ਨਵੀਂ ਦਿੱਲੀ— ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 70 ਰੁਪਏ ਘੱਟ ਕੇ 31,750 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰਾਂ 'ਚ ਕਮਜ਼ੋਰ ਰੁਝਾਨ ਅਤੇ ਘਰੇਲੂ ਪੱਧਰ 'ਤੇ ਖਰੀਦਦਾਰੀ ਘਟਣ ਨਾਲ ਸੋਨੇ 'ਚ ਗਿਰਾਵਟ ਦਰਜ ਕੀਤੀ ਗਈ। ਕੌਮਾਂਤਰੀ ਪੱਧਰ 'ਤੇ ਨਿਊਯਾਰਕ 'ਚ ਸੋਨਾ 0.50 ਫੀਸਦੀ ਡਿੱਗ ਕੇ 1,346.50 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਉੱਥੇ ਹੀ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਮੰਗ ਆਉਣ ਨਾਲ ਚਾਂਦੀ 370 ਰੁਪਏ ਚੜ੍ਹਨ 'ਚ ਕਾਮਯਾਬ ਰਹੀ। ਸਰਾਫਾ ਬਾਜ਼ਾਰ 'ਚ ਚਾਂਦੀ ਦਾ ਮੁੱਲ 39,750 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤਾ ਗਿਆ।
ਸਰਾਫਾ ਵਪਾਰੀਆਂ ਨੇ ਕਿਹਾ ਕਿ ਵਿਦੇਸ਼ਾਂ 'ਚ ਕਮਜ਼ੋਰ ਰੁਖ ਦੇ ਨਾਲ ਮੌਜੂਦਾ ਪੱਧਰ ਤੇ ਸਥਾਨਕ ਜੌਹਰੀਆਂ ਅਤੇ ਰਿਟੇਲਰਾਂ ਦੀ ਮੰਗ 'ਚ ਕਮੀ ਕਾਰਨ ਸੋਨੇ ਦੀਆਂ ਕੀਮਤਾਂ 'ਤੇ ਦਬਾਅ ਦੇਖਿਆ ਗਿਆ। ਰਾਸ਼ਟਰੀ ਰਾਜਧਾਨੀ 'ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਕ੍ਰਮਵਾਰ 31,750 ਰੁਪਏ ਅਤੇ 31,600 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ। ਪਿਛਲੇ ਦੋ ਦਿਨਾਂ ਦੌਰਾਨ ਸੋਨੇ 'ਚ 520 ਰੁਪਏ ਦੀ ਤੇਜ਼ੀ ਦਰਜ ਕੀਤੀ ਗਈ ਸੀ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,800 ਰੁਪਏ 'ਤੇ ਸਥਿਰ ਰਹੀ।
PNB ਘੋਟਾਲਾ: ਮੋਦੀ ਦੇ ਸਟੋਰ ਤੋਂ ਨੇਤਾ ਅਤੇ ਸੈਲੀਬ੍ਰਿਟੀਜ਼ ਕਰਦੇ ਸਨ ਨਕਦ ਲੈਣ-ਦੇਣ
NEXT STORY