ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਕੀਮਤੀ ਧਾਤਾਂ 'ਚ ਨਰਮੀ ਵਿਚਕਾਰ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਮਾਮੂਲੀ 20 ਰੁਪਏ ਵਧ ਕੇ 6 ਹਫਤਿਆਂ ਦੇ ਉੱਚੇ ਪੱਧਰ 30,500 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ ਇੰਨੀ ਹੀ ਮਜ਼ਬੂਤੀ ਨਾਲ 39,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਕੌਮਾਂਤਰੀ ਬਾਜ਼ਾਰਾਂ 'ਚ ਸੋਨਾ ਹਾਜ਼ਰ 1.15 ਡਾਲਰ ਦੀ ਗਿਰਾਵਟ ਨਾਲ 1,316.65 ਡਾਲਰ ਪ੍ਰਤੀ ਔਂਸ 'ਤੇ ਰਿਹਾ।
ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 2.30 ਡਾਲਰ ਟੁੱਟ ਕੇ 1,318.10 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ 'ਚ ਆਈ ਤੇਜ਼ੀ ਕਾਰਨ ਸੋਨੇ 'ਤੇ ਦਬਾਅ ਰਿਹਾ। ਇਸ ਦੇ ਨਾਲ ਹੀ ਅਮਰੀਕਾ 'ਚ ਨੀਤੀਗਤ ਵਿਆਜ ਦਰਾਂ 'ਚ ਵਾਧੇ ਦੀ ਸੰਭਾਵਨਾ ਵਧਣ ਨਾਲ ਵੀ ਸੋਨੇ ਦੇ ਮੁੱਲ ਘਟੇ ਹਨ। ਕੌਮਾਂਤਰੀ ਬਾਜ਼ਾਰਾਂ 'ਚ ਚਾਂਦੀ ਹਾਜ਼ਰ 17.05 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।
ਸਥਾਨਕ ਬਾਜ਼ਾਰ 'ਚ ਸੋਨਾ ਭਟੂਰ ਵੀ 20 ਰੁਪਏ ਦੀ ਮਾਮੂਲੀ ਤੇਜ਼ੀ ਨਾਲ 30,350 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਅੱਠ ਗ੍ਰਾਮ ਵਾਲੀ ਗਿੰਨੀ 24,700 ਰੁਪਏ 'ਤੇ ਸਥਿਰ ਰਹੀ। ਹਾਲਾਂਕਿ ਜਿੱਥੇ ਇਕ ਪਾਸੇ ਚਾਂਦੀ ਹਾਜ਼ਰ 20 ਰੁਪਏ ਚੜ੍ਹੀ, ਉੱਥੇ ਹੀ ਚਾਂਦੀ ਵਾਇਦਾ 20 ਰੁਪਏ ਦੀ ਗਿਰਾਵਟ ਨਾਲ 39,100 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਲਾਰਸਨ ਐਂਡ ਟੁਬਰੋ ਨੇ ਬੰਗਲਾਦੇਸ਼ 'ਚ ਬਿਜਲੀ ਘਰ ਚਾਲੂ ਕੀਤਾ
NEXT STORY