ਐੱਚ.ਡੀ.ਐੱਫ.ਸੀ. ਬੈਂਕ ਦੇ ਮੁਨਾਫੇ 'ਚ 18.3 ਫੀਸਦੀ ਦਾ ਹੋਇਆ ਵਾਧਾ

You Are HereBusiness
Friday, April 21, 2017-3:04 PM

ਨਵੀਂ ਦਿੱਲੀ— ਸਾਲ 2017 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦਾ ਮੁਨਾਫਾ 18.3 ਫੀਸਦੀ ਵਧ ਕੇ 3990 ਕਰੋੜ ਰੁਪਏ ਹੋ ਗਿਆ ਹੈ। ਵਿੱਤ ਸਾਲ 2016 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਐੱਚ.ਡੀ.ਐੱਫ.ਸੀ. ਬੈਂਕ ਦਾ ਮੁਨਾਫਾ 3374 ਕਰੋੜ ਰੁਪਏ ਰਿਹਾ ਸੀ।

ਵਿੱਤ ਸਾਲ 2017 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਦੀ ਵਿਆਜ ਆਮਦਨ 21.5 ਫੀਸਦੀ ਵਧ ਕੇ 9055 ਕਰੋੜ 'ਤੇ ਪੁੱਜ ਗਈ ਹੈ। ਵਿੱਤ ਸਾਲ 2016 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦੀ ਵਿਆਜ ਆਮਦਨ 7453 ਕਰੋੜ ਰੁਪਏ ਰਹੀ ਸੀ।

ਤਿਮਾਹੀ ਦਰ ਤਿਮਾਹੀ ਆਧਾਰ 'ਤੇ ਜਨਵਰੀ-ਮਾਰਚ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦਾ ਕੁੱਲ ਐੱਨ.ਪੀ.ਏ. ਬਿਨ੍ਹਾਂ ਬਦਲਾਅ ਦੇ 1.05 ਫੀਸਦੀ 'ਤੇ ਬਰਕਰਾਰ ਰਿਹਾ ਹੈ। ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦਾ ਨੇਟ ਐੱਨ.ਪੀ.ਏ. 0.32 ਫੀਸਦੀ ਦੇ ਮੁਕਾਬਲੇ 0.33 ਫੀਸਦੀ ਰਿਹਾ ਹੈ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.