ਨਵੀਂ ਦਿੱਲੀ— ਜੇਕਰ ਤੁਸੀਂ ਛੋਟੀ ਬਚਤ ਸਕੀਮ ਜਿਵੇਂ ਕਿ ਪਬਲਿਕ ਪ੍ਰਾਵੀਡੈਂਟ ਫੰਡ (ਪੀ. ਪੀ. ਐੱਫ.) ਅਤੇ ਰਾਸ਼ਟਰੀ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.) 'ਚ ਜ਼ਿਆਦਾ ਪੈਸਾ ਨਿਵੇਸ਼ ਕੀਤਾ ਹੈ ਤਾਂ ਤੁਹਾਨੂੰ ਚੌਕਸ ਹੋ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਜਨਵਰੀ ਤਿਮਾਹੀ ਲਈ ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰ 'ਚ ਹੋਰ ਕਟੌਤੀ ਕਰ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਸਰਕਾਰੀ ਬਾਂਡਾਂ 'ਤੇ ਰਿਟਰਨ 8 ਫੀਸਦੀ ਤੋਂ ਘੱਟ ਕੇ 6.6 ਫੀਸਦੀ ਦੇ ਪੱਧਰ 'ਤੇ ਆ ਗਿਆ ਹੈ। ਇਸ ਦੇ ਇਲਾਵਾ ਬੈਂਕ ਵੀ ਫਿਕਸਡ ਡਿਪਾਜ਼ਿਟ (ਐੱਫ. ਡੀ.) ਅਤੇ ਬਚਤ ਖਾਤੇ 'ਤੇ ਵਿਆਜ ਦਰਾਂ 'ਚ ਕਟੌਤੀ ਕਰ ਰਹੇ ਹਨ। ਅਜਿਹੇ 'ਚ ਮਾਹਰਾਂ ਦਾ ਮੰਨਣਾ ਹੈ ਕਿ ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰ 'ਚ ਕਟੌਤੀ ਕੀਤੀ ਜਾ ਸਕਦੀ ਹੈ।
ਇਕ ਮਾਹਰ ਨੇ ਦੱਸਿਆ ਕਿ ਸਰਕਾਰੀ ਬਾਂਡ ਦੇ ਰਿਟਰਨ 'ਚ ਕਾਫੀ ਜ਼ਿਆਦਾ ਗਿਰਾਵਟ ਆਈ ਹੈ। ਇਹ 8 ਫੀਸਦੀ ਤੋਂ ਘੱਟ ਕੇ 6.6 ਫੀਸਦੀ ਦੇ ਪੱਧਰ 'ਤੇ ਆ ਗਿਆ ਹੈ। ਅਜਿਹੇ 'ਚ ਸਰਕਾਰ 'ਤੇ ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰ ਘਟਾਉਣ ਦਾ ਦਬਾਅ ਹੋਵੇਗਾ। ਮੌਜੂਦਾ ਸਮੇਂ ਸਰਕਾਰੀ ਬਾਂਡ ਰਿਟਰਨ 6.6 ਫੀਸਦੀ ਹੈ। ਅਗਸਤ 'ਚ ਬਾਂਡ ਰਿਟਰਨ ਘੱਟ ਕੇ 6.4 ਫੀਸਦੀ ਦੇ ਪੱਧਰ 'ਤੇ ਆ ਗਿਆ ਸੀ।
ਉੱਥੇ ਹੀ, ਬੈਂਕਾਂ ਨੇ ਐੱਫ. ਡੀ. ਅਤੇ ਬਚਤ ਖਾਤੇ ਵਿਆਜ ਦਰਾਂ 'ਚ ਪਹਿਲਾਂ ਹੀ ਕਟੌਤੀ ਕੀਤੀ ਹੈ। ਅਜਿਹੇ 'ਚ ਬੈਂਕ ਵੀ ਸਰਕਾਰ 'ਤੇ ਦਬਾਅ ਬਣਾ ਰਹੇ ਹਨ ਕਿ ਬੈਂਕਾਂ ਦੇ ਐੱਫ. ਡੀ. ਰੇਟ ਅਤੇ ਡਾਕ ਘਰ ਸਕੀਮਾਂ ਦੇ ਰੇਟ 'ਚ ਸੰਤੁਲਨ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਲੋਕ ਆਪਣੀ ਜਮ੍ਹਾ ਰਾਸ਼ੀ ਬੈਂਕਾਂ 'ਚੋਂ ਕਢਾ ਕੇ ਛੋਟੀਆਂ ਬਚਤ ਸਕੀਮਾਂ 'ਚ ਲਾਉਣ ਲੱਗਣਗੇ। ਇਸ ਨਾਲ ਬੈਂਕਾਂ ਲਈ ਮੁਸ਼ਕਿਲ ਪੈਦਾ ਹੋ ਜਾਵੇਗੀ। ਅਜਿਹੇ 'ਚ ਕੇਂਦਰ ਸਰਕਾਰ ਨੂੰ ਦਸੰਬਰ ਦੇ ਅਖੀਰ 'ਚ ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰ ਤੈਅ ਕਰਦੇ ਸਮੇਂ ਇਨ੍ਹਾਂ ਸਾਰੇ ਤੱਥਾਂ ਨੂੰ ਧਿਆਨ 'ਚ ਰੱਖਣਾ ਹੋਵੇਗਾ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਪਬਲਕਿ ਪ੍ਰਾਵੀਡੈਂਟ ਫੰਡ, ਐੱਨ. ਐੱਸ. ਸੀ., ਸੁਕੰਨਿਆ ਸਮਰਿਧੀ ਯੋਜਨਾ, ਕਿਸਾਨ ਵਿਕਾਸ ਪੱਤਰ 'ਤੇ ਐੱਫ. ਡੀ. ਨਾਲੋਂ ਜ਼ਿਆਦਾ ਵਿਆਜ ਹੈ।
ਦਸੰਬਰ 'ਚ ਮਿਲੇਗਾ ਜੀ. ਐੱਸ. ਟੀ. ਦਾ ਫਾਇਦਾ, ਸਸਤੇ ਹੋਣਗੇ ਕਈ ਸਾਮਾਨ
NEXT STORY