ਸੈਂਸੈਕਸ 'ਚ 130 ਅੰਕਾਂ ਦੀ ਗਿਰਾਵਟ

You Are HereBusiness
Monday, March 20, 2017-4:35 PM
ਨਵੀਂ ਦਿੱਲੀ— ਬਾਜ਼ਾਰ 'ਚ ਕਿਸੇ ਸਕਾਰਾਤਮਕ ਸੰਕੇਤ ਦੇ ਨਾ ਹੋਣ ਕਾਰਨ ਸੋਮਵਾਰ ਦੇ ਕਾਰੋਬਾਰ 'ਚ ਮੁਨਾਫਾ ਬੁਕਿੰਗ ਦੇਖਣ ਨੂੰ ਮਿਲੀ ਹੈ। ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੈਂਸੈਕਸ 130 ਅੰਕ ਡਿੱਗ ਕੇ 29,518 ਅੰਕ ਅਤੇ ਨਿਫਟੀ 33 ਅੰਕ ਡਿੱਗ ਕੇ 9,126 ਅੰਕ 'ਤੇ ਬੰਦ ਹੋਇਆ ਹੈ। ਸੋਮਵਾਰ ਦੇ ਕਾਰੋਬਾਰ 'ਚ ਨਿਫਟੀ 50 'ਚ ਸ਼ਾਮਲ 23 ਸਟਾਕ ਹਰੇ ਨਿਸ਼ਾਨ 'ਚ ਬੰਦ ਹੋਏ, ਜਦੋਂ ਕਿ 28 ਸਟਾਕ 'ਚ ਗਿਰਾਵਟ ਦਰਜ ਹੋਈ। ਕਾਰੋਬਾਰ ਦੌਰਾਨ ਬੈਕਿੰਗ, ਆਈ.ਟੀ. ਮੈਟਲ ਅਤੇ ਰਿਆਲਟੀ ਸਟਾਕ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ।
* ਆਈਡਿਆ 10 ਫੀਸਦੀ ਤੋਂ ਜ਼ਿਆਦਾ ਟੁੱਟਿਆ— ਆਈਡਿਆ ਦੇ ਬੋਰਡ ਵੱਲੋਂ ਵੋਡਾਫੋਨ ਨਾਲ ਰਲੇਵੇਂ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਕਾਰੋਬਾਰ ਦੇ ਅੰਤ 'ਚ ਸਟਾਕ 10.08 ਫੀਸਦੀ ਡਿੱਗ ਕੇ ਬੰਦ ਹੋਇਆ।
* ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਮਾਮੂਲੀ ਵਾਧਾ— ਮਿਡਕੈੱਪ ਅਤੇ ਸਮਾਲਕੈੱਪ ਸ਼ੇਅਰਾਂ 'ਚ ਥੋੜੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈੱਪ ਸੂਚਕ 0.2 ਫੀਸਦੀ ਤੱਕ ਵਧ ਕੇ ਬੰਦ ਹੋਇਆ ਹੈ, ਜਦੋਂ ਕਿ ਨਿਫਟੀ ਦੇ ਮਿਡਕੈਪ 100 ਸੂਚਕ 'ਚ 0.4 ਫੀਸਦੀ ਦੀ ਮਜ਼ਬੂਤੀ ਆਈ ਹੈ। ਬੀ.ਐੱਸ.ਈ. ਦਾ ਸਮਾਲਕੈਪ ਸੂਚਕ 0.3 ਫੀਸਦੀ ਚੜ੍ਹ ਕੇ ਬੰਦ ਹੋਇਆ ਹੈ।
* ਬੈਕਿੰਗ ਸ਼ੇਅਰ ਡਿੱਗੇ— ਆਈ.ਟੀ., ਬੈਕਿੰਗ, ਕੈਪੀਟਲ ਗੁਡਜ਼ ਅਥੇ ਆਇਲ ਐਂਡ ਗੈਸ ਸ਼ੇਅਰਾਂ 'ਚ ਵਿਕਵਾਲੀ ਤੋਂ ਬਾਜ਼ਾਰ 'ਤੇ ਦਬਾਅ ਬਣਿਆ ਹੈ। ਬੈਕ ਨਿਫਟੀ 0.3 ਫੀਸਦੀ ਦੀ ਗਿਰਾਵਟ ਨਾਲ 21,110 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਦੇ ਆਈ.ਟੀ. ਸੂਚਕ 'ਚ 1 ਫੀਸਦੀ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.