ਨਵੀਂ ਦਿੱਲੀ— ਚੀਨ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ। ਅਲੀਬਾਬਾ ਦੇ ਮਾਲਕ ਜੈਕ ਮਾ ਦੀ ਕੁੱਲ ਜਾਇਦਾਦ ਰਾਤੋ-ਰਾਤ 2.8 ਬਿਲੀਅਨ ਡਾਲਰ (ਤਕਰੀਬਨ 17.9 ਹਜ਼ਾਰ ਕਰੋੜ ਰੁਪਏ) ਵਧ ਗਈ। ਬਲੂਮਬਰਗ ਦੀ ਅਰਬਪਤੀਆਂ ਦੀ ਸੂਚੀ ਮੁਤਾਬਕ ਜੈਕ ਮਾ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਅਤੇ ਦੁਨੀਆ ਦੇ 14ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਹ ਉਹੀ ਸਖਸ਼ ਹੈ, ਜਿਸ ਨੂੰ ਕਦੇ ਲੋਕ ਠੱਗ ਕਹਿੰਦੇ ਸਨ।
ਜੈਕ ਮਾ ਨੇ ਜਦੋਂ 1999 'ਚ ਹਾਂਗਝੂ ਦੀ ਆਪਣੀ ਰਿਹਾਇਸ਼ 'ਚ ਅਲੀਬਾਬਾ ਕੰਪਨੀ ਦਾ ਕੰਮਕਾਜ ਸ਼ੁਰੂ ਕੀਤਾ ਤਾਂ ਲੋਕ ਉਨ੍ਹਾਂ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਸਨ। ਲੋਕ ਉਨ੍ਹਾਂ ਨੂੰ ਤਿੰਨ ਸਾਲ ਤਕ ਠੱਗ ਹੀ ਸਮਝਦੇ ਰਹੇ। ਬਾਅਦ 'ਚ ਜਾ ਕੇ ਲੋਕਾਂ ਨੂੰ ਯਕੀਨ ਹੋਇਆ ਕਿ ਉਹ ਤਾਂ ਉਨ੍ਹਾਂ ਦੀ ਜ਼ਿੰਦਗੀ ਆਸਾਨ ਕਰਨ ਵਾਲੇ ਹਨ। ਅੱਜ ਜਿੱਥੇ ਚੀਨ ਮੰਦੀ ਦੇ ਦੌਰ 'ਚੋਂ ਲੰਘ ਰਿਹਾ ਹੈ, ਉੱਥੇ ਹੀ ਜੈਕ ਮਾ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਦੀ ਜਾਇਦਾਦ ਇਸ ਸਾਲ 54.5 ਹਜ਼ਾਰ ਕਰੋੜ ਰੁਪਏ ਵਧ ਕੇ 41.8 ਅਰਬ ਡਾਲਰ ਯਾਨੀ 2.6 ਲੱਖ ਕਰੋੜ ਰੁਪਏ ਤਕ ਪਹੁੰਚ ਗਈ ਹੈ। ਅਲੀਬਾਬਾ ਦੇ ਸ਼ੇਅਰਾਂ 'ਚ ਜ਼ਬਰਦਸਤ 13 ਫੀਸਦੀ ਦਾ ਰਿਕਾਰਡ ਉਛਾਲ ਆਇਆ ਹੈ। ਜਿਸ ਨਾਲ ਜੈਕ ਮਾ ਦੀ ਜਾਇਦਾਦ ਰਾਤੋ-ਰਾਤ ਤਕਰੀਬਨ 18 ਹਜ਼ਾਰ ਕਰੋੜ ਰੁਪਏ ਵਧ ਗਈ ਹੈ।
ਹੈਰਾਨ ਕਰਦੀ ਹੈ ਜੈਕ ਮਾ ਦੀ ਕਹਾਣੀ
ਹਾਲਾਂਕਿ ਬਚਪਨ 'ਚ ਜੈਕ ਮਾ ਨੇ ਕੰਪਿਊਟਰ ਦੀ ਵਰਤੋਂ ਨਹੀਂ ਕੀਤੀ ਸੀ। ਗਣਿਤ ਦੇ ਪੇਪਰ 'ਚ ਇਕ ਵਾਰ ਉਨ੍ਹਾਂ ਨੂੰ ਸਿਰਫ ਇਕ ਅੰਕ ਹੀ ਮਿਲਿਆ ਸੀ। ਅਜਿਹੇ 'ਚ ਉਨ੍ਹਾਂ ਦੀ ਕਾਮਯਾਬੀ ਦੀ ਕਹਾਣੀ ਹੈਰਾਨ ਕਰਦੀ ਹੈ। 1980 'ਚ ਉਨ੍ਹਾਂ ਨੇ ਆਪਣੇ ਸ਼ਹਿਰ ਸਕੂਲ ਟੀਚਰ ਦੀ ਨੌਕਰੀ ਵੀ ਕੀਤੀ। ਤਿੰਨ ਸਾਲ ਬਾਅਦ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ। 1994 'ਚ ਜਦੋਂ ਉਹ ਅਮਰੀਕਾ ਗਏ, ਤਾਂ ਉੱਥੇ ਇੰਟਰਨੈੱਟ ਦੇਖ ਕੇ ਹੈਰਾਨ ਰਹਿ ਗਈ। ਉੱਥੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਮਿਹਨਤ ਕਰਕੇ ਚਾਈਨਾ ਪੇਜ ਲਾਂਚ ਕੀਤਾ, ਇਹ ਦੇਸ਼ ਦੀ ਪਹਿਲੀ ਆਨਲਾਈਨ ਡਾਇਰੈਕਟਰੀ ਸੀ ਪਰ ਇਹ ਆਸਾਨ ਨਹੀਂ ਸੀ। ਇਕ ਦਿਨ ਉਨ੍ਹਾਂ ਨੂੰ ਚਾਈਨਾ ਪੇਜ ਬੰਦ ਕਰਨਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਅਲੀਬਾਬਾ ਦੀ ਤਿਆਰੀ ਸ਼ੁਰੂ ਕਰ ਦਿੱਤੀ। 21 ਫਰਵਰੀ 1999 ਨੂੰ ਜੈਕ ਮਾ ਨੇ ਅਲੀਬਾਬਾ ਦੀ ਨੀਂਹ ਰੱਖੀ ਅਤੇ ਇਸ ਲਈ ਆਪਣੇ 17 ਦੋਸਤਾਂ ਨੂੰ ਤਿਆਰ ਕੀਤਾ। ਅੱਜ ਅਲੀਬਾਬਾ ਚੀਨ ਦੇ ਆਨਲਾਈਨ ਸ਼ਾਪਿੰਗ ਅਤੇ ਸੋਸ਼ਲ ਮੀਡੀਆ 'ਤੇ ਰਾਜ ਕਰ ਰਹੀ ਹੈ। ਅਲੀਬਾਬਾ ਹੁਣ ਮਿਊਜ਼ਿਕ ਅਤੇ ਵੀਡੀਓ ਸਟ੍ਰੀਮਿੰਗ 'ਚ ਵੀ ਹੱਥ ਅਜਮਾਉਣ ਜਾ ਰਿਹਾ ਹੈ।
GST ਦੇ ਬਾਰੇ 'ਚ ਜਾਣਕਾਰੀ ਹਾਸਲ ਕਰੋ, ਮੁਫਤ ਹੈਲਪਲਾਈਨ ਤੋਂ
NEXT STORY