ਨਵੀਂ ਦਿੱਲੀ—ਦੇਸ਼ ਦੇ ਰੀਅਲ ਅਸਟੇਟ ਖੇਤਰ 'ਚ ਵਿਦੇਸ਼ੀ ਨਿਵੇਸ਼ 2014-16 ਦੇ ਸਮੇਂ ਦੌਰਾਨ ਇਸ ਤੋਂ ਪਿਛਲੇ ਤਿੰਨ ਸਾਲ ਦੀ ਤੁਲਨਾ 'ਚ ਦੋਗੁਣਾ ਤੋਂ ਵਧ ਕੇ 7.6 ਅਰਬ ਡਾਲਰ 'ਤੇ ਪਹੁੰਚ ਗਿਆ।
ਸਲਾਹਕਾਰ ਕੰਪਨੀ ਨਾਈਟ ਫਰੈਂਕ ਨੇ ਕਿਹਾ ਹੈ ਕਿ 2011-13 ਦੌਰਾਨ ਦੇਸ਼ ਦੇ ਰੀਅਲ ਅਸਟੇਟ ਖੇਤਰ 'ਚ 3.2 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਆਇਆ ਸੀ।
ਨਾਈਟ ਫਰੈਂਕ ਨੇ ਕਿਹਾ ਕਿ ਇਸ ਸਮੇਂ 'ਚ ਘਰੇਲੂ ਕੰਪਨੀਆਂ ਵਲੋਂ ਜੁਟਾਈ ਗਈ ਪੂੰਜੀ ਵੀ ਲਗਭਗ ਦੋਗੁਣੀ ਹੋ ਕੇ 2.4 ਅਰਬ ਡਾਲਰ 'ਤੇ ਪਹੁੰਚ ਗਈ ਜੋ ਇਸ ਤੋਂ ਪਿਛਲੇ ਤਿੰਨ ਸਾਲ ਦੇ ਸਮੇਂ 'ਚ 1.3 ਅਰਬ ਡਾਲਰ ਰਹੀ ਸੀ।
ਵਾਧੇ ਤੋਂ ਬਾਅਦ ਬਾਜ਼ਾਰ 'ਚ ਸੁਸਤੀ, ਸੈਂਸੈਕਸ-ਨਿਫਟੀ 'ਚ ਮਾਮੂਲੀ ਤੇਜ਼ੀ
NEXT STORY