ਨਵੀਂ ਦਿੱਲੀ— ਕੀ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨਾਲ ਕੰਮ ਕਰਨਾ ਚਾਹੁੰਦੇ ਹੋ? ਤੁਹਾਡੇ ਕੋਲ ਵਧੀਆ ਮੌਕਾ ਹੈ। ਕੇਂਦਰ ਸਰਕਾਰ ਨੇ ਲੋਕਾਂ ਨੂੰ ਵੱਖ-ਵੱਖ ਕੇਂਦਰੀ ਵਿਭਾਗਾਂ 'ਚ ਮਾਹਰਾਂ ਦੇ ਤੌਰ 'ਤੇ ਕੰਮ ਕਰਨ ਦਾ ਆਫਰ ਪੇਸ਼ ਕੀਤਾ ਹੈ। ਸਰਕਾਰ ਨੇ ਠੇਕੇ 'ਤੇ ਕੰਮ ਕਰਨ ਦਾ ਆਫਰ ਪੇਸ਼ ਕੀਤਾ ਹੈ।
ਕਿਹੜੇ ਅਹੁਦੇ ਲਈ ਨਿਕਲਿਆ ਆਫਰ
ਸੰਪਾਦਕੀ ਲੇਖਕ
ਸੀਨੀਅਰ ਪ੍ਰਬੰਧਨ ਪੇਸ਼ੇਵਰ
ਸਾਫਟਵੇਅਰ ਡਿਵੈਲਪਰਜ਼
ਰਿਸਰਚ
ਗ੍ਰਾਫਿਕ ਡਿਜ਼ਾਇਨਰ
ਡਿਜ਼ੀਟਲ ਸਮੱਗਰੀ ਲੇਖਕ
ਇਸ਼ਤਿਹਾਰ ਪੇਸ਼ੇਵਰ
ਅਕਾਦਮੀ ਮਾਹਰ
ਸੋਸ਼ਲ ਮੀਡੀਆ ਮਾਹਰ
ਐਪਲੀਕੇਸ਼ਨ ਡਿਵੈਲਪਰਜ਼
ਕਿਵੇਂ ਕਰੀਏ ਅਪਲਾਈ
ਪ੍ਰਧਾਨ ਮੰਤਰੀ 'my gov' ਦੇ ਪੋਰਟਲ 'ਤੇ ਨੌਕਰੀਆਂ ਦਾ ਆਫਰ ਪੇਸ਼ ਕੀਤਾ ਗਿਆ ਹੈ। ਮੰਗਲਵਾਰ ਨੂੰ ਇਸ ਪੋਰਟਲ 'ਤੇ ਕਿਹਾ ਗਿਆ ਕਿ ਵੱਖ-ਵੱਖ ਪੱਧਰ ਅਤੇ ਮੁਹਾਰਤ ਦੇ ਰੀਜ਼ਿਊਮ ਦਾ ਡਾਟਾ ਤਿਆਰ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ। ਇਸ ਡਾਟਾ ਦੀ ਵਰਤੋਂ ਸਰਕਾਰ ਅਲੱਗ-ਅਲੱਗ ਸਮੇਂ 'ਤੇ ਕਰੇਗੀ। ਵੱਖ-ਵੱਖ ਮੰਤਰਾਲੇ, ਵਿਭਾਗ, ਸੰਗਠਨ ਅਤੇ ਮੁਹਾਰਤ ਕੰਪਨੀਆਂ 'ਚ ਵੱਖ-ਵੱਖ ਅਹੁਦਿਆਂ 'ਤੇ ਠੇਕੇ 'ਤੇ ਨੌਕਰੀ ਦਿੱਤੀ ਜਾਵੇਗੀ। ਵੈੱਬਸਾਈਟ 'ਤੇ ਕਿਹਾ ਗਿਆ ਹੈ ਕਿ ਰੀਜ਼ਿਊਮ ਨੂੰ 'my gov' ਵੱਲੋਂ ਛਾਂਟਿਆ ਜਾਵੇਗਾ ਅਤੇ ਇੰਟਰਵਿਊ ਅਤੇ ਗੱਲਬਾਤ ਲਈ ਚੋਣ ਕੀਤੀ ਜਾਵੇਗੀ। ਪੈਕੇਜ ਨੂੰ ਸਿੱਧੇ ਗੱਲਬਾਤ ਦੌਰਾਨ ਤੈਅ ਕੀਤਾ ਜਾਵੇਗਾ।
ਸੰਪਾਦਕੀ ਲੇਖਕ ਲਈ ਸਰਕਾਰ ਨੂੰ ਮਾਸ ਕਮਿਊਨੀਕੇਸ਼ਨ, ਪੱਤਰਕਾਰੀ ਜਾਂ ਅਰਥਸ਼ਾਸਤਰ/ਸਮਾਜਿਕ ਵਿਗਿਆਨ 'ਚ ਮਾਸਟਰ ਦੀ ਯੋਗਤਾ ਵਾਲੇ ਲੋਕਾਂ ਦੀ ਤਲਾਸ਼ ਹੈ। ਇਸ ਦੇ ਇਲਾਵਾ ਮੀਡੀਆ ਪਲੇਟਫਾਰਮ 'ਤੇ ਲਿਖਣ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਸੀਨੀਅਰ ਪ੍ਰਬੰਧਕ ਅਹੁਦੇ ਲਈ ਯੂਨੀਵਰਸਿਟੀ, ਸਿਵਿਲ ਸਰਵਿਸਿਜ਼ ਅਤੇ ਪੁਲਸ ਸਰਵਿਸਿਜ਼ ਦੇ ਸੇਵਾਮੁਕਤ ਜਾਂ ਸੀਨੀਅਰ ਪੱਧਰ ਦੇ ਪੇਸ਼ੇਵਰ ਵੀ ਅਪਲਾਈ ਕਰ ਸਕਦੇ ਹਨ।
ਅਕਾਦਮੀ ਮਾਹਰ ਲਈ ਪੀ. ਐੱਚ. ਡੀ. ਹੋਣੀ ਜ਼ਰੂਰੀ ਹੈ। ਇਸ ਦੇ ਇਲਾਵਾ ਯੂਨੀਵਰਸਿਟੀ, ਕਾਲਜ ਜਾਂ ਕੌਮਾਂਤਰੀ ਅਕਾਦਮੀ ਤਜ਼ਰਬਾ ਹੋਣਾ ਚਾਹੀਦਾ ਹੈ। ਸੋਸ਼ਲ ਮੀਡੀਆ ਮਾਹਰ ਲਈ ਟਵਿੱਟਰ, ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ, ਲਿੰਕਡਨ ਆਦਿ 'ਚ ਸੋਸ਼ਲ ਮੀਡੀਆ ਚਲਾਉਣ ਦਾ ਤਜ਼ਰਬਾ ਹੋਣਾ ਚਾਹੀਦਾ ਹੈ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY