ਨਵੀਂ ਦਿੱਲੀ— ਚੰਗੇ ਸੰਸਾਰਕ ਸੰਕੇਤਾਂ ਅਤੇ ਸਥਾਨਕ ਗਹਿਣਾ ਵਿਕਰੇਤਾਵਾਂ ਵੱਲੋਂ ਖਰੀਦਦਾਰੀ ਵਧਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਫਿਰ 29,000 ਰੁਪਏ 'ਤੇ ਪਹੁੰਚ ਗਈ। ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਵੀ ਮੰਗ ਵਧੀ, ਜਿਸ ਦੇ ਮੱਦੇਨਜ਼ਰ ਚਾਂਦੀ ਦੀ ਕੀਮਤ ਵੀ 38,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਡਾਲਰ ਦੇ ਕਮਜ਼ੋਰ ਹੋਣ ਵਿਚਕਾਰ ਕੀਮਤੀ ਧਾਤਾਂ ਦੀ ਮੰਗ ਵਧ ਗਈ ਅਤੇ ਅਮਰੀਕੀ ਫੈਡਰਲ ਰਿਜ਼ਰਵ ਬੈਂਕ ਦੀ ਪ੍ਰਮੁੱਖ ਜੈਨੇਟ ਯੈਲੇਨ ਨੇ ਦੁਹਰਾਇਆ ਕਿ ਵਿਆਜ ਦਰਾਂ ਨੂੰ ਹੌਲੀ-ਹੌਲੀ ਵਧਾਇਆ ਜਾਵੇਗਾ, ਜਿਸ ਕਾਰਨ ਵਿਦੇਸ਼ੀ ਸਰਾਫਾ ਬਾਜ਼ਾਰਾਂ 'ਚ ਮਜ਼ਬੂਤੀ ਦਾ ਰੁਖ਼ ਕਾਇਮ ਹੋ ਗਿਆ। ਇਸ ਕਾਰਨ ਇੱਥੇ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਇਲਾਵਾ ਘੇਰੂਲ ਹਾਜ਼ਰ ਬਾਜ਼ਾਰ 'ਚ ਗਹਿਣਾ ਵਿਕਰੇਤਾਵਾਂ ਦੀ ਖਰੀਦਦਾਰੀ ਵਧਣ ਨਾਲ ਕੀਮਤੀ ਧਾਤਾਂ ਦੀ ਤੇਜ਼ੀ ਨੂੰ ਸਮਰਥਨ ਹਾਸਲ ਹੋਇਆ।
ਸੰਸਾਰਕ ਪੱਧਰ 'ਤੇ ਸੋਨੇ ਦੀ ਕੀਮਤ
ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ ਤੇਜ਼ੀ ਦਰਸਾਉਂਦਾ 1,228.40 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਵੀ ਤੇਜ਼ੀ ਨਾਲ 15.96 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।
ਭਾਰਤ 'ਚ ਸੋਨੇ ਦੀ ਕੀਮਤ
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਨਾ ਸਟੈਂਡਰਡ ਦੀ ਕੀਮਤ 29,050 ਰੁਪਏ ਅਤੇ ਸੋਨਾ ਭਟੂਰ ਦੀ ਕੀਮਤ 28,900 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਹਾਲਾਂਕਿ ਗਿੰਨੀ ਦੀ ਕੀਮਤ 24,400 ਰੁਪਏ 'ਤੇ ਬੰਦ ਹੋਈ। ਚਾਂਦੀ ਤਿਆਰ ਦੀ ਕੀਮਤ ਹਫਤੇ ਦੇ ਅਖੀਰ 'ਚ 600 ਰੁਪਏ ਦੀ ਤੇਜ਼ੀ ਨਾਲ 38,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਜਦੋਂ ਕਿ ਹਫਤਾਵਰੀ ਡਿਲੀਵਰੀ ਦੇ ਮੁੱਲ ਵੀ 770 ਰੁਪਏ ਦੀ ਤੇਜ਼ੀ ਨਾਲ 37,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਏ।
5 ਸਾਲ ਵਿਚ ਪੂਰੀ ਤਰ੍ਹਾਂ ਬਦਲ ਜਾਵੇਗਾ ਰੇਲ ਨੈੱਟਵਰਕ : ਸੁਰੇਸ਼ ਪ੍ਰਭੂ
NEXT STORY