ਨਵੀਂ ਦਿੱਲੀ— ਭਾਰਤ ਦੀਆਂ ਦਿੱਗਜ ਈ-ਕਾਮਰਸ ਕੰਪਨੀਆਂ 'ਚ ਸ਼ਾਮਲ ਸਨੈਪਡੀਲ ਤਿਉਹਾਰੀ ਸੀਜ਼ਨ 'ਤੇ ਸੱਟਾ ਲਗਾਉਣ ਜਾ ਰਹੀ ਹੈ। ਕੰਪਨੀ ਤਿਉਹਾਰਾਂ ਤੋਂ ਪਹਿਲਾਂ ਮਾਰਕੀਟਿੰਗ 'ਚ 200 ਕਰੋੜ ਰੁਪਏ ਦੀ ਵੱਡੀ ਰਕਮ ਖਰਚ ਕਰੇਗੀ। ਸਨੈਪਡੀਲ ਨੂੰ ਐਮਾਜ਼ੋਨ ਅਤੇ ਫਲਿੱਪਕਾਰਟ ਵਰਗੀਆਂ ਕੰਪਨੀਆਂ ਤੋਂ ਵੱਡੀ ਚੁਣੌਤੀ ਮਿਲ ਰਹੀ ਹੈ। ਕੰਪਨੀ ਅਗਲੇ 60 ਦਿਨਾਂ ਦੌਰਾਨ ਜ਼ੋਰਦਾਰ ਮਾਰਕੀਟਿੰਗ ਮੁਹਿੰਮ ਚਲਾਵੇਗੀ। ਸਨੈਪਡੀਲ ਦੀ ਉਪ ਪ੍ਰਧਾਨ (ਮਾਰਕੀਟਿੰਗ) ਕਨਿਕਾ ਕਾਲਰਾ ਨੇ ਕਿਹਾ, 'ਨਵੀਂ ਮੁਹਿੰਮ ਤਹਿਤ ਅਸੀਂ 200 ਕਰੋੜ ਰੁਪਏ ਤੋਂ ਵਧ ਦਾ ਨਿਵੇਸ਼ ਕਰਾਂਗੇ। ਇਹ ਮੁਹਿੰਮ ਅਗਲੇ ਮਹੀਨੇ ਟੀ.ਵੀ., ਯੂ ਟਿਊਬ, ਪ੍ਰਿੰਟ, ਡਿਜ਼ੀਟਲ ਅਤੇ ਸ਼ੋਸਲ ਮੀਡੀਆ 'ਤੇ ਸ਼ੁਰੂ ਕੀਤੀ ਜਾਵੇਗੀ। ਇਸ ਦੇ ਇਲਾਵਾ ਬਿੱਲ ਬੋਰਡ ਆਦਿ ਰਾਹੀਂ ਵੀ ਇਹ ਮੁਹਿੰਮ ਚਲਾਈ ਜਾਵੇਗੀ।'
ਕੰਪਨੀ ਨੇ ਕਿਹਾ ਕਿ ਪਿਛਲੇ ਸਾਲ ਦੀ ਤੁਲਨਾ 'ਚ ਉਸ ਦਾ ਮਾਰਕੀਟਿੰਗ ਖਰਚ ਬਹੁਤ ਜ਼ਿਆਦਾ ਰਹੇਗਾ, ਹਾਲਾਂਕਿ ਕੰਪਨੀ ਨੇ ਇਸ ਦਾ ਜ਼ਿਆਦਾ ਵੇਰਵਾ ਨਹੀਂ ਦਿੱਤਾ ।
ਕਾਲਰਾ ਨੇ ਕਿਹਾ ਕਿ ਅਸੀਂ ਆਪਣੀ ਮਾਰਕੀਟਿੰਗ ਮੁਹਿੰਮ ਰਾਹੀਂ ਗਾਹਕਾਂ ਨੂੰ ਜੋੜਾਂਗੇ। ਇਸ ਨਾਲ ਗਾਹਕਾਂ ਨੂੰ ਵਧੀਆ ਉਤਪਾਦ ਦੀ ਚੋਣ ਕਰਨ 'ਚ ਮਦਦ ਮਿਲੇਗੀ। ਦੀਵਾਲੀ ਤਿਉਹਾਰ ਦੇਸ਼ 'ਚ ਖਰੀਦਦਾਰ ਦੇ ਲਈ ਸਭ ਤੋਂ ਵਧੀਆਂ ਸੀਜ਼ਨ ਮੰਨਿਆਂ ਜਾਂਦਾ ਹੈ। ਅਸੀਂ ਇਸ ਮੌਕੇ ਦਾ ਫਾਇਦਾ ਚੁੱਕਣਾ ਚਾਹੁੰਦੇ ਹਾਂ।
ਪੀ. ਐੱਨ. ਬੀ. ਬੈਂਕ ਨੇ ਪੇਸ਼ ਕੀਤੀ ਮੋਬਾਇਲ ਐਪ
NEXT STORY