੁੱਲਾ ਯੋਗਦਾਨ ਹੈ ਵਿਮੁੱਕਤ ਜਾਤੀਆਂ ਜਿਹੜੀਆਂ ਰਾਜਪੂਤ ਘਰਾਣੇ ਨਾਲ ਸਬਧੰਤ ਸਨ। ਇਨਾਂ ਤੋਂ ਮੁਗਲਾਂ ਨੇ ਰਾਜ ਭਾਗ ਖੋਹ ਲਿਆ ਅਤੇ ਲਾਵਾ☬ਰਸ ਬਣਾ ਕੇ ਜੰਗਲਾਂ ਵਿਚ ਹਮੇਸ਼ਾਂ ਲਈ ਭਟਕਣ ਲਈ ਮਜ਼ਬੂਰ ਕਰ ਦਿੱਤਾ ਜਦੋਂ ਰਾਜ ਭਾਗ 'ਤੇ ਹੀ ਕਬਜ਼ਾ ਹੋ ਗਿਆ ਤਾਂ ਫਿਰ ਇਨਾਂ ਦੇ ਪੱਲੇ ਕੀ ਰਹਿ ਗਿਆ? ਅੰਗਰੇਜ਼ ਹਕੂਮਤ ਵੀ ਨਹੀਂ ਚਾਹੁੰਦੀ ਸੀ ਕਿ ਇਹ ਲੋਕ ਆਪਣੇ ਘਰਾਂ ਵਿਚ ਸੁਖੀ ਜੀਵਨ ਬਤੀਤ ਕਰਨ। ਇਨ੍ਹਾਂ ਨੂੰ ਕਾਲੇ ਕਾਨੂੰਨ 1 ਸਤੰਬਰ 1871 ਦੇ 'ਜਰਾਇਮ ਪੇਸ਼ਾ ਐਕਟ'' ਦੀ ਮਾਰ ਹੇਠਾਂ ਲਿਆਂਦਾ ਸੀ।ਇਸ ਕਾਲੇ ਕਾਨੂੰਨ ਦੀ ਮਾਰ ਤੋਂ ਬਚਣ ਲਈ ਇਹ ਲੋਕ ਪੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਦੂਰ ਜੰਗਲਾਂ ਵਿਚ ਕਬੀਲਿਆਂ ਦੇ ਰੂਪ ਵਿਚ ਲਈ ਮਜ਼ਬੂਰ ਹੋ ਗਏ ਸਨ। ਇਨ੍ਹਾਂ 'ਚੋਂ ਇੰਡੀਅਨ ਰਾਬਿਨ ਹੁੱਡ ਸੁਲਤਾਨਾ ਡਾਕੂ ਸਾਂਸੀ ਸਮਾਜ ਨਾਲ ਸੰਬੰਧਤ ਸਨ।☬ਜਹੜੇ ਅੰਗਰੇਜ਼ਾਂ ਨੂੰ ਛਾਪਾ ਮਾਰ ਗੁਰੀਲਾ ਯੁੱਧ ਕਰਕੇ ਅਤੇ ਲੁੱਟ ਦਾ ਮਾਲ ਧਨ ਲੋੜਵੰਦ ਭਾਰਤੀ ਗਰੀਬ ਲੋਕਾਂ ਵਿਚ ਵੰਡ ਦਿੰਦੇ ਸਨ। ਇਥੇ ਖਾਣ ਪੀਣ ਲਈ ਲੱਕੜ, ਘਾਹ ਫੂਸ, ਜਾਨਵਰਾਂ ਦਾ ਮਾਸ ਅਤੇ ਜ੍ਹੂਗਲਾਂ ਦੇ ਦਰੱਖਤਾਂ ਦੇ ਪੱਤਿਆ ਤੋਂ ਸਿਵਾਏ ਕੁਝ ਵੀ ਨਹੀਂ ਸੀ। ਵਿਮੁੱਕਤ ਜਾਤੀਆਂ ਜਿਨਾਂ 'ਚੋਂ ਸਾਹਸੀ ਤੋਂ ਵਿਗਾੜ ਕੇ ਸਾਂਸੀ (ਸੈਂਸੀ), ਬਾਵਰੀਆਂ, ਭੇਡਕੁੱਟ, ਛੱਜਘੜ, ਢੇਹਾ, ਗੱਡਰੀਆਂ, ਗੱਡੀਆਂ ਵਾਲੇ, ਪੱਖੀ ਵਾਲ, ਨੱਟ, ਗੰਧੀਲਾ, ਬੰਗਾਲੇ, ਟੋਕਰੀ ਵੱਟੇ ਆ☬ਦ ਨੂੰ ਮੁਗਲ ਅਤੇ ਅੰਗਰੇਜ਼ ਹਕੂਮਤ ਨੇ ਲਗਭਗ 450 ਸਾਲ ਤੱਕ ਲਤਾੜਕੇ ਰੱਖਿਆ ਇੱਥੇ ਹੀ ਬੱਸ ਨਹੀਂ ਭਾਰਤ ਸਰਕਾਰ ਨੇ ਆਜ਼ਾਦੀ ਲਈ ਲੜਨ ਵਾਲੀਆਂ ਕੌਮਾਂ ਨੂੰ ਗੁਲਾਮ ਬਣਾਈ ਰੱਖਿਆ ਅਤੇ ਅੰਗਰੇਜ਼ਾਂ ਨੂੰ ਸਾਰੇ ਭਾਰਤਵਾਸੀ ਕਹਿੰਦੇ ਸਨ ''ਭਾਰਤ ਛੱਡੋ ''। ਭਾਵੇਂ ਅੰਗਰੇਜ਼ਾਂ ਨੇ ਤਾਂ ਭਾਰਤ ਛੱਡ ਦਿੱਤਾ ਪਰ ਦੇਸ਼ ਦੀ ਆਜ਼ਾਦੀ ਲੜਨ ਵਾਲੀ ਮੋਹਰੀ ਕੌਮ ਆਜ਼ਾਦ ਭਾਰਤ ਵਿਚ ਅਜੇ ਵੀ ਆਪਣੇ ਜਮਹੂਰੀ ਹੱਕਾਂ ਤੋਂ ਵਾਂਝੀ ਹੈ। ਆਜ਼ਾਦੀ ਦੇ 68 ਸਾਲ ਬੀਤਣ ਤੋਂ ਬਾਅਦ ਇਹ ਲੋਕ ਸੋਚਦੇ ਹਨ ਕਿ ਉਹ ਭਾਗਾਂ ਭਰਿਆ ਦਿਨ ਸਾਡੇ ਲਈ ਕਦੋਂ ਆਵੇਗਾ ਜਦੋਂ ਅਸੀਂ ਵੀ ਬਾਕੀ ਦੇ ਭਾਰਤਵਾਸੀਆਂ ਵਾਂਗ ਖੁਸ਼ੀਆਂ ☬ਵਿਚ ਸ਼ਾਮਲ ਹੋ ਸਕਾਂਗੇ? ਹਾਂ ਉਹ ਦਿਨ ਵੀ ਆਇਆਂ ਜਦੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀ ਰਹਿਨੁਮਾਈ ਵਿਚ ਸੰਵਿਧਾਨ ਬਾਰੇ ਕਮੇਟੀ ਸਥਾਪਤ ਕੀਤੀ ਗਈ। ਉਦੋਂ 31 ਅਗਸਤ 1952 ਨੂੰ ਇਹ ਵਿਮੁੱਕਤ ਜਾਤੀਆਂ ਦੇ ਲੋਕਾਂ ਨੂੰ ਕਾਲੇ ਕਾਨੂੰਨ 'ਜਰਾਇਮ ਪੇਸ਼ਾ ਐਕਟ' ਤੋਂ ਨਿਜ਼ਾਤ ਮਿਲੀ। ☬ਇਸ ਸਮੇਂ ਸੰਵਿਧਾਨ ਵਿਚ ਇਨ੍ਹਾਂ ਜਾਤੀਆਂ ਲਈ ਵੀ ਡਾ. ਭੀਮ ਰਾਓ ਅੰਬੇਦਕਰ ਸਾਹਿਬ ਨੇ ਰਾਖਵਾਂਕਰਨ 7.5 ਐਸ.ਟੀ. ਕੋਟਾ ਲਾਗੂ ਕਰ ਦਿੱਤਾ ਜਿੱਥੇ ਅਨੁਸੂਚਿਤ ਜਾਤੀਆਂ ਲਈ 17.5 ਐਸ. ਸੀ ਕੋਟਾ ਲਾਗੂ ਹੋਇਆ, ਉਥੇ☬ਇਨਾਂ ਜਾਤੀਆਂ ਨੂੰ ਐਸ. ਟੀ ਕੋਟੇ ਦਾ ਲਾਭ ਨਹੀਂ ਸਗੋਂ ਕਾਗਜ਼ ਦਾ ਸਰਟੀਫਿਕੇਟ ਦੇ ਕੇ ਹੀ ਸਾਰ ਦਿੱਤਾ। ਵਿਮੁੱਕਤ ਜਾਤੀਆਂ ਦੇ ਵਫ਼ਦ ਮਰਹੂਮ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਅਨੇਕਾਂ ਵਾਰ ਇਸ ਮਾਮਲੇ ਦੇ ਹੱਲ ਲਈ ਮਿਲੇ ਪਰ ਮਰਹੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਜਦੋਂ ਵਫ਼ਦ ਨੇ ਮੰਗ ਪੱਤਰ ਦਿੱਤਾ ਸੀ ਤਾਂ ਸ਼੍ਰੀ ਮਤੀ ਗਾਂਧੀ ਨੇ ਭਰੋਸਾ ਦਿੰਦਿਆਂ ਕਿਹਾ ਸੀ ਕਿ ''ਇਹ ਕੰਮ ਤਾਂ ਮਾਮੂਲੀ ਜਿਹਾ ਹੈ, ਯੇ ਤੋਂ ਕਾਫ਼ੀ ਅਰਸਾ ਪਹਿਲੇ ਹੋ ਜਾਣਾ ਚਾਹੀਦਾ ਸੀ।'' ਪਰ ਕੁਝ ਸਾਲਾਂ 'ਚ ਕੇਂਦਰ ਅਤੇ ਪੰਜਾਬ ਅੰਦਰ ਸਿਆਸਤ ਦੇ ਖੇਡ ਖੇਡਣ ਵਾਲਿਆਂ ਰਾਜਨੀਤਿਕ ਨੇਤਾਵਾਂ ਨੇ ਇਨਾਂ ਵਿਮੁੱਕਤ ਜਾਤੀਆਂ ਦਾ ਹੱਕ ਮਾਰਨ ਲਈ ਇਨ੍ਹਾਂ ਦੀ ਕੁਰਬਾਨੀ ਨੂੰ ਅੱਖੋਂ ਪਰੋਖੇ ਰੱਖ ਕੇ ਅਨੁਸੂਚਿਤ ਜਾਤੀਆਂ ਦਾ ਕੋਟਾਂ ਵਧਾ ਕੇ 25 ਫੀਸਦੀ ਕਰ ਦਿੱਤਾ ਅਤੇ ਵਿਮੁੱਕਤ ਜਾਤੀਆਂ ਦੇ ਲੋਕਾਂ ਨੂੰ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀ☬ਤਕ ਪੱਖੋਂ ਹੋਰ ਵੀ ਪਿੱਛੇ ਗੁਲਾਮੀ ਵਾਲੇ ਦਿਨਾਂ ਵੱਲ ਧੱਕ ਦਿੱਤਾ ਪਰ ਬਹੁਤ ਹੀ ਅਫਸੋਸ! ਜਿਨਾਂ ਲੋਕਾਂ ਨੇ ਆਜ਼ਾਦੀ ਲੈਣ ਲਈ ਲੰਮਾ ਸਮਾਂ ਸੰਘਰਸ਼ ਕੀਤਾ ਉਹ ਢਢ ਸਾਲ ਬੀਤਣ ਉਪਰੰਤ ਆਜ਼ਾਦੀ ਦਾ ਨਿੱਘ ਮਾਣਨ ਤੋਂ ਬਿਲਕੁਲ ਵਾਂਝੇ ਹਨ। ਭਾਰਤ ਸਰਕਾਰ ਨੇ ਵੱਖ-ਵੱਖ ਕਮਿਸ਼ਨ ਬਿਠਾਏ ਜਿਵੇਂ ਅਈਅਰ ਕਮਿਸ਼ਨ 28 ਦਸਬੰਰ 1949-50, ਕਾਕਾ ਕਾਲੇਕਰ ਕਮਿਸ਼ਨ 1953-54 ਆਦਿ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਅਜੀਤ ਸਿੰਘ ਬੈਂਸ ਨੇ ਵਿਮੁੱਕਤ ਜਾਤੀਆਂ ਦੇ ਹੱਕ ਵਿਚ ਫੈਸਲਾ ਦਿੱਤਾ।
ਇਸ ਤੋਂ ਬਾਅਦ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 5 ਨਵੰਬਰ 1966 ਵਿਚ ਵਿਮੁੱਕਤ ਜਾਤੀਆਂ ਦੇ ਹੱਕ ਵਿਚ ਫੈਸਲੇ ਨਾਲ ਸਿਫਾਰਸ ਕੀਤੀ ਕਿ ਇਨ੍ਹਾਂ ਨੂੰ ਵਿਮੁੱਕਤ ਜਾਤੀਆਂ ਹੋਣ ਕਰਕੇ ਅਨੁਸੂਚਿਤ ਕਬੀਲਾ ਐਲਾਨ ਕਰਕੇ ਬਣਦਾ ਹੱਕ ਤੁੰਰਤ ਦਿੱਤਾ ਜਾਵੇ, ਜਿਹੜਾ ਹੱਕ ਸੰਵਿਧਾਨਕ ਵਿਵਸਥਾ ਅਨੁਸਾਰ ਧਾਰਾ 345 ਅਧੀਨ 7.5 ਫੀਸਦੀ ਡੀਨੋਟੀਫਾਈਡ ਹੈ। ਇਸੇ ਸੰਘਰਸ਼ ਦੌਰਾਨ ਸਾਂਸੀ ਸਮਾਜ ਦਾ ਵਫ਼ਦ 16 ਮਾਰਚ 2006 ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਪ੍ਰਧਾਨ ਸ.ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ਅਤੇ ਇਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਮਿਲਿਆ ਅਤੇ ਲਿਖਤੀ ਰੂਪ ਮੰਗ ਪੱਤਰ ਦਿੱਤਾ ਪਰ ਉਨ੍ਹਾਂ ਉਨ੍ਹਾਂ ਨੇ ਵੀ ਸਿਰਫ਼ ਝੂਠੀਆਂ ਤਸੱਲੀਆਂ ਦੇ ਕੇ ਸਾਰ ਦਿੱਤਾ। ਸਾਲ 2001 'ਚ ਸ.ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਕਬੀਲਿਆਂ ਦੀ ਮੰਗ 'ਤੇ 2 ਫੀਸਦੀ ਸਰਵਿਸ ਕੋਟਾ ਦਿੱਤਾ ਪਰ ਕੰਡੀਸ਼ਨਾਂ ਲਾ ਕੇ ਨਾ ਇਨਸਾਫੀ ਕੀਤੀ। ਇਸ ਮਸਲੇ ਨੂੰ ਹੱਲ ਕਰਵਾਉੁਣ ਸੰਬੰਧੀ 31 ਅਗਸਤ 2009 ਨੂੰ ਵਿਮੁੱਕਤ ਜਾਤੀਆਂ ਵਲੋਂ ਮਨਾਏ ਗਏ ''ਰਾਜ ਪੱਧਰੀ ਸਮਾਗਮ'' ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਦੇ ਨਾਲ ਮਸਲਾ ਹੱਲ ਕਰਨ ਦਾ ਵਾਅਦਾ ਕੀਤਾ ਸੀ। ਇਸ ਸੰਬੰਧੀ ਕੁੱਝ ਆਗੂਆਂ ਨੇ ਫੋਕੀ ਚੌਧਰ ਸ਼ੋਹਰਤ ਜਾਂ ਆਪਣੇ ਨਿੱਜੀ ਹਿੱਤਾ ਖਾਤਰ ਸਮਝੌਤਾ ਕਰਕੇ ਪੰਜਾਬ ਦੇ ਪ੍ਰਮੁੱਖ ਪੰਜਾਬੀ ਅਖ਼ਬਾਰਾਂ ਵਿਚ ਆਲ ਅਡੀਸ਼ਨ ਖ਼ਬਰਾਂ ਵੀ ਛਪਵਾ ਕੇ ਵਿਮੁੱਕਤ ਜਾਤੀਆਂ ਦੇ ਭੋਲੇ ਭਾਲੇ ਲੋਕਾਂ ਨੂੰ ਮੀਡੀਆ ਰਾਹੀਂ ਪ੍ਰਚਾਰ ਕਰਕੇ ਗੁਮਰਾਹ ਕੀਤਾ ਪਰ ਹਕੀਕਤ ਅੱਜ ਚਿੱਟੇ ਦਿਨ ਵਾਂਗ ਸਾਰਿਆਂ ਦੇ ਸਾਹਮਣੇ ਦਿਖਾਈ ਦੇ ਰਹੀ ਹੈ। ਅਜੇ ਭਾਰਤ ਸਰਕਾਰ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਭਾਵਂੇ ਪੰਜਾਬ ਦੇ ਉੱਘੇ ਅਰਥ ਸ਼ਾਸਤਰੀ ਹਨ ਪਰ ਡਾ. ਮਨਮੋਹਨ ਸਿੰਘ ਨੇ ਵੀ ਵਿਮੁੱਕਤ ਜਾਤੀਆਂ ਦੇ ਲੋਕਾਂ ਵਾਸਤੇ ਕੋਈ ਠੋਸ ਕਦਮ ਨਹੀਂ ਚੁੱਕਿਆ। ਭਾਸ਼ਾ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨਵੀਂ ਖੋਜ ਅਨੁਸਾਰ ਵਿਮੁੱਕਤ ਜਾਤੀਆਂ ਕਬੀਲਿਆਂ ਨਾਲ ਸਬੰਧਤ ਹਨ ਜਿਨ੍ਹਾਂ ਦੀ ਗਣਤੀ ਭਾਰਤ ਦੇਸ਼ ਅੰਦਰ ਕਈ ਕਰੋੜ ਹੈ। ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਵਿਮੁੱਕਤ ਜਾਤੀਆਂ ਦੀਆਂ ਦੇਸ਼ ਦੀ ਆਜ਼ਾਦੀ ਲਈ ਕੀਤੀਆ ਕੁਰਬਾਨੀਆਂ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਨੂੰ ਅਨੁਸੂਚਿਤ ਜਾਤੀਆਂ ਦੀ ਸ਼੍ਰੇਣੀ ਵਜੋਂ ਖਾਰਦ ਕਰਕੇ ਇਨ੍ਹਾਂ ਦਾ ਬਣਦਾ ਹੱਕ 7.5 ਫੀਸਦੀ ਐਸ.ਟੀ. ਕੋਟਾ ਤੁਰੰਤ ਬਹਾਲ ਕਰਕੇ ਪਛਲੇ 68 ਸਾਲਾਂ ਤੋਂ ਲਟਕਦੀ ਆ ਰਹੀ ਜਾਇਜ਼ ਮੰਗ ਨੂੰ ਅਮਲੀ ਜਾਮਾ ਪਹਿਨਾਵੇ। ਕੀ ਵਿਮੁੱਕਤ ਜਾਤੀਆਂ ਦੇ ਲੋਕਾਂ ਦੇ ਅਧੂਰੇ ਪਏ ਸੁਪਨੇ ਕਦੇ ਸਾਕਾਰ ਹੋਣਗੇ ? ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਮਾਂ ਕੀ ਕਰਵਟ ਲੈਂਦਾ ਹੈ? ਆਲ ਇੰਡੀਆਂ ਸਾਂਹਸ ਮੱਲ (ਸਾਂਸੀ) ਸਮਾਜ ਰਜਿ. ਦੇ ਪ੍ਰਧਾਨ ਸ਼੍ਰੀ ਮੰਗਤ ਰਾਮ ਮਾਹਲਾ ਅੰਮ੍ਰਿਤਸਰ ,ਜਥੇਦਾਰ ਧਰਮ ਸਿੰਘ ਮਾਹਲਾ ਚੇਅਰਮੈਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਦਿ, ਸਾਂਸੀ ਆਲ ਇੰਡੀਆ ਵਿਮੁੱਕਤ ਜਾਤੀ ਸੇਵਕ ਸੰਘਰਸ਼. ਦੀ ਯੋਗ ਰਹਿਨੁਮਾਈ ਹੇਠ 31 ਅਗਸਤ ਨੂੰ ਪਿੰਡ ਸ਼ੰਕਰ ਤਹਿਸੀਲ (ਨਕੋਦਰ) ਵਿਖੇ ''ਕੌਮੀ ਪੱਧਰ'' 'ਤੇ ਵਿਮੁੱਕਤ ਜਾਤੀ ਕਬੀਲੇ ਆਜ਼ਾਦੀ ਸਮਾਰੋਹ ਬੜੇ ਹੀ ਧੂਮ ਧੜੱਕੇ ਨਾਲ ਮਨਾਇਆ ਜਾ ਰਿਹਾ ਹੈ, ਜਿਸ 'ਚ ਵੱਡੀ ਗਿਣਤੀ 'ਚ ਸਾਂਸੀ ਸਮਾਜ ਅਤੇ ਵਿਮੁੱਕਤ ਜਾਤੀਆਂ ਦੇ ਆਗੂ ਅਤੇ ਵਰਕਰ ਪਹੁੰਚਣਗੇ।
ਜਗਰੂਪ ਸਿੰਘ
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਧਰਤੀ ਇਕ ਜਲ ਗ੍ਰਹਿ ਹੈ...
NEXT STORY