ਨਵੀਂ ਦਿੱਲੀ—ਮੰਗਲਵਾਰ ਨੂੰ ਕਾਰੋਬਾਰੀ ਪੱਧਰ 'ਚ ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਅਮਰੀਕੀ ਬਾਜ਼ਾਰ 0.3-0.8 ਫੀਸਦੀ ਤੱਕ ਡਿੱਗ ਕੇ ਬੰਦ ਹੋਏ ਹਨ। ਦਰਅਸਲ ਕੱਚੇ ਤੇਲ ਨੇ ਅਮਰੀਕੀ ਬਾਜ਼ਾਰਾਂ ਦਾ ਮੂਡ ਵਿਗਾੜਣ ਦਾ ਕੰਮ ਕੀਤਾ ਹੈ। ਕੱਚਾ ਤੇਲ 9 ਮਹੀਨੇ ਦੇ ਹੇਠਲੇ ਪੱਧਰ 'ਤੇ ਫਿਸਲ ਗਿਆ ਹੈ। ਇਹੀਂ ਨਹੀਂ ਨਾਇਮੈਕਸ ਕਰੂਡ ਦੇ 40 ਡਾਲਰ ਦੇ ਹੇਠਾਂ ਫਿਸਲਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਆਇਲ ਐਂਡ ਗੈਸ ਸ਼ੇਅਰਾਂ 'ਚ 1 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਡਾਓ ਜੋਸ਼ ਰਿਕਾਰਡ ਉੱਚਾਈ ਤੋਂ ਹੇਠਾਂ ਖਿਸਕ ਗਿਆ ਹੈ। ਕੱਲ੍ਹ ਦੇ ਕਾਰੋਬਾਰੀ ਪੱਧਰ 'ਤੇ ਬੰਦ ਹੋਇਆ ਹੈ। ਉਧਰ ਨੈਸਡੈਕ ਅੰਕ ਯਾਨੀ 0.3 ਫੀਸਦੀ ਦੀ ਕਮਜ਼ੋਰੀ ਦੇ ਨਾਲ 6,188 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਐਸ ਐਂਡ ਪੀ-500 ਇੰਡੈਕਸ 16.4 ਅੰਕ ਯਾਨੀ 0.7 ਫੀਸਦੀ ਦੀ ਗਿਰਾਵਟ ਦੇ ਨਾਲ 2,437 ਦੇ ਪੱਧਰ 'ਤੇ ਬੰਦ ਹੋਇਆ ਹੈ।
ਪੇਟੀਐਮ ਨੇ ਕਰਜ਼ਾ ਬਾਜ਼ਾਰ 'ਚ ਨਿਵੇਸ਼ ਵਾਲੇ ਸਾਂਝੇ ਫੰਡ ਦਾ ਕਾਰੋਬਾਰ ਕਰਨ ਦਾ ਮੰਗਿਆ ਲਾਈਸੈਂਸ
NEXT STORY