ਨਵੀਂ ਦਿੱਲੀ—ਉਤਾਰ-ਚੜ੍ਹਾਅ ਭਰੇ ਸੰਸਾਰਿਕ ਸੰਕੇਤਾਂ ਦੇ ਦੌਰਾਨ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਲਿਵਾਲੀ ਵਧਣ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ 'ਚ ਲਗਾਤਾਰ ਤੀਜੇ ਹਫਤੇ ਤੇਜ਼ੀ ਕਾਇਮ ਰਹੀ ਅਤੇ ਇਹ 32,450 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਉਦਯੌਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦਾ ਉਠਾਅ ਵਧਣ ਦੇ ਕਾਰਨ ਚਾਂਦੀ ਦੀ ਕੀਮਤ ਨੇ ਵੀ 41,000 ਰੁਪਏ ਦੇ ਪੱਧਰ ਨੂੰ ਹਾਸਿਲ ਕਰ ਲਿਆ।
ਵਿਆਹ-ਸ਼ਾਦੀ ਦੇ ਮੌਸਮ ਦੀ ਸ਼ੁਰੂਆਤ ਕਾਰਨ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਲਿਵਾਲੀ ਵਧਣ ਨਾਲ ਮੁਖਅਤ: ਬਹੁਮੁੱਲੀ ਧਾਤੂਆਂ ਦੀਆਂ ਕੀਮਤਾਂ 'ਚ ਤੇਜ਼ੀ ਆਈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਡਾਲਰ ਦੇ ਮੁਕਾਬਲੇ ਰੁਪਏ ਦੇ 13 ਮਹੀਨੇ ਦੇ ਨਿਮਨ ਪੱਧਰ ਨੂੰ ਛੂਹਣ ਨਾਲ ਵੀ ਦਰਾਮਦ ਮਹਿੰਗਾ ਹੋ ਗਿਆ। ਇਸ ਹਾਲਾਤ ਨੇ ਵੀ ਸੋਨੇ ਦੀ ਤੇਜ਼ੀ ਨੂੰ ਸਮਰਥਨ ਪ੍ਰਦਾਨ ਕੀਤਾ।
ਸੰਸਾਰਿਕ ਪੱਧਰ 'ਤੇ ਨਿਊਯਾਰਕ 'ਚ ਸੋਨਾ 1,353 ਡਾਲਰ ਪ੍ਰਤੀ ਔਂਸ ਦੀ ਸੀਮਾ ਨੂੰ ਪਾਰ ਕਰਨ ਤੋਂ ਬਾਅਦ ਹਫਤਾਵਰ 'ਚ ਗਿਰਾਵਟ ਦਰਸਾਉਂਦਾ 1,335.20 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਰਾਸ਼ਟਰੀ ਰਾਜਧਾਨੀ 'ਚ ਲਿਵਾਲੀ ਸਮਰਥਨ ਦੇ ਅਭਾਵ 'ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕ੍ਰਮਸ਼:32,00 ਰੁਪਏ ਅਤੇ 31,850 ਰੁਪਏ ਪ੍ਰਤੀ 10 ਗ੍ਰਾਮ 'ਤੇ ਕਮਜ਼ੋਰ ਸ਼ੁਰੂਆਤ ਹੋਈ। ਬਾਅਦ 'ਚ ਮਜ਼ਬੂਤ ਸੰਸਾਰਿਕ ਰੁੱਖ ਦੇ ਅਨੁਰੂਪ ਅਤੇ ਰੁਪਏ 'ਚ ਆਈ ਕਮਜ਼ੋਰੀ ਕਾਰਨ ਇਹ ਕੀਮਤਾਂ ਕ੍ਰਮਸ਼:32,630 ਰੁਪਏ ਅਤੇ 32,480 ਰੁਪਏ ਪ੍ਰਤੀ 10 ਗ੍ਰਾਮ ਤੱਕ ਚੜ੍ਹ ਗਈਆਂ।
ਸਰਕਾਰ ਦੀ ਸਿਰਦਰਦੀ ਬਣਿਆ ਪੈਟਰੋਲ-ਡੀਜ਼ਲ, ਰਿਕਾਰਡ ਪੱਧਰ 'ਤੇ ਕੀਮਤ
NEXT STORY