ਨਵੀਂ ਦਿੱਲੀ—ਐਮਾਜ਼ਾਨ ਦੇ ਸੰਸਥਾਪਕ ਅਤੇ ਸੀ.ਈ.ਓ ਜੇਫ ਬੇਜੋਸ ਦੁਨੀਆਂ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਰਾਂਹੀ ਜਾਰੀ ਕੀਤੀ ਗਈ ਅਰਬਪਤੀਆਂ ਦੀ ਸੂਚੀ ਮੁਤਾਬਕ, ਐਮਾਜ਼ਾਨ ਦੇ ਸੀ.ਈ.ਓ. ਜੇਫ ਬੇਜੋਸ, ਬਰਕਸ਼ਾਇਰ ਹੈਥਵੇ ਦੇ ਸੀ.ਈ.ਓ. ਵਾਰਨ ਬਫੇਟ ਨੂੰ ਪਿੱਛੇ ਛੱਡ ਕੇ ਸੰਸਗਾਰ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬੇਜੋਸ ਕੋਲ ਹੁਣ ਕੁੱਲ 4,367 ਅਰਬ ਸੰਪਤੀ ਹੈ। ਇਸ ਸਾਲ ਬੇਜੋਸ ਦੀ ਸੰਪਤੀ 5.4 ਬੀਲੀਅਨ ਡਾਲਰ ਵਧੀ ਹੈ। ਬੇਜੋਸ ਦੀ ਕਮਾਈ ਦਾ ਜ਼ਿਆਦਾ ਹਿੱਸਾ ਐਮਾਜ਼ਾਨ ਤੋਂ ਹੋਣ ਵਾਲੀ ਕਮਾਈ 'ਤੇ ਨਿਰਭਰ ਹੈ। ਇਸ ਸਾਲ ਅਪ੍ਰੈਲ 'ਚ ਐਮਾਜ਼ਾਨ ਨੇ ਹੁਣ ਤੱਕ ਸਭ ਤੋਂ ਵੱਡਾ ਮੁਨਾਫਾ ਕਮਾਇਆ ਸੀ। ਕੰਪਨੀ ਦੀ ਸੇਲ ਪਹਿਲੀ ਤਿਮਾਹੀ 'ਚ 28 ਫੀਸਦੀ ਵਧੀ ਸੀ। ਫਰਵਰੀ 'ਚ ਕੰਪਨੀ ਦੇ ਸ਼ੇਅਰਾਂ 'ਚ 54 ਫੀਸਦੀ ਤੱਕ ਦਾ ਵਾਧਾ ਆਇਆ ਸੀ। ਮਾਈਕਰੋਸਫਾਟ ਦੇ ਸਹਿ ਸੰਸਥਾਪਕ ਬਿਲ ਗੇਟਸ 5,981 ਰੁਪਏ ਅਰਬ ਦੀ ਸੰਪਤੀ ਨਾਲ ਸਭ ਤੋਂ ਅਮੀਰ ਵਿਅਕਤੀ ਹਨ। ਹੁਣ ਤੱਕ 3 ਨੰਬਰ 'ਤੇ ਰਹੇ ਬਰਕਸ਼ਾਇਰ ਹੈਥਵੇ ਦੇ ਸੀ.ਈ.ਓ. ਵਾਰਨ ਬਫੇਟ ਨੇ ਆਪਣੇ 2.2 ਬਿਲੀਅਨ ਡਾਲਰ ਦੇ ਸਟਾਕ ਬਿਲ ਐਂਡ ਮੇਲਿੰਡਾ ਗੇਟਸ ਫਾਊਡੇਸ਼ਨ ਨੂੰ ਤੋਹਫੇ ਦਿੱਤੇ ਸੀ। ਅਰਬਪਤੀਆਂ ਦੀ ਇਸ ਸੂਚੀ 'ਚ ਦੂਜੇ ਨੰਬਰ 'ਤੇ ਹੈ ਸਪੇਨ ਦੇ ਅਮੇਸਿਓ ਓਰਟੇਗਾ। ਓਰਟੇਗਾ ਇੰਡੀਟੈਕਸ ਐੱਸ.ਏ. ਦੇ ਫਾਊਂਡਰ ਹਨ ਅਤੇ ਉਨ੍ਹਾਂ ਦੀ ਸੰਪਤੀ 73 ਬਿਲੀਅਨ ਡਾਲਰ ਦੇ ਨੇੜੇ ਹਨ।
ਰਾਜਸਥਾਨ 'ਚ ਨਵੰਬਰ 'ਚ ਹੋਵੇਗਾ ਖੇਤੀਬਾੜੀ ਸੰਮੇਲਨ
NEXT STORY