ਸੋਨਾ 150 ਰੁਪਏ ਚਮਕਿਆ, ਚਾਂਦੀ 200 ਰੁਪਏ ਮਜ਼ਬੂਤ

You Are HereBusiness
Monday, March 20, 2017-4:12 PM

ਨਵੀਂ ਦਿੱਲੀ— ਸੰਸਾਰਕ ਪੱਧਰ 'ਤੇ ਦੋਹਾਂ ਕੀਮਤੀ ਧਾਤੂਆਂ 'ਚ ਤੇਜ਼ੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 150 ਰੁਪਏ ਚੜ੍ਹ ਕੇ ਡੇਢ ਹਫਤੇ ਦੇ ਸਭ ਤੋਂ ਉੱਚੇ ਪੱਧਰ 29,150 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 200 ਰੁਪਏ ਚਮਕ ਕੇ 41,200 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਲੰਡਨ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੋਨਾ ਹਾਜ਼ਰ ਚਾਰ ਡਾਲਰ ਦੀ ਬੜ੍ਹਤ ਲੈ ਕੇ 1,232.70 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਪ੍ਰੈਲ ਦਾ ਅਮਰੀਕੀ ਸੋਨਾ ਵਾਅਦਾ ਵੀ ਕਾਰੋਬਾਰ ਦੇ ਦੌਰਾਨ 2.3 ਡਾਲਰ ਮਜ਼ਬੂਤ ਹੋਇਆ ਹੈ ਅਤੇ 1,232.5 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਪੈਣ ਨਾਲ ਪੀਲੀ ਧਾਤੂ ਨੂੰ ਮਜ਼ਬੂਤੀ ਮਿਲੀ। ਡਾਲਰ ਦੇ ਕਮਜ਼ੋਰ ਹੋਣ ਨਾਲ ਹੋਰ ਮੁਦਰਾ ਵਾਲੇ ਦੇਸ਼ਾਂ ਦੇ ਲਈ ਸੋਨਾ ਸਸਤਾ ਹੁੰਦਾ ਹੈ ਜਿਸ ਨਾਲ ਮੰਗ ਵਧਣ ਨਾਲ ਸੋਨੇ 'ਚ ਤੇਜ਼ੀ ਦੇਖੀ ਜਾਂਦੀ ਹੈ। ਇਸ ਵਿਚਾਲੇ ਲੰਡਨ 'ਚ ਚਾਂਦੀ ਹਾਜ਼ਰ ਵੀ 0.02 ਡਾਲਰ ਚੜ੍ਹ ਕੇ 17.40 ਡਾਲਰ ਪ੍ਰਤੀ ਔਂਸ 'ਤੇ ਰਹੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.