ਹੁਣ ਆਵੇਗਾ ਇਹ ਕਾਰਡ, ਪਾਸਵਰਡ ਯਾਦ ਰੱਖਣ ਦੀ ਨਹੀਂ ਹੋਵੇਗੀ ਲੋੜ

You Are HereBusiness
Friday, April 21, 2017-1:38 PM

ਨਵੀਂ ਦਿੱਲੀ— ਕੀ ਤੁਸੀਂ ਵਾਰ-ਵਾਰ ਆਪਣੇ ਏ. ਟੀ. ਐੱਮ. ਦਾ ਪਿਨ ਭੁੱਲ ਜਾਂਦੇ ਹੋ? ਹੁਣ ਤਾਹਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਜਲਦ ਹੀ ਤੁਹਾਨੂੰ ਏ. ਟੀ. ਐੱਮ. ਦਾ ਪਿਨ ਯਾਦ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ। ਤੁਸੀਂ ਏ. ਟੀ. ਐੱਮ. ਪਿਨ ਦੀ ਜਗ੍ਹਾ ਫਿੰਗਰਪਿੰ੍ਰਟ ਦੀ ਵਰਤੋਂ ਕਰ ਸਕੋਗੇ।

ਅਮਰੀਕੀ ਕੰਪਨੀ ਮਾਸਟਰ ਕਾਰਡ ਇਕ ਅਜਿਹਾ ਕਾਰਡ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ 'ਚ ਤੁਹਾਡਾ ਬਾਇਓਮੈਟ੍ਰਿਕ ਡਾਟਾ ਦਰਜ ਹੋਵੇਗਾ। ਇਹ ਕਾਰਡ ਫਿੰਗਰਪ੍ਰਿੰਟ ਸਕੈਨਿੰਗ ਤਕਨੀਕ 'ਤੇ ਆਧਾਰਿਤ ਹੋਵੇਗਾ। ਤੁਸੀਂ ਕਿਤੇ ਵੀ ਖਰੀਦਦਾਰੀ ਕਰਦੇ ਸਮੇਂ ਕ੍ਰੈਡਿਟ ਜਾਂ ਡੈਬਿਟ ਕਾਰਡ ਦੇ ਪਿਨ ਦੀ ਜਗ੍ਹਾ ਆਪਣੀ ਉਂਗਲੀ ਦੇ ਨਿਸ਼ਾਨ ਦੀ ਵਰਤੋਂ ਕਰ ਸਕੋਗੇ।

ਦਰਅਸਲ ਜਦੋਂ ਤੁਸੀਂ ਆਪਣੇ ਬੈਂਕ ਤੋਂ ਕਾਰਡ ਲਓਗੇ, ਤੁਹਾਡੀ ਉਂਗਲੀ ਦਾ ਨਿਸ਼ਾਨ ਕਾਰਡ 'ਚ ਦਰਜ ਕਰ ਦਿੱਤਾ ਜਾਵੇਗਾ। ਜਦੋਂ ਤੁਸੀਂ ਇਸ ਕਾਰਡ ਦੀ ਵਰਤੋਂ ਕਿਤੇ ਕਰੋਗੇ, ਤੁਹਾਡੀ ਉਂਗਲੀ ਦਾ ਨਿਸ਼ਾਨ ਹੀ ਤੁਹਾਡਾ ਪਾਸਵਰਡ ਹੋਵੇਗਾ।

ਅਜੇ ਅਮਰੀਕੀ ਕੰਪਨੀ ਵੱਲੋਂ ਬਣਾਏ ਗਏ ਇਸ ਕਾਰਡ ਦਾ ਦੱਖਣੀ ਅਫਰੀਕਾ 'ਚ ਸਫਲਤਾਪੂਰਵਕ ਪੀਰਖਣ ਕੀਤਾ ਜਾ ਚੁੱਕਾ ਹੈ। ਅਗਲੇ ਕੁਝ ਮਹੀਨਿਆਂ 'ਚ ਕਈ ਹੋਰ ਥਾਵਾਂ 'ਤੇ ਇਸ ਦਾ ਪ੍ਰੀਖਣ ਕੀਤਾ ਜਾਵੇਗਾ। ਫਿਰ ਇਸ ਨੂੰ ਅਮਰੀਕਾ, ਯੂਰਪ ਤੋਂ ਇਲਾਵਾ ਏਸ਼ੀਆ ਦੇ ਦੇਸ਼ਾਂ 'ਚ ਵੀ ਜਾਰੀ ਕੀਤਾ ਜਾਵੇਗਾ। ਇਸ ਕਾਰਡ ਦਾ ਫਾਇਦਾ ਇਹ ਹੋਵੇਗਾ ਕਿ ਨਾ ਪਿਨ ਯਾਦ ਰੱਖਣ ਦੀ ਜ਼ਰੂਰਤ ਰਹੇਗੀ ਅਤੇ ਨਾ ਹੀ ਧੋਖਾਧੜੀ ਦਾ ਡਰ ਕਿਉਂਕਿ ਤੁਹਾਡੇ ਕਾਰਡ ਦੀ ਵਰਤੋਂ ਕੋਈ ਹੋਰ ਨਹੀਂ ਕਰ ਸਕੇਗਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.