ਸੈਨ ਫ੍ਰਾਂਸਿਸਕੋ— ਡਾਟਾ ਲੀਕ ਮਾਮਲੇ 'ਚ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੇ ਮੁਨਾਫੇ 'ਚ ਜਨਵਰੀ-ਮਾਰਚ ਤਿਮਾਹੀ 'ਚ ਤੇਜ਼ ਉਛਾਲ ਆਇਆ ਹੈ। ਗਾਹਕਾਂ ਦੀ ਗਿਣਤੀ 'ਚ ਵਾਧਾ ਅਤੇ ਵਿਗਿਆਪਨ 'ਚ ਮਜ਼ਬੂਤ ਵਾਧਾ ਦਰਸਾਉਂਦਾ ਹੈ ਕਿ ਪ੍ਰਾਈਵੇਸੀ ਵਿਵਾਦ ਦਾ ਫੇਸਬੁੱਕ ਦੇ ਤਿਮਾਹੀ ਲਾਭ ਅਤੇ ਆਮਦਨ 'ਤੇ ਕੋਈ ਅਸਰ ਨਹੀਂ ਪਿਆ ਹੈ। ਸਾਲ 2018 ਦੀ ਪਹਿਲੀ ਤਿਮਾਹੀ 'ਚ ਫੇਸਬੁੱਕ ਦਾ ਮੁਨਾਫਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 63 ਫੀਸਦੀ ਵਧ ਕੇ 5 ਅਰਬ ਡਾਲਰ ਰਿਹਾ।
ਉੱਥੇ ਹੀ, ਸਮੀਖਿਆ ਅਧੀਨ ਮਿਆਦ 'ਚ ਉਸ ਦੀ ਆਮਦਨ 49 ਫੀਸਦੀ ਵਧ ਕੇ 11.97 ਅਰਬ ਡਾਲਰ ਹੋ ਗਈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜੁਕਰਬਰਗ ਨੇ ਕਿਹਾ ਕਿ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ 2018 'ਚ ਸਾਡੇ ਕਾਰੋਬਾਰ ਦੀ ਮਜ਼ਬੂਤ ਸ਼ੁਰੂਆਤ ਹੋਈ ਹੈ। ਕੰਪਨੀ ਦੇ ਤਿਮਾਹੀ ਨਤੀਜੇ ਜਾਰੀ ਹੋਣ ਦੇ ਬਾਅਦ ਫੇਸਬੁੱਕ ਦੇ ਸ਼ੇਅਰ 4.7 ਫੀਸਦੀ ਚੜ੍ਹ ਕੇ 167.33 ਡਾਲਰ 'ਤੇ ਪਹੁੰਚ ਗਏ। ਉੱਥੇ ਹੀ, ਫੇਸਬੁੱਕ ਦੇ ਮਹੀਨਾਵਾਰ ਗਾਹਕਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 13 ਫੀਸਦੀ ਵਧ ਕੇ 2.2 ਅਰਬ 'ਤੇ ਪਹੁੰਚ ਗਈ ਹੈ। ਫੇਸਬੁੱਕ ਦੇ ਮਜ਼ਬੂਤ ਤਿਮਾਹੀ ਨਤੀਜੇ ਅਜਿਹੇ ਸਮੇਂ ਆਏ ਹਨ, ਜਦੋਂ ਕੰਪਨੀ ਪ੍ਰਾਈਵੇਸੀ ਦੇ ਮਾਮਲੇ 'ਚ ਘਿਰੀ ਹੋਈ ਹੈ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੰਸਲਟੈਂਸੀ ਕੰਪਨੀ ਕੈਮਬ੍ਰਿਜ ਐਨਾਲਿਟਿਕਾ ਵੱਲੋਂ ਫੇਸਬੁੱਕ ਦੇ 8 ਕਰੋੜ 70 ਲੱਖ ਤੋਂ ਵਧ ਗਾਹਕਾਂ ਦੇ ਨਿੱਜੀ ਡਾਟਾ ਦਾ ਗਲਤ ਇਸਤੇਮਾਲ ਕਰਨ ਦਾ ਦੋਸ਼ ਲੱਗਾ ਹੈ।
ਰਾਸ਼ਟਰੀ ਦੂਰਸੰਚਾਰ ਨੀਤੀ ਦਾ ਮਸੌਦਾ ਇਕ ਮਈ ਨੂੰ : ਦੂਰਸੰਚਾਕ ਸਕੱਤਰ
NEXT STORY