ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਕੱਢੇਗੀ 2.83 ਲੱਖ ਨੌਕਰੀਆਂ

You Are HereBusiness
Sunday, February 12, 2017-10:24 PM
ਨਵੀਂ ਦਿੱਲੀ— ਕੇਂਦਰ ਸਰਕਾਰ ਅਗਲੇ ਵਿੱਤੀ ਸਾਲ 'ਚ 2.83 ਲੱਖ ਨਵੀਆਂ ਨੌਕਰੀਆਂ ਕੱਢੇਗਾ। ਪਿਛਲੇ ਹਫਤੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਵਲੋਂ ਪੇਸ਼ ਕੀਤੇ ਗਏ ਬਜਟ 'ਚ ਇਹ ਅਨੁਮਾਨ ਜਤਾਇਆ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵਿੱਤੀ ਸਾਲ 2017-18 'ਚ ਇਹ ਨੌਕਰੀਆਂ ਕੱਢੇਗੀ। ਬਜਟ ਦਸਤਾਵੇਜ਼ਾਂ ਮੁਤਾਬਕ 2016 'ਚ ਕੇਂਦਰੀ ਅਦਾਰਿਆਂ 'ਚ 32.84 ਲੱਖ ਕਰਮਚਾਰੀ ਨੌਕਰੀਪੇਸ਼ਾ ਸਨ, 2018 ਤੱਕ ਇਸ ਅੰਕੜੇ ਨੂੰ 35.67 ਲੱਖ ਕਰਨ ਦੀ ਯੋਜਨਾ ਹੈ। ਗ੍ਰਹਿ ਮੰਤਰਾਲੇ 'ਚ 6,076 ਹੋਰ ਕਰਮਚਾਰੀਆਂ ਦੀ ਭਰਤੀ ਹੋਵੇਗੀ ਅਤੇ 2018 ਤੱਕ ਪ੍ਰਚਾਰ 'ਚ ਕੁਲ ਕਰਮਚਾਰੀਆਂ ਦਾ ਅੰਕੜਾ 24,778 ਤੱਕ ਪਹੁੰਚਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਪੁਲਸ ਵਿਭਾਗਾਂ 'ਚ ਹੀ 1.06 ਲੱਖ ਕਰਮਚਾਰੀ ਵਧਾਉਣ ਦੀ ਯੋਜਨਾ ਹੈ। ਅਗਲੇ ਸਾਲ ਪੁਲਸ ਬਲਾਂ ਦੀ ਗਿਣਤੀ 11,13,689 ਹੋ ਜਾਵੇਗੀ। 2016 ਦੇ ਅੰਕੜਿਆਂ ਮੁਤਾਬਕ ਕੇਂਦਰ ਸਰਕਾਰ ਦੇ ਅਧੀਨ ਕੰਮ ਕਰਨ ਵਾਲੇ ਪੁਲਸ ਵਿਭਾਗਾਂ 'ਚ 10,0,7,366 ਪੁਲਸ ਮੁਲਾਜ਼ਮ ਹਨ। ਬਜਟ ਦਸਤਾਵੇਜ਼ਾਂ ਮੁਤਾਬਕ ਵਿਦੇਸ਼ ਮੰਤਰਾਲੇ 'ਚ ਫਿਲਹਾਲ 9,294 ਮੁਲਾਜ਼ਮ ਹਨ, ਅਗਲੇ ਵਿੱਤੀ ਸਾਲ 'ਚ ਇਨ੍ਹਾਂ 'ਚ 2,109 ਦਾ ਵਾਧਾ ਕੀਤਾ ਜਾਵੇਗਾ।
ਇਹ ਹੀ ਨਹੀਂ ਗਠਿਤ ਕੀਤੇ ਗਏ ਕੌਸ਼ਕ ਵਿਕਾਸ ਅਤੇ ਉੱਦਸ਼ੀਲਤਾ ਮੰਤਰਾਲੇ 'ਚ ਵੀ 2018 ਤੱਕ 2,027 ਕਰਮਚਾਰੀਆਂ ਨੂੰ ਭਰਤੀ ਕਰਨ ਦੀ ਯੋਜਨਾ ਹੈ। 2016 'ਚ ਇਸ ਮੰਤਰਾਲੇ 'ਚ ਸਿਰਫ 53 ਕਰਮਚਾਰੀ ਹੀ ਸਨ। ਪ੍ਰਸੋਨਲ ਸੂਬਾ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਵਧੀਕ ਕਰਮਚਾਰੀਆਂ ਦੇ ਰਾਹੀ ਕੇਂਦਰ ਸਰਕਾਰ ਨੂੰ ਜਨਤਾ ਨਾਲ ਜੁੜੀਆਂ ਯੋਜਨਾਵਾਂ ਨੂੰ ਤੇਜ਼ ਕਰਨ 'ਚ ਮਦਦ ਮਿਲੇਗੀ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.