10 'ਚੋਂ 4 ਰੋਬੋਟ ਨੌਕਰੀਆਂ ਖਾ ਜਾਣਗੇ

You Are HereBusiness
Monday, March 27, 2017-9:05 AM
ਨਵੀਂ ਦਿੱਲੀ— ਦੇਸ਼ ਦੇ ਕੁਝ ਮਸ਼ਹੂਰ ਐਕਸਪਰਟ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਤੇਜ਼ੀ ਨਾਲ ਵਧਦੇ ਆਟੋਮੇਸ਼ਨ ਦਾ ਅਸਰ ਇੰਨਾ ਹੋਵੇਗਾ ਕਿ ਸਾਲ 2021 ਤੱਕ ਦੁਨੀਆ ਭਰ 'ਚ 10 ਵਿਚੋਂ 4 ਨੌਕਰੀਆਂ ਰੋਬੋਟ ਖਾ ਜਾਣਗੇ। ਇੰਜੀਨੀਅਰਿੰਗ, ਮੈਨੂਫੈਕਚਰਿੰਗ, ਆਈ. ਟੀ., ਬੈਂਕਿੰਗ ਅਤੇ ਆਟੋਮੋਬਾਇਲਸ ਵਰਗੇ ਸੈਕਟਰਾਂ 'ਚ ਆਟੋਮੇਸ਼ਨ ਹੁਣ ਆਮ ਹੋ ਗਿਆ ਹੈ। ਜਿਵੇਂ-ਜਿਵੇਂ ਇਹ ਵਧੇਗਾ ਕਿਰਤ ਆਧਾਰਿਤ ਨੌਕਰੀਆਂ 'ਤੇ ਇਸ ਦਾ ਬਹੁਤ ਅਸਰ ਪਏਗਾ।
* 3 ਤੋਂ 4 ਸਾਲਾਂ 'ਚ ਵੱਡੀਆਂ ਤਬਦੀਲੀਆਂ
ਪੀਪੁਲ ਸਟ੍ਰਾਂਗ ਦੇ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਅਤੇ ਸੰਸਥਾਪਕ ਪੰਕਜ ਬੰਸਲ ਦਾ ਕਹਿਣਾ ਹੈ ਕਿ ਆਉਣ ਵਾਲੇ 3 ਤੋਂ 4 ਸਾਲਾਂ 'ਚ ਵੱਡੀਆਂ ਤਬਦੀਲੀਆਂ ਨਜ਼ਰ ਆਉਣਗੀਆਂ। ਸਭ ਤੋਂ ਪਹਿਲਾਂ ਮੈਨੂਫੈਕਚਿੰਗ, ਆਈ. ਟੀ., ਸਕਿਓਰਿਟੀ ਅਤੇ ਐਗਰੀਕਲਚਰ 'ਤੇ ਅਸਰ ਪਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ 2021 ਤੱਕ ਦੁਨੀਆਭਰ 'ਚ ਕਈ ਨੌਕਰੀਆਂ ਚਲੀਆਂ ਜਾਣਗੀਆਂ ਅਤੇ ਇਨ੍ਹਾਂ ਵਿਚ ਵੀ ਹਰ ਚੌਥੀ ਨੌਕਰੀ ਭਾਰਤ ਤੋਂ ਹੋਵੇਗੀ। ਇਸ ਦਾ ਮਤਲਬ ਇਹ ਹੈ ਕਿ ਭਾਰਤ 'ਚ ਹੀ ਲਗਭਗ 23 ਫੀਸਦੀ ਨੌਕਰੀਆਂ ਖਤਮ ਹੋ ਜਾਣਗੀਆਂ। ਭਾਰਤ 'ਚ ਹਰ ਸਾਲ 55 ਲੱਖ ਨੌਕਰੀਆਂ ਪੈਦਾ ਹੁੰਦੀਆਂ ਹਨ ਪਰ ਇਹ ਵੀ ਘਟ ਜਾਂਦੀਆਂ ਹਨ ਅਤੇ ਆਟੋਮੇਸ਼ਨ ਇਸ ਗੈਪ ਨੂੰ ਹੋਰ ਵਧਾ ਰਿਹਾ ਹੈ।
* ਨਵੀਆਂ ਨੌਕਰੀਆਂ ਵੀ ਹੋਣਗੀਆਂ ਪੈਦਾ
ਬੰਸਲ ਦਾ ਕਹਿਣਾ ਹੈ ਕਿ ਇਸ ਘਾਟ ਨੂੰ ਪੂਰਾ ਕਰਨ ਲਈ ਸਰਕਾਰ ਨੂੰ 2 ਖੇਤਰਾਂ 'ਤੇ ਫੋਕਸ ਕਰਨਾ ਹੋਵੇਗਾ-ਮਿਡ ਮਾਰਕੀਟ ਸੈਗਮੈਂਟ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਨੂੰ ਯੋਗ ਬਣਾਉਣਾ ਤਾਂ ਕਿ ਉਹ ਨਵੀਆਂ ਨੌਕਰੀਆਂ ਹਾਸਲ ਕਰ ਸਕਣ ਜੋ ਆਟੋਮੇਸ਼ਨ ਤੋਂ ਬਾਅਦ ਸਾਹਮਣੇ ਆਉਣਗੀਆਂ। ਉਥੇ ਫਰਾਂਸਿਸ ਦਾ ਮੰਨਣਾ ਹੈ ਕਿ ਆਟੋਮੇਸ਼ਨ ਸਾਰੀਆਂ ਨੌਕਰੀਆਂ ਨਹੀਂ ਖਾ ਜਾਏਗਾ ਕਿਉਂਕਿ ਤੁਹਾਨੂੰ ਅਜੇ ਵੀ ਲੋਕ ਚਾਹੀਦੇ ਹਨ ਜੋ ਰੋਬੋਟ ਨੂੰ ਬਣਾਉਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ। ਸਭ ਤੋਂ ਹੇਠਲੇ ਪੱਧਰ 'ਤੇ ਜਿਥੇ ਨੌਕਰੀਆਂ ਪ੍ਰਭਾਵਿਤ ਹੋਣਗੀਆਂ ਉਥੇ ਕਈ ਨਵੀਆਂ ਨੌਕਰੀਆਂ ਸਾਹਮਣੇ ਆਉਣਗੀਆਂ।
* ਇਸ ਤਰ੍ਹਾਂ ਘਟੀਆਂ ਜਾਬਸ
ਸਕਿੱਲ ਮੈਨੇਜਮੈਂਟ ਸਲਿਊਸ਼ਨ ਪ੍ਰੋਵਾਈਡਰ ਕੰਪਨੀ ਦੇ ਸੀ. ਓ. ਸੀ. ਜੀ. ਇੰਡੀਆ ਦੇ ਖੇਤਰੀ ਨਿਰਦੇਸ਼ਕ ਫਰਾਂਸਿਸ ਪਦਾਮਦਾਨ ਨੇ ਕਿਹਾ ਕਿ ਜੇਕਰ 5 ਸਾਲ ਪਹਿਲਾਂ ਅਸੈਂਬਲੀ ਲਾਈਨ 'ਚ 1500 ਨੌਕਰੀਆਂ ਸਨ ਤਾਂ ਅੱਜ ਉਨ੍ਹਾਂ ਦੀ ਗਿਣਤੀ ਘਟ ਕੇ 500 ਆ ਗਈ ਹੈ ਕਿਉਂਕਿ ਹੁਣ ਫੋਕਸ ਆਟੋਮੇਸ਼ਨ ਵੱਲ ਵਧ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘਟ ਸਕਿੱਲ ਨਾਲ ਅਤੇ ਵੱਡੀ ਮਾਤਰਾ 'ਚ ਹੋਣ ਵਾਲਾ ਕੰਮ ਆਟੋਮੇਸ਼ਨ ਕਾਰਨ ਪ੍ਰਭਾਵਿਤ ਹੋਵੇਗਾ। ਇਨ੍ਹਾਂ ਸੈਕਟਰਾਂ 'ਚ ਅਜਿਹਾ ਦੌਰ ਆਉਣ ਵਾਲਾ ਹੈ ਜਿਸ ਵਿਚ ਅਜਿਹੇ ਕੰਮਾਂ ਲਈ ਲੋਕਾਂ ਨੂੰ ਕੁਝ ਸਮੇਂ ਲਈ ਹਾਇਰ ਕੀਤਾ ਜਾਵੇਗਾ ਜੋ ਆਟੋਮੇਸ਼ਨ ਨਾਲ ਨਹੀਂ ਹੋ ਸਕਦੇ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.