ਆਪ੍ਰੇਸ਼ਨ ਕਲੀਨ ਮਨੀ 'ਚ 7 ਲੱਖ ਲੋਕਾਂ ਨੇ ਦਿੱਤਾ ਜਵਾਬ

You Are HereBusiness
Friday, February 17, 2017-11:54 PM

ਨਵੀਂ ਦਿੱਲੀ- ਨੋਟਬੰਦੀ ਤੋਂ ਬਾਅਦ ਆਮਦਨ ਕਰ ਵਿਭਾਗ ਦੇ ਐੱਸ. ਐੱਮ. ਐੱਸ. ਅਤੇ ਈ-ਮੇਲ ਦਾ 7 ਲੱਖ ਲੋਕਾਂ ਨੇ ਜਵਾਬ ਦਿੱਤਾ ਹੈ। ਇਨ੍ਹਾਂ 'ਚੋਂ 99 ਫੀਸਦੀ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਦੇ ਡਿਪਾਜ਼ਿਟ ਦਾ ਡਾਟਾ ਬਿਲਕੁਲ ਸਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਐੱਸ. ਐੱਮ. ਐੱਸ. ਅਤੇ ਈ-ਮੇਲ ਦਾ ਜਵਾਬ ਨਹੀਂ ਦਿੱਤਾ, ਉਨ੍ਹਾਂ ਨੂੰ ਵਿਭਾਗ ਪੱਤਰ ਭੇਜੇਗਾ। ਇਹ ਪੱਤਰ ਕਾਨੂੰਨੀ ਨਹੀਂ ਹੋਣਗੇ।

ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਨੇ ਨੋਟਬੰਦੀ ਤੋਂ ਬਾਅਦ ਬੈਂਕ ਖਾਤਿਆਂ 'ਚ ਕੀਤੇ ਗਏ ਡਿਪਾਜ਼ਿਟ ਦੀ ਜਾਂਚ ਲਈ ਆਪ੍ਰੇਸ਼ਨ ਕਲੀਨ ਮਨੀ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਤਹਿਤ 18 ਲੱਖ ਲੋਕਾਂ ਨੂੰ ਐੱਸ. ਐੱਮ. ਐੱਸ. ਅਤੇ ਈ-ਮੇਲ ਭੇਜੇ ਸਨ। ਜਿੰਨ੍ਹਾਂ ਖਾਤਾਧਾਰਕਾਂ ਦੇ ਬੈਂਕ ਖਾਤਿਆਂ 'ਚ ਨੋਟਬੰਦੀ ਤਂ ਬਾਅਦ 5 ਲੱਖ ਰੁਪਏ ਤੋਂ ਜ਼ਿਆਦਾ ਡਿਪਾਜ਼ਿਟ ਕੀਤੇ ਗਏ ਸਨ, ਉਨ੍ਹਾਂ ਨੂੰ ਜਵਾਬ ਦੇਣ ਲਈ 15 ਫਰਵਰੀ ਤਕ ਦਾ ਸਮੰ ਦਿੱਤਾ ਗਿਆ ਸੀ। ਸਰਕਾਰ ਨੇ 8 ਨਵੰਬਰ 2016 ਦੀ ਰਾਤ ਨੂੰ ਨੋਟਬੰਦੀ ਦਾ ਐਲਾਨ ਮਗਰੋਂ 1000 ਰੁਪਏ ਅਤੇ 500 ਰੁਪਏ ਦੇ ਮੌਜੂਦਾ ਨੋਟਾਂ ਨੂੰ ਚਲਨ ਤੋਂ ਬਾਹਰ ਕਰ ਦਿੱਤਾ ਸੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.