ਨਵੀਂ ਦਿੱਲੀ— ਲਗਾਤਾਰ ਤੀਜੇ ਦਿਨ ਸੋਨੇ ਦੇ ਮੁੱਲ 'ਚ ਤੇਜ਼ੀ ਰਹੀ। ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਵਧ ਕੇ 29,250 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਸੋਨਾ ਭਟੂਰ ਵੀ ਇੰਨਾ ਹੀ ਚੜ੍ਹ ਕੇ 29,100 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਮਾਹਰਾਂ ਨੇ ਦੱਸਿਆ ਕਿ ਸੰਸਾਰਕ ਬਾਜ਼ਾਰਾਂ 'ਚ ਮਜ਼ਬੂਤ ਰੁਝਾਨ ਅਤੇ ਘਰੇਲੂ ਬਾਜ਼ਾਰ 'ਚ ਗਹਿਣਾ ਵਿਕਰੇਤਾਵਾਂ ਵੱਲੋਂ ਮੰਗ ਆਉਣ ਕਾਰਨ ਸੋਨੇ ਦੇ ਮੁੱਲ 'ਚ ਤੇਜ਼ੀ ਰਹੀ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,400 ਰੁਪਏ 'ਤੇ ਸਥਿਰ ਰਹੀ। ਪਿਛਲੇ ਦੋ ਦਿਨਾਂ 'ਚ ਸੋਨੇ ਦੇ ਮੁੱਲ 'ਚ 235 ਰੁਪਏ ਦੀ ਤੇਜ਼ੀ ਆ ਚੁੱਕੀ ਹੈ।
ਉੱਥੇ ਹੀ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਮੰਗ ਆਉਣ ਨਾਲ ਚਾਂਦੀ ਵੀ 150 ਰੁਪਏ ਵਧ ਕੇ 40,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਸੰਸਾਰਕ ਪੱਧਰ 'ਤੇ ਸਿੰਗਾਪੁਰ 'ਚ ਚਾਂਦੀ 0.45 ਫੀਸਦੀ ਵਧ ਕੇ 1,261 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਇਸੇ ਤਰ੍ਹਾਂ ਚਾਂਦੀ 0.53 ਫੀਸਦੀ ਦੀ ਤੇਜ਼ੀ ਨਾਲ 17.20 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਹੋਰ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਹੋਣ ਕਾਰਨ ਵੀ ਸੋਨੇ ਦੇ ਮੁੱਲ 'ਚ ਤੇਜ਼ੀ ਆਈ।
ਰਾਹਤ! 30 ਜ਼ਰੂਰੀ ਦਵਾਈਆਂ ਦੀ ਕੀਮਤ ਹੋਵੇਗੀ ਘੱਟ
NEXT STORY