ਨਵੀਂ ਦਿੱਲੀ - ਭਾਰਤੀ ਏਅਰਟੈੱਲ ਨੂੰ ਆਪਣੀ ਭਾਰਤੀ ਬਿਜ਼ਨੈੱਸ 'ਚ ਕਰੀਬ 15 ਸਾਲਾਂ 'ਚ ਪਹਿਲੀ ਵਾਰ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ। ਵਿੱਤੀ ਸਾਲ 2017-18 ਦੀ ਚੌਥੀ ਤਿਮਾਹੀ 'ਚ ਵੀ ਕੰਪਨੀ ਨੂੰ ਪ੍ਰਾਈਸਿੰਗ ਦੇ ਮੋਰਚੇ 'ਤੇ ਰਿਲਾਇੰਸ ਜਿਓ ਦੇ ਹਮਲਾਵਰ ਰੁਖ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਉਸ ਨੂੰ ਇੰਟਰਨੈਸ਼ਨਲ ਟਰਮੀਨੇਸ਼ਨ ਰੇਟਸ (ਆਈ. ਟੀ. ਆਰ.) 'ਚ ਕਮੀ ਨਾਲ ਵੀ ਦੋ-ਚਾਰ ਵੀ ਹੋਣਾ ਪਿਆ।
ਸੁਨੀਲ ਮਿੱਤਲ ਦੀ ਅਗਵਾਈ ਵਾਲੀ ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਐਕਸੈਪਸ਼ਨ ਆਈਟਮਸ (ਆਸਧਾਰਨ ਵਸਤੂਆਂ) ਨੂੰ ਹਟਾ ਕੇ ਮਾਰਚ
ਤੱਕ ਦੇ 3 ਮਹੀਨਿਆਂ 'ਚ ਨੈੱਟ ਲਾਸ 652.3 ਕਰੋੜ ਰੁਪਏ ਦਾ ਰਿਹਾ ਹੈ। ਸਾਲ ਭਰ ਪਹਿਲਾਂ ਦੀ ਇਸੇ ਮਿਆਦ 'ਚ ਕੰਪਨੀ ਨੇ 770.8 ਕਰੋੜ ਰੁਪਏ ਦਾ ਨੈੱਟ ਪ੍ਰਾਫਿਟ ਦਰਜ ਕੀਤਾ ਸੀ।
ਏਅਰਟੈੱਲ 'ਚ ਸਿੰਗਟੈੱਲ ਦੀ 39.5 ਫੀਸਦੀ ਹਿੱਸੇਦਾਰੀ ਹੈ। ਭਾਰਤੀ ਟੈਲੀਕਾਮ ਮਾਰਕੀਟ ਦੀ ਇਸ ਲੀਡਰ ਕੰਪਨੀ ਨੇ ਹਾਲਾਂਕਿ ਚੌਥੀ ਤਿਮਾਹੀ 'ਚ ਕੰਸਾਲੀਡੇਟਿਡ ਬੇਸਿਸ 'ਤੇ 83 ਕਰੋੜ ਰੁਪਏ ਦਾ ਨੈੱਟ ਪ੍ਰਾਫਿਟ ਦਰਜ ਕੀਤਾ। ਅਫਰੀਕੀ ਕਾਰੋਬਾਰ ਨੇ 698.7 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ।
ਹਾਲਾਂਕਿ ਕੰਸਾਲੀਡੇਟਿਡ ਰੈਵੀਨਿਊ ਸਾਲ-ਦਰ-ਸਾਲ ਆਧਾਰ 'ਤੇ 10.5 ਫੀਸਦੀ ਘਟ ਕੇ 19634 ਕਰੋੜ ਰੁਪਏ ਰਿਹਾ। ਭਾਰਤ 'ਚ ਡਾਟਾ ਅਤੇ ਵਾਇਸ ਰੇਟਸ 'ਚ ਹੋਰ ਗਿਰਾਵਟ ਆਉਣ ਕਾਰਨ ਅਜਿਹਾ ਹੋਇਆ। ਟੋਟਲ 'ਚ ਕਰੀਬ 77 ਫੀਸਦੀ ਹਿੱਸਾ ਰੱਖਣ ਵਾਲੇ ਭਾਰਤੀ ਕੰਮਕਾਜ 'ਚ ਆਮਦਨੀ ਸਾਲ-ਦਰ-ਸਾਲ ਆਧਾਰ 'ਤੇ 13 ਫੀਸਦੀ ਘਟ ਕੇ 14795.5 ਕਰੋੜ ਰੁਪਏ ਰਹੀ।
ਆਈ. ਟੀ. ਆਰ. 'ਚ ਕਮੀ ਨਾਲ ਪਿਆ ਫਰਕ
ਕੰਪਨੀ ਦੇ ਐੱਮ. ਡੀ. (ਇੰਡੀਆ ਐਂਡ ਸਾਊਥ ਏਸ਼ੀਆ) ਗੋਪਾਲ ਵਿੱਟਲ ਨੇ ਇਕ ਬਿਆਨ 'ਚ ਕਿਹਾ ਕਿ ਟੈਲੀਕਾਮ ਇੰਡਸਟਰੀ ਹੁਣ ਵੀ ਲਾਗਤ ਤੋਂ ਘੱਟ ਵਾਲੀ ਅਤੇ ਨਕਲੀ ਰੂਪ ਨਾਲ ਘਟਾਈ ਗਈ ਪ੍ਰਾਈਸਿੰਗ ਦਾ ਸਾਹਮਣਾ ਕਰ ਰਹੀ ਹੈ।
ਇੰਟਰਨੈਸ਼ਨਲ ਟਰਮੀਨੇਸ਼ਨ ਰੇਟਸ 'ਚ ਕਮੀ ਨਾਲ ਇੰਡਸਟਰੀ ਦੀ ਆਮਦਨ 'ਤੇ ਇਸ ਤਿਮਾਹੀ 'ਚ ਹੋਰ ਉਲਟਾ ਅਸਰ ਪਿਆ।
ਕਾਲ ਰਿਸੀਵ ਕਰਨ ਵਾਲੇ ਲੋਕਲ ਨੈੱਟਵਰਕ ਨੂੰ ਇੰਟਰਨੈਸ਼ਨਲ ਆਪ੍ਰੇਟਰ ਆਈ. ਟੀ. ਆਰ. ਦਾ ਭੁਗਤਾਨ ਕਰਦੇ ਹਨ। ਏਅਰਟੈੱਲ ਦੇ ਕੋਲ 30.4 ਕਰੋੜ ਤੋਂ ਜ਼ਿਆਦਾ ਯੂਜ਼ਰ ਹਨ, ਉਥੇ ਵੋਡਾਫੋਨ ਇੰਡੀਆ ਅਤੇ ਆਈਡੀਆ ਸੈਲੂਲਰ 60 ਫੀਸਦੀ ਤੋਂ ਜ਼ਿਆਦਾ ਸਬਸਕ੍ਰਾਈਬਰ ਬੇਸ ਨੂੰ ਸੇਵਾ ਦੇ ਰਹੀਆਂ ਹਨ। ਅਜਿਹੇ 'ਚ ਪਹਿਲੀ ਫਰਵਰੀ ਤੋਂ ਆਈ. ਟੀ. ਆਰ. ਨੂੰ 45 ਫੀਸਦੀ ਘਟਾ ਕੇ 30 ਪੈਸੇ ਪ੍ਰਤੀ ਮਿੰਟ ਕੀਤੇ ਜਾਣ ਨਾਲ ਇਨ੍ਹਾਂ ਤਿੰਨ ਕੰਪਨੀਆਂ ਨੂੰ ਸਭ ਤੋਂ ਜ਼ਿਆਦਾ ਚੂਨਾ ਲੱਗਾ ਹੈ। ਆਈ. ਟੀ. ਆਰ. 'ਚ ਬਦਲਾਅ ਨਾਲ ਇਨ੍ਹਾਂ ਕੰਪਨੀਆਂ ਲਈ ਹਾਲਤ ਬਦਤਰ ਹੋ ਗਈ ਕਿਉਂਕਿ ਇਹ ਪਿਛਲੇ ਸਾਲ 1 ਅਕਤੂਬਰ ਤੋਂ ਲੋਕਲ ਇੰਟਰਨੈੱਟ ਚਾਰਜਿਜ਼ 'ਚ 57 ਫੀਸਦੀ ਕਟੌਤੀ ਦੇ ਅਸਰ ਨਾਲ ਜੂਝ ਰਹੀਆਂ ਹਨ।
ਏਅਰਟੈੱਲ ਦੇ ਹੱਥੋਂ ਗ੍ਰੋਥ ਅਜੇ ਕਈ ਤਿਮਾਹੀਆਂ ਦੂਰ
ਬੇਸਡ ਇਕ ਬਰੋਕੇਜ ਦੇ ਐਨਾਲਿਸਟ ਨੇ ਕਿਹਾ ਕਿ ਏਅਰਟੈੱਲ ਦੇ ਹੱਥੋਂ ਗ੍ਰੋਥ ਅਜੇ ਵੀ ਕਈ ਤਿਮਾਹੀਆਂ ਦੂਰ ਹੈ। ਗ੍ਰੋਥ ਪੂਰੀ ਤਰ੍ਹਾਂ ਨਾਲ ਇਸ 'ਤੇ ਨਿਰਭਰ ਕਰੇਗੀ ਕਿ ਜਿਓ ਪ੍ਰਾਈਸਿਜ਼ ਅਤੇ ਐਵਰੇਜ ਰੈਵੀਨਿਊ 'ਤੇ ਯੂਜ਼ਰ ਵਧਾਉਣ ਦਾ ਫੈਸਲਾ ਕਦੋਂ ਕਰਦੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਤਾਂ ਇਸਦੀ ਗੁਜਾਇੰਸ਼ ਨਹੀਂ ਦਿਸ ਰਹੀ ਹੈ ਕਿਉਂਕਿ ਜਿਓ ਨਵੇਂ ਕਸਟਮਰ ਦੇ ਮਾਮਲੇ 'ਚ ਏਅਰਟੈੱਲ ਨਾਲ ਦੋ-ਦੋ ਹੱਥ ਕਰਨ ਲਈ ਪ੍ਰਾਈਸਿੰਗ ਦੇ ਮੋਰਚੇ 'ਚ ਹਮਲਾਵਰ ਰੁਖ ਬਣਾਏ ਰੱਖ ਸਕਦੀ ਹੈ ਅਤੇ ਉਹ ਖਾਸ ਤੌਰ ਨਾਲ ਰੈਵੀਨਿਊ ਮਾਰਕੀਟ ਸ਼ੇਅਰ ਦੇ ਵੱਡੇ ਹਿੱਸੇ ਨੂੰ ਟਾਰਗੈੱਟ ਕਰੇਗੀ ਜੋ ਆਈਡੀਆ-ਵੋਡਾਫੋਨ ਦੇ ਰਲੇਵੇਂ ਨਾਲ ਬਣਨ ਵਾਲੀ ਇਕਾਈ ਕਾਰਨ ਖਾਲੀ ਹੋਵੇਗਾ।
ਕੀਮਤ ਦਬਾਅ ਵਜ਼ਨ
2018 ਦੀ 2017 ਦੀ
ਚੌਥੀ ਤਿਮਾਹੀ ਚੌਥੀ ਤਿਮਾਹੀ
ਭਾਰਤ 'ਚ ਮੁਨਾਫਾ 652.30 770.80
ਅਫਰੀਕਾ 'ਚ ਮੁਨਾਫਾ 698.70 29.30
ਕੁਲ ਮੁਨਾਫਾ 82.90 373.40
ਏ. ਆਰ. ਪੀ. ਯੂ. 'ਚ 26.60 ਫੀਸਦੀ ਦੀ ਗਿਰਾਵਟ
ਉਥੇ ਟੈਲੀਕਾਮ ਇੰਡਸਟਰੀ ਦਾ ਮੁੱਖ ਆਪ੍ਰੇਸ਼ਨਲ ਇੰਡੀਕੇਟਰ ਮੰਨਿਆ ਜਾਣ ਵਾਲਾ ਏ. ਆਰ. ਪੀ. ਯੂ. (ਐਵਰੇਜ ਰੈਵੀਨਿਊ ਪ੍ਰਤੀ ਯੂਜ਼ਰ) ਸਾਲਾਨਾ ਆਧਾਰ 'ਤੇ ਮਾਰਚ 2018 'ਚ ਖਤਮ ਕੁਆਰਟਰ ਦੌਰਾਨ 26.60 ਫੀਸਦੀ ਘਟ ਕੇ 116 ਰੁਪਏ ਰਹਿ ਗਿਆ, ਜਦਕਿ ਬੀਤੇ ਸਾਲ ਇਸੇ ਕੁਆਰਟਰ ਦੌਰਾਨ ਇਹ 158 ਰੁਪਏ ਰਿਹਾ ਸੀ।
ਕੀ ਕਹਿੰਦੇ ਹਨ ਵਿਸ਼ਲੇਸ਼ਕ
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੰਪਨੀ ਤੇ ਇੰਡਸਟਰੀ ਨੂੰ ਫਿਲਹਾਲ ਰਾਹਤ ਮਿਲਦੀ ਨਹੀਂ ਦਿਸ ਰਹੀ ਹੈ, ਜਿਨ੍ਹਾਂ ਨੂੰ ਸਤੰਬਰ 2016 'ਚ ਜਿਓ ਦੀ ਨਾਟਕੀ ਐਂਟਰੀ ਤੋਂ ਬਾਅਦ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੇ ਕਈ ਕੁਆਰਟਰਜ਼ ਤੋਂ ਘਾਟਾ ਦਰਜ ਕਰ ਰਹੀ ਆਈਡੀਆ ਦੇ ਵੀ 28 ਅਪ੍ਰੈਲ ਨੂੰ ਆਉਣ ਵਾਲੇ ਨਤੀਜਿਆਂ 'ਚ ਘਾਟਾ ਦਰਜ ਕਰਨ ਦਾ ਖਦਸ਼ਾ ਹੈ। ਜਿਓ ਦੇ ਨਤੀਜੇ 27 ਅਪ੍ਰੈਲ ਨੂੰ ਆਉਣਗੇ।
ਜਿਓ 500 ਕਰੋੜ ਰੁਪਏ ਦੇ ਨੈੱਟ ਪ੍ਰਾਫਿਟ ਦੇ ਨਾਲ ਆਪਣੇ ਤੋਂ ਵੱਡੇ ਮੁਕਾਬਲੇਬਾਜ਼ਾਂ ਨੂੰ ਆਊਟਪਰਫਾਰਮ ਕਰ ਸਕਦੀ ਹੈ।
ਰੁਪਏ ਦੀ ਕਮਜ਼ੋਰ ਸ਼ੁਰੂਆਤ,66.47 'ਤੇ ਖੁੱਲ੍ਹਿਆ
NEXT STORY