ਜੀਓ ਦੀ ਇਹ ਸਰਵਿਸ 1 ਅਪ੍ਰੈਲ ਤੋਂ ਬਾਅਦ ਵੀ ਰਹੇਗੀ ਮੁਫ਼ਤ, ਇਸ ਤਰ੍ਹਾਂ ਚੁੱਕੋ ਫਾਇਦਾ

You Are HereBusiness
Monday, March 20, 2017-4:16 PM
ਨਵੀਂ ਦਿੱਲੀ— ਰਿਲਾਇੰਸ ਜੀਓ 1 ਅਪ੍ਰੈਲ ਤੋਂ ਆਪਣੀ ਮੁਫ਼ਤ ਸੇਵਾ ਬੰਦ ਕਰਨ ਜਾ ਰਹੀ ਅਤੇ ਇਸ ਦੇ ਗਾਹਕਾਂ ਨੂੰ ਫੀਸ ਦੇਣੀ ਹੋਵੇਗੀ। ਇਸ ਦੇ ਨਾਲ ਉਨ੍ਹਾਂ ਨੇ 99 ਰੁਪਏ 'ਚ ਜੀਓ ਪ੍ਰਾਈਮ ਮੈਂਬਰਸ਼ਿਪ ਲੈਣੀ ਹੋਵੇਗੀ। ਇਨ੍ਹਾਂ ਸਾਰਿਆਂ ਤੋਂ ਜੀਓ ਦੀ ਇੱਕ ਅਜਿਹੀ ਸਰਵਿਸ ਹੈ, ਜੋ ਬਿਨ੍ਹਾਂ ਕਿਸੇ ਤਰ੍ਹਾਂ ਦੀ ਫੀਸ ਦਿੱਤੇ ਚਾਲੂ ਰਹੇਗੀ। ਇਸ ਸਰਵਿਸ ਹੈ ਕਾਲਰ ਟਿਊਨ।
ਜੀਓ ਦੀ ਕਾਲਰ ਟਿਊਨ ਸਰਵਿਸ 1 ਅਪ੍ਰੈਲ ਤੋਂ ਬਾਅਦ ਵੀ ਮੁਫ਼ਤ ਰਹੇਗੀ। ਹਾਲਾਂਕਿ ਇਸ ਦੇ ਬਾਰੇ 'ਚ ਕਈ ਖਪਤਾਕਾਰਾਂ ਨੂੰ ਪਤਾ ਨਹੀਂ ਹੈ। ਕਾਲਰ ਟਿਊਨ ਲਈ ਦੂਜੀਆਂ ਟੈਲੀਕਾਮ ਕੰਪਨੀਆਂ ਸਰਵਿਸ ਅਤੇ ਗਾਣੇ ਦੋਹਾਂ ਦਾ ਵੱਖ-ਵੱਖ ਚਾਰਜ ਲੈਂਦੀ ਹੈ। ਅਜਿਹੇ 'ਚ ਤੁਹਾਡੇ ਕੋਲ ਜੀਓ ਸਿਮ ਹੈ ਤਾਂ ਕਾਲਰ ਟਿਊਨ ਮੁਫ਼ਤ 'ਚ ਚਲਾ ਸਕਦੇ ਹੋ।
* ਸਤੰਬਰ ਤੋਂ ਮੁਫ਼ਤ ਸੀ ਇਹ ਸਰਵਿਸ— ਜੀਓ ਦੀ ਮੁਫ਼ਤ ਕਾਲਰ ਟਿਊਨ ਨੂੰ ਲੈ ਕੇ ਕਸਟਮਰ ਕੇਅਰ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਇਹ ਸਰਵਿਸ ਸਤੰਬਰ ਤੋਂ ਮੁਫ਼ਤ ਸੀ ਅਤੇ ਅਪ੍ਰੈਲ ਤੋਂ ਬਾਅਦ ਵੀ ਮੁਫ਼ਤ ਰਹੇਗੀ। ਇਸ ਨੂੰ ਲੈ ਕੇ ਹੁਣ ਕੰਪਨੀ ਨੇ ਨਵਾਂ ਪਲਾਨ ਪੇਸ਼ ਨਹੀਂ ਕੀਤਾ ਹੈ। ਅਜਿਹੇ 'ਚ ਜਦੋਂ ਤੱਕ ਕੋਈ ਨਵਾਂ ਪਲਾਨ ਨਹੀਂ ਆਉਂਦਾ ਤਾਂ ਇਸ ਦਾ ਕੋਈ ਚਾਰਜ ਨਹੀਂ ਲਿਆ ਜਾਵੇਗਾ।
* ਕਿਸ ਤਰ੍ਹਾਂ ਚਲਾਈ ਜਾਵੇ ਇਹ ਸਰਵਿਸ?
- ਸਭ ਤੋਂ ਪਹਿਲਾਂ ਖਪਤਕਾਰ ਨੂੰ ਆਪਣੇ ਸਮਾਰਟਫੋਨ 'ਚ ਜੀਓ 4ਜੀ ਵਾਇਸ ਐੱਪ ਇੰਸਟਾਲ ਕਰਨਾ ਹੋਵੇਗਾ।
- ਇਸ ਐੱਪ 'ਚ ਫੇਸਬੁੱਕ, ਮੈਸੇਜਰ ਅਤੇ ਕਾਲਿੰਗ ਦੇ ਆਪਸ਼ਨ ਹਨ, ਜਿੱਥੇ ਮਸੈਜ਼ਰਸ 'ਤੇ ਜਾਓ
-ਹੁਣ ਜੇ.ਟੀ. ਟਾਈਪ ਕਰੋ ਅਤੇ ਜੀਓ ਸਿਮ ਤੋਂ 56789 'ਤੇ ਭੇਜ ਦਿਓ।
- ਇਸ ਤੋਂ ਬਾਅਦ ਕੰਪਨੀ ਵੱਲੋਂ ਤੁਹਾਨੂੰ ਸੰਦੇਸ਼ ਆਵੇਗਾ, ਜਿਸ 'ਚ ਬਾਲੀਵੁੱਡ, ਰੀਜ਼ਨਲ, ਕੌਮਾਂਤਰੀ ਕੈਟਾਗਰੀ ਹੋਵੇਗੀ।
-ਤੁਹਾਡੇ ਕੋਲ ਫਿਲਮਾਂ ਨਾਲ ਜੁੜੇ ਸਾਰੇ ਗਾਣਿਆ ਦਾ ਸੰਦੇਸ਼ ਆਵੇਗਾ। ਇੱਥੋ ਉਸ ਗਾਣੇ ਦਾ ਨਬੰਰ ਭੇਜਣਾ ਹੈ।
- ਹੁਣ ਇੱਥੇ ਤੁਹਾਡੇ ਕੋਲ ਪੱਕਾ ਸੰਦੇਸ਼ ਆਵੇਗਾ ਅਤੇ ਇੱਥੇ 1 ਟਾਈਪ ਕਰਕੇ ਭੇਜ ਦਿਓ।
- ਹੁਣ ਕਾਲ ਟਿਊਨ ਸ਼ੁਰੂ ਕਰਨ ਦਾ ਮੈਸੇਸ ਆਵੇਗਾ, ਜਿਸ 'ਚ 30 ਮਿੰਟ ਦੇ ਅੰਦਰ ਵਾਈ ਲਿਖ ਕੇ ਭੇਜ ਦਿਓ।
- 30 ਦਿਨ ਲਈ ਮੁਫ਼ਤ ਕਾਲਰ ਟਿਊਨ ਦਾ ਸੰਦੇਸ਼ ਆਵੇਗਾ। ਇਸ ਨੂੰ ਤੁਸੀਂ ਸਟੋਪ 56789 'ਤੇ ਭੇਜ ਕੇ ਬੰਦ ਕਰ ਸਕਦੇ ਹੋ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.