ਨਿਊਯਾਰਕ—ਮਾਈਕਰੋਸਾਫਟ ਮੁਖੀ ਸੱਤਿਆ ਨਡੇਲਾ ਨੇ ਅਮਰੀਕਾ 'ਚ ਇੱਕ ਭਾਰਤੀ ਸਾਫਟਵੇਅਰ ਇੰਜੀਨੀਅਰ ਨੂੰ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਘਟਨਾ ਦੀ ਸਖ਼ਤ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਸਮਾਜ 'ਚ ਇਸ ਤਰ੍ਹਾਂ ਹਿੰਸਾ ਅਤੇ ਕੱਟੜਤਾ ਲਈ ਕੋਈ ਥਾਂ ਨਹੀਂ ਹੈ। ਨਾਡੇਲਾ ਨੇ ਟਵੀਟ ਕੀਤਾ, ਇਸ ਤਰ੍ਹਾਂ ਦੀ ਮੂਰਖਤਾ ਪੂਰਨ ਹਿੰਸਾ ਅਤੇ ਕੱਟੜਤਾ ਲਈ ਸਾਡੇ ਸਮਾਜ 'ਚ ਕੋਈ ਥਾਂ ਨਹੀਂ ਹੈ। ਕੰਸਾਸ 'ਚ ਹੋਈ ਗੋਲੀਬਾਰੀ ਕੀਤੀ ਇਸ ਘਟਨਾ 'ਚ ਸਾਰੇ ਮਾਰੇ ਗਏ ਵਿਅਕਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੇਰੀ ਸੰਵੇਦਨਾ ਹੈ। ਅਮਰੀਕਾ ਦੇ ਮਿਸੌਰੀ ਰਾਜ ਦੇ ਕੰਸਾਸ ਸ਼ਹਿਰ 'ਚ ਬੀਤੇ ਬੁੱਧਵਾਰ ਦੀ ਰਾਤ ਇੱਕ ਵਾਰ 'ਚ 32 ਸਾਲ ਦੇ ਸ਼੍ਰੀਨਿਵਾਸ ਕੁਚੀਭੋਟਲਾ ਦੀ ਇੱਕ ਸਾਬਕਾ ਜਲ ਸੈਨਿਕ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।
ਸੇਲ ਦੀ ਇਕਾਈਆਂ 'ਚ ਰਣਨੀਤੀਕ ਨਿਵੇਸ਼ 'ਤੇ ਆਖਰੀ ਫੈਸਲਾ ਸਤੰਬਰ ਤੱਕ
NEXT STORY