ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਹਵਾਈ ਯਾਤਰਾ ਦੇ ਨਵੇਂ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਨਿਯਮਾਂ ਨੂੰ ਤੋੜਨ ਵਾਲੇ ਮੁਸਾਫਰ ਦੀ ਹਵਾਈ ਯਾਤਰਾ 'ਤੇ ਘੱਟੋ-ਘੱਟ 2 ਸਾਲ ਦੀ ਰੋਕ ਲੱਗ ਜਾਵੇਗੀ। ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਯਾਤਰੀਆਂ ਦੀ ਸੁਰੱਖਿਆ ਲਈ 'ਨੋ ਫਲਾਈ' ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਨੂੰ ਤਿੰਨ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ, ਜਿਸ 'ਚ ਜਹਾਜ਼ 'ਚ ਗਲਤ ਵਿਵਹਾਰ ਕਰਨ ਵਾਲੇ ਨੂੰ ਪੂਰੀ ਜ਼ਿੰਦਗੀ ਹਵਾਈ ਯਾਤਰਾ ਕਰਨ ਤੋਂ ਰੋਕਿਆ ਜਾ ਸਕਦਾ ਹੈ। ਪਹਿਲੀ ਸ਼੍ਰੇਣੀ ਤਹਿਤ ਜੇਕਰ ਕੋਈ ਵਿਅਕਤੀ ਗਲਤ ਇਸ਼ਾਰੇ ਕਰਦਾ ਹੈ ਜਾਂ ਗਲਤ ਜ਼ੁਬਾਨ ਬੋਲਦਾ ਹੈ ਜਾਂ ਫਿਰ ਨਸ਼ੇ ਦੀ ਹਾਲਤ 'ਚ ਸਫਰ ਕਰਦਾ ਹੈ ਤਾਂ ਉਸ ਦੀ ਯਾਤਰਾ 'ਤੇ 3 ਮਹੀਨੇ ਦੀ ਰੋਕ ਲੱਗੇਗੀ।
ਦੂਜੀ ਸ਼੍ਰੇਣੀ ਤਹਿਤ ਸਰੀਰਕ ਪ੍ਰੇਸ਼ਾਨੀ ਦੇਣਾ ਜਿਵੇਂ ਕਿ ਕੁੱਟਮਾਰ ਕਰਨਾ ਜਾਂ ਗਲਤ ਛੂਹਣ 'ਤੇ 6 ਮਹੀਨੇ ਦੀ ਰੋਕ ਲੱਗੇਗੀ। ਉੱਥੇ ਹੀ, ਤੀਜੀ ਸ਼੍ਰੇਣੀ ਤਹਿਤ ਜਾਨ ਦੀ ਧਮਕੀ ਵਾਲਾ ਵਿਵਹਾਰ ਜਿਵੇਂ ਕਿ ਹਮਲਾ ਕਰਨਾ ਜਾਂ ਜਹਾਜ਼ ਪ੍ਰਣਾਲੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਵਾਲੇ ਯਾਤਰੀ 'ਤੇ ਘੱਟੋ-ਘੱਟ 2 ਸਾਲ ਦੀ ਰੋਕ ਲੱਗੇਗੀ। ਕਥਿਤ ਅਪਰਾਧ 'ਤੇ 30 ਦਿਨਾਂ ਅੰਦਰ ਰਿਟਾਇਰਡ ਜਿਲ੍ਹਾ ਜੱਜ ਅਧੀਨ ਬਣੀ ਸੁਤੰਤਰ ਕਮੇਟੀ ਵੱਲੋਂ ਇਸ 'ਤੇ ਫੈਸਲਾ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਸ਼ਿਵ ਸੈਨਾ ਸਾਂਸਦ ਰਵਿੰਦਰ ਗਾਇਕਵਾੜ ਨੇ ਏਅਰ ਇੰਡੀਆ ਨਾਲ ਬੁਰਾ ਵਿਵਹਾਰ ਕੀਤਾ ਸੀ, ਜਿਸ ਤੋਂ ਬਾਅਦ ਸਾਰੀਆਂ ਘੇਰਲੂ ਜਹਾਜ਼ ਕੰਪਨੀਆਂ ਨੇ ਗਾਇਕਵਾੜ 'ਤੇ ਬੈਨ ਲਾ ਦਿੱਤਾ ਸੀ। ਬਾਅਦ 'ਚ ਮੁਆਫੀ ਮੰਗਣ ਦੇ ਬਾਅਦ ਜਹਾਜ਼ ਕੰਪਨੀਆਂ ਨੇ ਰੋਕ ਹਟਾਈ ਸੀ। ਇਸ ਮਾਮਲੇ ਤੋਂ ਬਾਅਦ 'ਨੋ-ਫਲਾਈ' ਲਿਸਟ ਲਿਆਉਣ 'ਤੇ ਸ਼ੁਰੂ ਹੋਈ ਸੀ। ਕੇਂਦਰੀ ਮੰਤਰੀ ਜਯੰਤ ਸਿਨਹਾ ਨੇ ਕਿਹਾ ਕਿ ਸੁਰੱਖਿਆ ਸੰਬੰਧੀ 'ਨੋ-ਫਲਾਈ' ਲਿਸਟ ਲਿਆਉਣ ਵਾਲਾ ਭਾਰਤ ਪਹਿਲ ਦੇਸ਼ ਹੋਵੇਗਾ।
ਮੋਦੀ ਨੂੰ ਵੱਡਾ ਝਟਕਾ, ਖਤਰੇ 'ਚ ਹਨ 7 ਲੱਖ ਲੋਕਾਂ ਦੀ ਨੌਕਰੀ!
NEXT STORY