ਪਿਛਲੇ ਦਿਨੀਂ ਬਰਨਾਲਾ ਜ਼ਿਲੇ ਵਿੱਚ ਕਿਸਾਨਾਂ ਨੇ ਆਪਣੇ ਖੇਤਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਗਊਆਂ, ਢੱਠਿਆਂ ਨੂੰ ਫੜ ਕੇ ਧਨੋਲਾ ਕਸਬੇ ਦੇ ਬਜ਼ਾਰਾਂ ਵਿੱਚ ਛੱਡ ਦਿੱਤਾ, ਜਿਸ ਕਾਰਨ ਕਾਫੀ ਬਵਾਲ ਪੈਦਾ ਹੋ ਗਿਆ ਅਤੇ ਵਪਾਰੀਆਂ ਅਤੇ ਕਿਸਾਨਾਂ ਵਿੱਚਕਾਰ ਗਊਆਂ ਦੇ ਮੁੱਦੇ ਨੂੰ ਲੈ ਕੇ ਲੜਾਈ ਹੋ ਗਈ ਅਤੇ ਪੁਲਸ ਪ੍ਰਸ਼ਾਸ਼ਨ ਨੇ ਮੌਕੇ 'ਤੇ ਪਹੁੰਚ ਕੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਇਸ ਤਰਾਂ ਦੀਆਂ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਹਨ ਪਰ ਐਨੇ ਵੱਡੇ ਪੱਧਰ 'ਤੇ ਕਿਸਾਨਾਂ ਵਲੋਂ ਅਵਾਰਾ ਗਊਆਂ ਨੂੰ ਸ਼ਹਿਰ ਵਿੱਚ ਛੱਡਣ ਦੀ ਇਹ ਪਹਿਲੀ ਘਟਨਾ ਸੀ।
ਅਸਲ ਵਿੱਚ ਪੰਜਾਬ ਵਿੱਚ ਗਊਆਂ ਅਤੇ ਢੱਠਿਆਂ ਦੀ ਸਮੱਸਿਆ ਬਹੁਤ ਹੀ ਗੰਭੀਰ ਰੂਪ ਲੈ ਚੁੱਕੀ ਹੈ। ਇਹ ਜਾਨਵਰ ਨਾ ਸਿਰਫ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰਦੇ ਹਨ ਸਗੋਂ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਦੇਖਿਆ ਜਾਵੇ ਤਾਂ ਪੰਜਾਬ ਵਿੱਚ ਅਵਾਰਾ ਫਿਰ ਰਹੇ ਗਊ ਢੱਠਿਆਂ ਵਿੱਚ 95 ਫੀਸਦੀ ਦੇ ਕਰੀਬ ਅਮਰੀਕੀ ਨਸਲ ਦੇ ਹਨ ਅਤੇ ਦੇਸੀ ਗਊਆਂ ਦੀ ਗਿਣਤੀ ਮਸਾਂ ਹੀ 5 ਫੀਸਦੀ ਹੈ। ਖੁਦ ਹਿੰਦੂ ਧਾਰਮਿਕ ਸੰਗਠਨ ਵੀ ਅਮਰੀਕੀ ਨਸਲ ਦੇ ਜਾਨਵਰ ਨੂੰ ਗਊ ਦਾ ਦਰਜ਼ਾ ਨਹੀਂ ਦਿੰਦੇ। ਦੇਸੀ ਗਊ ਅਤੇ ਅਮਰੀਕੀ ਗਊ ਵਰਗੇ ਜਾਨਵਰ ਵਿੱਚ ਅਨੇਕਾਂ ਹੀ ਫਰਕ ਹਨ। ਇਹਨਾਂ ਦੋਵਾਂ ਵਿਚਕਾਰ ਤੁਲਨਾਤਮਕ ਫਰਕ ਹੇਠ ਲਿਖੇ ਅਨੁਸਾਰ ਹੈ।
1) ਦੇਸੀ ਗਊ ਦਾ ਦੁੱਧ ਦਿਮਾਗ ਤੇਜ਼ ਕਰਨ ਵਾਲਾ ਹੁੰਦਾ ਹੈ, ਇਹ ਸਭ ਤੋਂ ਉੱਤਮ, ਸ਼ਕਤੀਸ਼ਾਲੀ, ਵਿਸ਼ਾਣੂ ਮੁਕਤ, ਜਲਦੀ ਹਜ਼ਮ ਹੋਣ ਵਾਲਾ ਅਤੇ ਪੋਸ਼ਟਿਕ ਹੁੰਦਾ ਹੈ ਇਸ ਦੇ ਉਲਟ ਅਮਰੀਕੀ ਗਊ ਵਰਗੇ ਜਾਨਵਰ ਦਾ ਦੁੱਧ ਮੋਟਾਪਾ ਵਧਾਉਂਦਾ ਹੈ ਅਤੇ ਇਸ ਨੂੰ ਪੀਣ ਵਾਲੇ ਦਾ ਦਿਮਾਗ ਵੀ ਮੋਟਾ ਹੋ ਜਾਂਦਾ ਹੈ। ਇਸ ਨਾਲ ਬਲੱਡ ਪਰੈਸ਼ਰ, ਸ਼ੂਗਰ ਵਰਗੀਆਂ ਬਿਮਾਰੀਆਂ ਦਾ ਖਤਰਾ ਵਧਦਾ ਹੈ।
2) ਦੇਸੀ ਗਊ ਸਾਂਹ ਲੈਂਦੇ ਅਤੇ ਛੱਡਦੇ ਸਮੇਂ ਆਕਸੀਜ਼ਨ ਹੀ ਛੱਡਦੀ ਹੈ। ਅਮਰੀਕੀ ਗਊ ਵਰਗਾ ਜਾਨਵਰ ਕਾਰਬਨਡਾਈਆਕਸਾਈਡ ਹੀ ਛੱਡਦਾ ਹੈ।
3) ਦੇਸੀ ਗਊ ਦੀ ਚਮੜੀ ਕੀਟਾਣੂ ਮੁਕਤ ਹੁੰਦੀ ਹੈ, ਜਿਸ ਕਾਰਨ ਇਸ ਦੇ ਸਰੀਰ ਵਿੱਚ ਜੂੰਆਂ ਨਹੀਂ ਪੈਂਦੀਆਂ। ਇਸ ਦੇ ਸ਼ਰੀਰ 'ਤੇ ਹੱਥ ਫੇਰਨ ਵਾਲੇ ਨੂੰ ਸਰੀਰਕ ਤੌਰ 'ਤੇ ਫਾਇਦਾ ਹੁੰਦਾ ਹੈ। ਅਮਰੀਕੀ ਗਊ ਵਰਗੇ ਜਾਨਵਰ ਦੇ ਸਰੀਰ 'ਤੇ ਜੂੰਆਂ, ਚਿੱਚੜ ਹਮਲਾ ਕਰਦੇ ਹਨ ਅਤੇ ਇਸ ਨੂੰ ਛੂਹਣ ਵਾਲੇ ਨੂੰ ਵੀ ਚਮੜੀ ਦਾ ਰੋਗ ਹੋ ਜਾਂਦਾ ਹੈ।
4) ਦੇਸੀ ਗਊ ਜ਼ਿਆਦਾਤਰ ਉਸ ਨੂੰ ਪਾਲਣ ਵਾਲੇ ਨੂੰ ਹੀ ਦੁੱਧ ਦਿੰਦੀ ਹੈ ਕਿਸੇ ਅਣਜਾਣ ਨੂੰ ਨਹੀਂ। ਇਸ ਦਾ ਵੱਛਾ ਵੀ ਅਨੇਕਾਂ ਗਊਆਂ ਵਿੱਚਕਾਰ ਆਪਣੀ ਮਾਂ ਨੂੰ ਪਛਾਣ ਲੈਂਦਾ ਹੈ, ਜਦਕਿ ਅਮਰੀਕਨ ਗਊ ਵਰਗੇ ਜਾਨਵਰ ਅਜਿਹਾ ਨਹੀਂ ਕਰਦਾ ਅਤੇ ਉਸ ਦਾ ਬੱਚਾ ਆਪਣੀ ਮਾਂ ਦੀ ਪਛਾਣ ਵੀ ਘੱਟ ਹੀ ਕਰ ਸਕਦਾ ਹੈ।
5) ਦੇਸੀ ਗਊ ਦਾ ਘਿਓ ਕੈਸਟਰੋਲ ਘਟਾਉਣ ਵਾਲਾ, ਦਿਮਾਗ ਵਧਾਉਣ ਵਾਲਾ ਅਤੇ ਕੀਟਾਣੂਆਂ ਤੋਂ ਰੱਖਿਆ ਕਰਨ ਵਾਲਾ ਹੁੰਦਾ ਹੈ। ਅਮਰੀਕੀ ਗਊ ਵਰਗੇ ਜਾਨਵਰ ਦਾ ਦੁੱਧ ਕੈਸਟਰੋਲ ਅਤੇ ਚਰਬੀ ਵਧਾਉਂਦਾ ਹੈ।
6) ਦੇਸੀ ਗਊ ਦੇ ਦੁੱਧ ਦੀ ਲੱਸੀ ਸਰੀਰ ਨੂੰ ਠੰਡਕ ਦੇਣ ਵਾਲੀ, ਆਂਤੜੀਆਂ ਨੂੰ ਸਾਫ ਕਰਨ ਵਾਲੀ ਹੁੰਦੀ ਹੈ। ਇਸ ਨਾਲ ਸਰੀਰ ਵਿੱਚ ਫੂਰਤੀ ਆਉਂਦੀ ਹੈ। ਅਮਰੀਕੀ ਗਊ ਵਰਗੇ ਜਾਨਵਰ ਦੇ ਦੁੱਧ ਦੀ ਲੱਸੀ ਵਿੱਚ ਅਜਿਹਾ ਕੋਈ ਗੁਣ ਨਹੀਂ ਹੁੰਦਾ ਸਗੋਂ ਇਸ ਦੀ ਤਰਾਂ ਆਲਸ ਪੈਦਾ ਕਰਨ ਵਾਲੀ, ਮੋਟਾਪਾ ਵਧਾਉਣ ਵਾਲੀ ਅਤੇ ਸਰੀਰ ਵਿੱਚ ਸੁਸਤੀ ਪੈਦਾ ਕਰਨ ਵਾਲੀ ਹੁੰਦੀ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਅਮਰੀਕੀ ਗਊ ਵਰਗਾ ਜਾਨਵਰ ਕੁਦਰਤੀ ਨਹੀਂ ਹੈ। ਪੱਛਮੀ ਦੇਸ਼ਾਂ ਵਿੱਚ ਇਸ ਜਾਨਵਰ ਨੂੰ ਮਾਸ ਖਾਣ ਲਈ ਪਾਲਿਆ ਜਾਂਦਾ ਹੈ ਅਤੇ ਡੈਅਰੀ ਦਾ ਨਾਮ ਤਾਂ ਸਿਰਫ ਕਰਤੂਤ ਲੁਕਾਉਣ ਲਈ ਦਿੱਤਾ ਗਿਆ ਹੈ। ਇਸ ਦਾ ਦੁੱਧ ਬੇਸੁਆਦ ਅਤੇ ਬਦਬੂਦਾਰ ਹੁੰਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਹਿੰਦੂ ਸੰਸਥਾਵਾਂ ਵੀ ਅਮਰੀਕੀ ਜਾਨਵਰ ਨੂੰ ਗਊ ਦਾ ਦਰਜ਼ਾ ਨਹੀਂ ਦਿੰਦੀਆਂ ਤਾਂ ਫਿਰ ਸਰਕਾਰ ਇਸ ਸਬੰਧੀ ਚੁੱਪ ਕਿਉ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਮਰੀਕੀ ਜਾਨਵਰ ਨੂੰ ਵੀ ਮੱਝ, ਭੇਡ ਅਤੇ ਬੱਕਰੀ ਵਗੈਰਾ ਦੀ ਸ਼੍ਰੇਣੀ ਵਿੱਚ ਰੱਖਿਆ ਜਾਵੇ। ਇਸ ਤਰ੍ਹਾਂ ਕਰਨ ਨਾਲ ਪੰਜਾਬ ਵਿਚੋਂ ਅਵਾਰਾ ਜਾਨਵਰਾਂ ਦੀ ਸਮੱਸਿਆ ਆਪਣੇ ਆਪ ਖਤਮ ਹੋ ਜਾਵੇਗੀ ਅਤੇ ਜੋ 5 ਫੀਸਦੀ ਦੇਸੀ ਗਊਆਂ ਰਹਿ ਜਾਣਗੀਆਂ, ਉਨ੍ਹਾਂ ਨੂੰ ਗਊਸ਼ਾਲਾਵਾਂ ਵਿੱਚ ਰੱਖਿਆ ਜਾ ਸਕਦਾ ਹੈ।
ਰਾਜੀਵ ਬਰਨਾਲਾ
ਮੋਬ: 094173-31172
ਪਾਕਿਸਤਾਨ ਅਤੇ ਅਮਰੀਕਾ ਦੇ ਬਣਦੇ-ਵਿਗ਼ੜਦੇ ਰਿਸ਼ਤੇ
NEXT STORY