ਨਵੀਂ ਦਿੱਲੀ(ਭਾਸ਼ਾ)—ਕੌਮਾਂਤਰੀ ਪੱਧਰ 'ਤੇ ਗਿਰਾਵਟ ਦੇ ਬਾਵਜੂਦ ਤਿਓਹਾਰੀ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਅੱਜ ਲਗਾਤਾਰ ਦੋ ਦਿਨ ਦੀ ਗਿਰਾਵਟ ਨਾਲ ਉਭਰਦਾ ਹੋਇਆ 80 ਰੁਪਏ ਚਮਕ ਕੇ 30,780 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਪਹੁੰਚ ਗਿਆ। ਸਿੱਕਾ ਨਿਰਮਾਤਾਵਾਂ ਦੇ ਉਠਾਅ 'ਚ ਤੇਜ਼ੀ ਆਉਣ ਨਾਲ ਚਾਂਦੀ 520 ਰੁਪਏ ਦੀ ਛਲਾਂਗ ਲਗਾ ਕੇ 41,270 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਕੌਮਾਂਤਰੀ ਪੱਧਰ 'ਤੇ ਲੰਡਨ 'ਚ ਸੋਨਾ ਹਾਜ਼ਿਰ 1.95 ਡਾਲਰ ਦੀ ਗਿਰਾਵਟ ਲੈ ਕੇ 1,306.15 ਡਾਲਰ ਪ੍ਰਤੀ ਓਂਸ ਬੋਲਿਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਅਦਾ ਵੀ 1.7 ਡਾਲਰ ਫਿਸਲ ਕੇ 1,309.80 ਡਾਲਰ ਪ੍ਰਤੀ ਓਂਸ ਬੋਲਿਆ ਗਿਆ। ਚਾਂਦੀ ਹਾਜ਼ਿਰ 0.01 ਡਾਲਰ ਫਿਸਲ ਕੇ 17.09 ਡਾਲਰ ਪ੍ਰਤੀ ਓਂਸ 'ਤੇ ਆ ਗਈ। ਬਾਜ਼ਾਰ ਵਿਸ਼ੇਸ਼ਕਾਂ ਨੇ ਦੱਸਿਆ ਕਿ ਦੁਨੀਆਂ ਦੀਆਂ ਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਕੌਮਾਂਤਰੀ ਪੱਧਰ 'ਤੇ ਨਿਵੇਸ਼ਕਾਂ ਦਾ ਪੀਲੀ ਧਾਤੂ ਦੇ ਪ੍ਰਤੀ ਰੁਝਾਣ ਘੱਟ ਹੋ ਗਿਆ ਹੈ। ਹਾਲਾਂਕਿ ਵਿਦੇਸ਼ੀ ਬਾਜ਼ਾਰਾਂ 'ਚ ਰਹੀ ਇਸ ਗਿਰਾਵਟ ਦਾ ਘਰੇਲੂ ਸਰਾਫਾ ਕਾਰੋਬਾਰ 'ਤੇ ਵਿਆਪਕ ਅਸਰ ਨਹੀਂ ਪਇਆ। ਬਾਜ਼ਾਰ 'ਚ ਤਿਓਹਾਰੀ ਮੰਗ ਆ ਰਹੀ ਹੈ ਜਿਸ ਨਾਲ ਸੋਨੇ ਦੀ ਚਮਕ ਤੇਜ਼ ਹੋ ਗਈ ਹੈ। ਸੰਸਾਰਿਕ ਦਬਾਅ ਦੇ ਬਾਵਜੂਦ ਖੁਦਰਾ ਗਹਿਣਾ ਮੰਗ ਨਿਕਲਣ ਨਾਲ ਸੋਨਾ ਸਟੈਂਡਰਡ 80 ਰੁਪਏ ਦਾ ਵਾਧਾ ਲੈ ਕੇ 30,780 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਸੋਨਾ ਬਿਟੁਰ ਵੀ ਇੰਨੀ ਹੀ ਤੇਜ਼ੀ 'ਚ 30,630 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਰਿਹਾ। ਅੱਠ ਗ੍ਰਾਮ ਵਾਲੀ ਗਿੰਨੀ ਹਾਲਾਂਕਿ 24,700 ਰੁਪਏ 'ਤੇ ਟਿਕੀ ਰਹੀ।
ਬਾਜ਼ਾਰ 'ਚ ਗਿਰਾਵਟ, ਸੈਂਸੈਕਸ ਅਤੇ ਨਿਫਟੀ ਸਪਾਟ ਹੋ ਕੇ ਬੰਦ
NEXT STORY