ਨਵੀਂ ਦਿੱਲੀ—ਸੰਸਾਰਿਕ ਪੱਧਰ 'ਤੇ ਪੀਲੀ ਧਾਤੂ ਦੇ ਚਾਰ ਮਹੀਨੇ ਦੇ ਉੱਚਤਮ ਪੱਧਰ ਨੂੰ ਛੂਹਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 145 ਰੁਪਏ ਚਮਕ ਕੇ ਸੱਤ ਹਫਤਿਆਂ ਤੋਂ ਜ਼ਿਆਦਾ ਦੇ ਉੱਚਤਮ ਪੱਧਰ 30,620 ਪ੍ਰਤੀ ਦੱਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 180 ਰੁਪਏ ਦੀ ਛਲਾਂਗ ਲਗਾ ਕੇ 39,680 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ 'ਤੇ ਵਿਕੀ।
ਕੌਮਾਂਤਰੀ ਬਾਜ਼ਾਰ 'ਚ ਸੋਨਾ ਹਾਜ਼ਿਰ ਬੁੱਧਵਾਰ ਨੂੰ ਕਾਰੋਬਾਰ ਦੌਰਾਨ 1,326.56 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਸੀ ਜੋ ਪਿਛਲੀ 15 ਸਤੰਬਰ ਤੋਂ ਬਾਅਦ ਦਾ ਇਸ ਦਾ ਉੱਚਤਮ ਪੱਧਰ ਹੈ। ਇਸ ਦਾ ਅਸਰ ਅੱਜ ਘਰੇਲੂ ਬਾਜ਼ਾਰਾਂ 'ਤੇ ਦੇਖਿਆ ਗਿਆ। ਹਾਲਾਂਕਿ ਵਿਦੇਸ਼ਾਂ 'ਚ ਅੱਜ ਸੋਨਾ ਹਾਜ਼ਿਰ 1,317.60 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਿਹਾ ਹੈ। ਫਰਵਰੀ ਦਾ ਅਮਰੀਕੀ ਸੋਨਾ ਵਾਅਦਾ 1.10 ਡਾਲਰ ਦੀ ਗਿਰਾਵਟ 'ਚ 1,318.20 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ।
ਕੱਚੇ ਤੇਲ ਦੀ ਕੀਮਤ ਵਧਣ ਨਾਲ ਨਿਵੇਸ਼ਕ ਮੁਦਰਾਸਫੀਤੀ ਤੋਂ ਬਚਣ ਲਈ ਸੋਨੇ 'ਚ ਨਿਵੇਸ਼ ਕਰ ਰਹੇ ਹਨ। ਇਸ ਤੋਂ ਨੇੜੇ ਭਵਿੱਖ 'ਚ ਵੀ ਪੀਲੀ ਧਾਤੂ ਦਾ ਪਰਿਦ੍ਰਿਸ਼ ਮਜ਼ਬੂਤ ਬਣਿਆ ਹੋਇਆ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.02 ਡਾਲਰ ਚਮਕ ਕੇ 16.99 ਡਾਲਰ ਪ੍ਰਤੀ ਔਂਸ 'ਤੇ ਰਹੀ।
ਸ਼ੇਅਰ ਬਾਜ਼ਾਰ 'ਚ ਵਾਧਾ, ਸੈਂਸੈਕਸ 70 ਅੰਕ ਚੜ੍ਹ ਕੇ ਬੰਦ
NEXT STORY