ਪੰਚਕੂਲਾ—ਆਈਫੋਨ ਦੀ ਇੰਸ਼ੋਰੈਂਸ ਕਰਵਾਉਣ ਦੇ ਬਾਵਜੂਦ ਖਪਤਕਾਰ ਨੂੰ ਕਲੇਮ ਦੀ ਰਕਮ ਨਹੀਂ ਮਿਲੀ। ਫੋਰਮ ਨੇ ਇੰਸ਼ੋਰੈਂਸ ਕੰਪਨੀ ਅਤੇ ਦੁਕਾਨਦਾਰ ਨੂੰ 10,000 ਰੁਪਏ ਦਾ ਜੁਰਮਾਨਾ ਲਾਇਆ ਹੈ।
ਕੀ ਹੈ ਮਾਮਲਾ
ਸੈਕਟਰ-11 ਦੇ ਬੀ. ਐੱਸ. ਪੁਨੀਆ ਨੇ 28 ਅਕਤੂਬਰ 2016 ਨੂੰ ਸੈਕਟਰ 11 ਦੇ ਅਮੀਗੋਜ ਐਕਸੈਸਰੀਜ਼ ਤੋਂ 42,000 ਰੁਪਏ ਦਾ ਆਈਫੋਨ 6-ਐੱਸ ਖਰੀਦਿਆ ਸੀ। ਮੋਬਾਇਲ ਸ਼ਾਪ ਮਾਲਕ ਦੇ ਕਹਿਣ 'ਤੇ ਉਸ ਨੇ ਸਿਸਕਾ ਗੈਜੇਟ ਸਕਿਓਰ ਤੋਂ ਮੋਬਾਇਲ ਦੀ ਇੰਸ਼ੋਰੈਂਸ ਵੀ ਕਰਵਾ ਲਈ। ਮੋਬਾਇਲ ਖਰੀਦਦੇ ਸਮੇਂ ਮੋਬਾਇਲ ਸ਼ਾਪ ਮਾਲਕ ਨੇ ਇੰਸ਼ੋਰੈਂਸ ਦੇ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਦੇਣ ਜਾਣ ਦੀ ਬਜਾਏ ਮੋਬਾਇਲ 'ਤੇ ਇੰਸ਼ੋਰੈਂਸ ਦਾ ਸਟਿੱਕਰ ਲਾ ਦਿੱਤਾ। ਕਰੀਬ 8 ਮਹੀਨੇ ਬਾਅਦ ਪੁਨੀਆ ਦੇ ਸਕੂਟਰ ਦੀ ਡਿੱਗੀ 'ਚੋਂ ਕਿਸੇ ਨੇ ਆਈਫੋਨ ਚੋਰੀ ਕਰ ਲਿਆ। ਪੁਨੀਆ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਉਸ ਦੇ ਪੋਤਰੇ ਨੇ ਸ਼ਿਕਾਇਤ ਦੀ ਕਾਪੀ ਨਾਲ ਇੰਸ਼ੋਰੈਂਸ ਕੰਪਨੀ ਤੋਂ ਕਲੇਮ ਦੀ ਮੰਗ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਪ੍ਰੇੇਸ਼ਾਨ ਹੋ ਕੇ ਉਸ ਨੇ ਮਾਮਲੇ ਦੀ ਸ਼ਿਕਾਇਤ ਖਪਤਕਾਰ ਫੋਰਮ 'ਚ ਕੀਤੀ।
ਕੀ ਕਿਹਾ ਫੋਰਮ ਨੇ
ਫੋਰਮ ਨੇ ਖਪਤਕਾਰ ਐਸੋਸੀਏਸ਼ਨ ਦੇ ਦਿੱਤੇ ਗਏ ਫੈਸਲੇ 'ਚ ਇਹ ਸਾਫ ਤੌਰ 'ਤੇ ਕਿਹਾ ਕਿ ਮੋਬਾਇਲ ਸ਼ਾਪ ਓਨਰ ਇੰਸ਼ੋਰੈਂਸ ਕੰਪਨੀ ਵੱਲੋਂ ਮਾਮਲੇ ਦੀ ਪ੍ਰੋਸੀਡਿੰਗ ਦੌਰਾਨ ਹਾਜ਼ਰੀ ਦਰਜ ਨਹੀਂ ਕੀਤੀ ਗਈ। ਅਜਿਹੇ 'ਚ ਫੋਰਮ ਨੇ ਮੋਬਾਇਲ ਸ਼ਾਪ ਓਨਰ ਗੈਜੇਟ ਇੰਸ਼ੋਰੈਂਸ ਕੰਪਨੀ ਦੋਵਾਂ 'ਤੇ 10,000 ਰੁਪਏ ਦਾ ਜੁਰਮਾਨਾ ਲਾਇਆ। ਇਸ 'ਚ 5000 ਰੁਪਏ ਖਪਤਾਰ ਨੂੰ ਮਾਨਸਿਕ ਤੇ ਸਰੀਰਿਕ ਤੌਰ 'ਤੇ ਪ੍ਰੇਸ਼ਾਨ ਕਰਨ ਅਤੇ ਮੁਕੱਦਮੇ ਦੀ ਰਕਮ ਦੇ ਤਹਿਤ 5 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ। ਦੋਵਾਂ ਨੂੰ ਕਲੇਮ ਦੀ ਰਕਮ ਇਕ ਮਹੀਨੇ 'ਚ ਦਿੱਤੇ ਜਾਣ ਨੂੰ ਕਿਹਾ।ਆਈਫੋਨ ਚੋਰੀ ਹੋਣ 'ਤੇ ਨਹੀਂ ਦਿੱਤਾ ਕਲੇਮ, ਹੁਣ ਦੁਕਾਨਦਾਰ ਤੇ ਕੰਪਨੀ ਦੇਵੇਗੀ ਜੁਰਮਾਨਾ
ਪੰਚਕੂਲਾ—ਆਈਫੋਨ ਦੀ ਇੰਸ਼ੋਰੈਂਸ ਕਰਵਾਉਣ ਦੇ ਬਾਵਜੂਦ ਖਪਤਕਾਰ ਨੂੰ ਕਲੇਮ ਦੀ ਰਕਮ ਨਹੀਂ ਮਿਲੀ। ਫੋਰਮ ਨੇ ਇੰਸ਼ੋਰੈਂਸ ਕੰਪਨੀ ਅਤੇ ਦੁਕਾਨਦਾਰ ਨੂੰ 10,000 ਰੁਪਏ ਦਾ ਜੁਰਮਾਨਾ ਲਾਇਆ ਹੈ।
ਬਾਜ਼ਾਰ 'ਚ ਹਲਕਾ ਵਾਧਾ, ਸੈਂਸੈਕਸ 34471 ਅਤੇ ਨਿਫਟੀ 10637 'ਤੇ ਖੁੱਲ੍ਹਿਆ
NEXT STORY