ਜਲੰਧਰ—ਭਾਰਤ 'ਚ ਇਸ ਸਮੇਂ 5ਜੀ ਨੈੱਟਵਰਕ ਨੂੰ ਵਿਕਸਿਤ ਕਰਨ ਲਈ ਕਈ ਕੰਪਨੀਆਂ ਕੰਮ ਕਰ ਰਹੀਆਂ ਹਨ। ਇਸ ਵਿਚਾਲੇ ਚੀਨੀ ਕੰਪਨੀ ਹੁਵਾਵੇ ਅਤੇ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਭਾਰਤ 'ਚ 5ਜੀ ਨੈੱਟਵਰਕ ਦੇ ਸਫਲ ਪ੍ਰੀਖਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਪ੍ਰੀਖਣ ਦੌਰਾਨ 3ਜੀ.ਬੀ.ਪੀ.ਐੱਸ. ਤੋਂ ਜ਼ਿਆਦਾ ਦੀ ਸਪੀਡ ਦਰਜ ਕੀਤੀ ਗਈ ਹੈ। ਇਹ 3.5 ਗੀਗਾਹਰਟਜ਼ ਬੈਂਡ 'ਤੇ 100 ਮੈਗਾਹਟਰਜ਼ ਬੈਂਡਵਿਥ ਨਾਲ ਪ੍ਰਾਪਤ ਕੀਤੀ ਗਈ ਜ਼ਿਆਦਾ ਸਪੀਡ ਹੈ।
ਭਾਰਤੀ ਏਅਰਟੈੱਲ ਦੇ ਨਿਰਦੇਸ਼ਕ (ਨੈੱਟਵਰਕਸ) ਅਭੈ ਸਾਵਰਗਾਂਵਕਰ ਨੇ ਕਿਹਾ ਕਿ ਅਸੀ 5ਜੀ ਇੰਟੇਰੋਪੇਰਾਬਿਲਿਟੀ ਅਤੇ ਵਿਕਾਸ ਪ੍ਰੀਖਣ (ਆਈ.ਓ.ਡੀ.ਟੀ.) ਅਤੇ ਭਾਗੀਦਾਰੀ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਅਸੀ ਭਾਰਤ 'ਚ ਇਕ ਮਜ਼ਬੂਤ 5ਜੀ ਪਾਰਿਸਥਿਤੀਕੀ ਸਿਸਟਮ ਵਿਕਸਿਤ ਕਰਨ ਲਈ ਆਪਣੇ ਭਾਗੀਦਾਰਾਂ ਨਾਲ ਮਿਲ ਕੇ ਕੰਮ ਕਰਨ ਦੀ ਆਸ਼ਾ ਕਰਦੇ ਹਾਂ।
ਉਥੇ ਹੁਵਾਵੇ hq ਦੇ ਨਿਰਦੇਸ਼ਕ (ਵਾਇਰਲੈੱਸ ਮਾਰਕੀਟਿੰਗ) ਇਮੈਨੁਏਲ ਐਲਵਸ ਨੇ ਕਿਹਾ ਕਿ ਅਸੀਂ 5ਜੀ ਪਾਰਿਸਥਿਤਿਕ ਸਿਸਟਮ ਦੀ ਤੈਨਾਤੀ 'ਤੇ ਧਿਆਨ ਦੇ ਰਿਹਾ ਹੈ ਅਤੇ ਭਾਰਤੀ ਏਅਰਟੈੱਲ ਨਾਲ 3.5 ਗੀਗਾਹਟਰਜ਼ ਬੈਂਡ 'ਤੇ 5ਜੀ ਦੀ ਸਮਰੱਥਾ ਪ੍ਰਦਰਸ਼ਨ ਇਸ ਨੂੰ ਸ਼ਾਨਦਾਰ ਢੰਗ ਨਾਲ ਦਰਸ਼ਾਉਂਦਾ ਹੈ। ਦੱਸਣਯੋਗ ਹੈ ਕਿ ਇਹ ਪ੍ਰੀਖਣ ਏਅਰਟੈੱਲ ਦੇ ਮਾਨੇਸਰ ਸਥਿਤ ਨੈੱਟਵਰਕ ਐਕਸਪੀਰਿਅੰਸ ਕੇਂਦਰ 'ਚ ਕੀਤਾ ਗਿਆ ਹੈ।
ਰੋਟੋਮੈਕ ਦਾ ਮਾਲਕ ਕੋਠਾਰੀ ਤੇ ਉਸ ਦਾ ਬੇਟਾ ਅਦਾਲਤ 'ਚ ਪੇਸ਼
NEXT STORY