ਮੁੰਬਈ— ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 1 ਦਸੰਬਰ ਨੂੰ ਖਤਮ ਹੋਏ ਹਫਤੇ ਵਿੱਚ 1.20 ਅਰਬ ਡਾਲਰ ਵਧ ਕੇ 10 ਹਫਤਿਆਂ ਦੇ ਉੱਚੇ ਪੱਧਰ 401.94 ਅਰਬ ਡਾਲਰ 'ਤੇ ਪਹੁੰਚ ਗਿਆ।ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ ਚੌਥੇ ਹਫਤੇ ਵਧਿਆ ਹੈ।ਇਸ ਤੋਂ ਪਹਿਲਾਂ 24 ਨਵੰਬਰ ਨੂੰ ਖਤਮ ਹੋਏ ਹਫਤੇ ਵਿੱਚ ਇਹ 1.21 ਅਰਬ ਡਾਲਰ ਵਧ ਕੇ 400.74 ਅਰਬ ਡਾਲਰ 'ਤੇ ਰਿਹਾ ਸੀ।
ਵਿਦੇਸ਼ੀ ਕਰੰਸੀ ਭੰਡਾਰ ਦਾ ਇਸ ਤੋਂ ਉੱਚਾ ਪੱਧਰ 22 ਸਤੰਬਰ ਨੂੰ ਖਤਮ ਹੋਏ ਹਫਤੇ ਵਿੱਚ ਦਰਜ ਕੀਤਾ ਗਿਆ ਸੀ ਜਦੋਂ ਇਹ 402.25 ਅਰਬ ਡਾਲਰ ਰਿਹਾ ਸੀ।ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਮੁਤਾਬਕ, 1 ਦਸੰਬਰ ਨੂੰ ਖਤਮ ਹੋਏ ਹਫਤੇ ਵਿੱਚ ਵਿਦੇਸ਼ੀ ਕਰੰਸੀ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਕਰੰਸੀ ਸੰਪਤੀ 1.15 ਅਰਬ ਡਾਲਰ ਵਧ ਕੇ 377.46 ਅਰਬ ਡਾਲਰ 'ਤੇ ਪਹੁੰਚ ਗਈ।ਸੋਨਾ ਭੰਡਾਰ ਵੀ 45.7 ਅਰਬ ਡਾਲਰ ਦੇ ਵਾਧੇ ਨਾਲ 20.70 ਅਰਬ ਡਾਲਰ 'ਤੇ ਰਿਹਾ।ਕੌਮਾਂਤਰੀ ਮੁਦਰਾ ਫੰਡਾ ਕੋਲ ਰਾਖਵਾਂ ਫੰਡ 74 ਲੱਖ ਡਾਲਰ ਵਧ ਕੇ 2.28 ਅਰਬ ਡਾਲਰ 'ਤੇ ਅਤੇ ਵਿਸ਼ੇਸ਼ ਨਿਕਾਸੀ ਅਧਿਕਾਰ 49 ਲੱਖ ਡਾਲਰ ਵਧ ਕੇ 1.50 ਅਰਬ ਡਾਲਰ 'ਤੇ ਪਹੁੰਚ ਗਏ।
8 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 57,998 ਕਰੋੜ ਰੁਪਏ ਵਧਿਆ
NEXT STORY