ਨਵੀਂ ਦਿੱਲੀ—ਸੋਸ਼ਲ ਮੈਸੇਜਿੰਗ ਐਪ ਵਟਸਐਪ ਨੇ ਭਾਰਤ 'ਚ ਆਪਣੀ ਡਿਜੀਟਲ ਭੁਗਤਾਨ ਸੇਵਾ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾਂ 'ਚ ਕਦਮ ਵਧਾਉਂਦੇ ਹੋਏ BHIM UPI ਆਧਾਰਿਤ ਲੈਣ-ਦੇਣ ਦਾ ਸ਼ੁਰੂਆਤੀ ਪ੍ਰਵਾਨਗੀ ਹਾਸਲ ਕਰ ਲਈ ਹੈ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ.ਪੀ.ਸੀ.ਆਈ.) ਨੇ ਸ਼ੁੱਕਰਵਾਰ ਨੂੰ ਜ਼ਾਰੀ ਬਿਆਨ 'ਚ ਕਿਹਾ ਕਿ ਵਟਸਐਪ ਨੂੰ BHIM UPI ਦਾ ਬੀਟਾ ਵਰਜ਼ਨ ਲਾਂਚ ਕਰਨ ਦੀ ਅਨੁਮਤਿ ਦਿੱਤੀ ਗਈ ਹੈ।
ਸ਼ੁਰੂਆਤ 'ਚ ਵਟਸਐਪ 10 ਲੱਖ ਉਪਭੋਗਤਾਵਾਂ ਨੂੰ ਇਸ ਦੀ ਵਰਤੋਂ ਦੀ ਅਨੁਮਤਿ ਦੇ ਸਕੇਗਾ । ਇਸ ਦੇ ਲਈ ਭੁਗਤਾਨ ਸੀਮਾ ਵੀ ਤੈਅ ਕੀਤੀ ਗਈ ਹੈ। ਆਉਣ ਵਾਲੇ ਹਫਤੇ 'ਚ ਚਾਰ ਬੈਂਕ BHIM UPI ਮਾਡਲ ਨਾਲ ਜੁੜਨਗੇ ਅਤੇ ਬੀਟਾ ਵਰਜ਼ਨ ਦੀ ਸਫਲਤਾ ਤੋਂ ਬਾਅਦ ਵਟਸਐਪ ਦਾ ਭੀਮ ਯੂ.ਪੀ.ਆਈ. ਭੁਗਤਾਨ ਦਾ ਪੂਰਾ ਫੀਚਰ ਉਪਲੱਬਧ ਹੋਵੇਗਾ।
ਐੱਨ.ਪੀ.ਸੀ.ਆਈ। ਨੇ ਕਿਹਾ ਕਿ ਬੈਂਕ ਮਾਡਲ ਇਸ ਲਈ ਅਪਣਾਇਆ ਗਿਆ ਹੈ ਤਾਂ ਕਿ ਲੋਕਪ੍ਰਸਿੱਧ ਐਪ ਸਰਲਤਾ ਤੋਂ BHIM UPI ਨਾਲ ਮਿਲ ਕੇ ਕੰਮ ਕਰ ਸਕੇ ਅਤੇ ਟ੍ਰਾਂਜੈਕਸ਼ਨ ਲੋਡ ਦਾ ਵਿਤਰਣ ਕੀਤਾ ਜਾ ਸਕੇ।
PNB ਘੋਟਾਲਾ : ਪਿਛਲੇ 5 ਸਾਲਾਂ 'ਚ ਬੈਂਕਾਂ ਨੂੰ ਪਿਆ ਅਰਬਾਂ ਦਾ ਘਾਟਾ
NEXT STORY