ਨਵੀਂ ਦਿੱਲੀ— ਹੁਣ ਤੁਹਾਨੂੰ ਜਲਦ ਹੀ ਭਾਰਤ 'ਚ ਬਣੇ ਹੋਏ ਆਈਫੋਨ ਮਿਲਣਗੇ | ਐਪਲ ਨੇ ਬੇਂਗਲੁਰੂ 'ਚ ਆਪਣੀ ਹਿੱਸੇਦਾਰ ਵਿਸਟ੍ਰਾਨ ਨਾਲ ਮਿਲ ਕੇ ਆਈਫੋਨ ਐੱਸ. ਈ. ਬਣਾਉਣੇ ਸ਼ੁਰੂ ਕੀਤੇ ਹਨ, ਜਿਸ ਨਾਲ ਕੰਪਨੀ ਬਹੁਤ ਉਤਸ਼ਾਹਤ ਹੈ | ਉੱਥੇ ਹੀ, ਕੰਪਨੀ ਨੇ ਕੇਂਦਰ ਸਰਕਾਰ ਕੋਲੋਂ ਟੈਕਸਾਂ 'ਚ ਕੁਝ ਛੋਟ ਅਤੇ ਹੋਰ ਲਾਭ ਵੀ ਮੰਗੇ ਹਨ | ਜੇਕਰ ਸਰਕਾਰ ਇਸ ਮੰਗ ਨੂੰ ਮੰਨ ਲੈਂਦੀ ਹੈ, ਤਾਂ ਆਈਫੋਨ ਦੀਆਂ ਕੀਮਤਾਂ 'ਚ ਹੋਰ ਵੀ ਗਿਰਾਵਟ ਆ ਸਕਦੀ ਹੈ | ਦੇਸ਼ 'ਚ ਪਹਿਲੀ ਵਾਰ ਆਈਫੋਨ ਖਰੀਦਣ ਵਾਲੇ ਗਾਹਕਾਂ ਨੂੰ ਟਾਰਗੇਟ ਕਰਨ ਦੇ ਲਿਹਾਜ ਨਾਲ ਐਪਲ ਵੱਡੇ ਸ਼ਹਿਰਾਂ 'ਚ ਆਪਣੇ ਪਰਚੂਨ ਸੋਟਰ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਨਾਲ ਉਸ ਨੂੰ ਗਾਹਕਾਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਤੇ ਆਪਣੇ ਸਾਰੇ ਉਤਪਾਦਾਂ 'ਚ ਜ਼ਿਆਦਾ ਦਿਲਚਸਪੀ ਪੈਦਾ ਕਰਨ 'ਚ ਮਦਦ ਮਿਲੇਗੀ |
ਐਪਲ ਦੇ ਸੀ. ਈ. ਓ. ਟਿਮ ਕੁਕ ਨੇ ਭਾਰਤ 'ਚ ਵੱਡਾ ਨਿਵੇਸ਼ ਕਰਨ ਦੀ ਗੱਲ ਕਹੀ ਹੈ | ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਐਪਲ ਦੇ ਵਿਕਾਸ ਨੂੰ ਦੇਖਦੇ ਹੋਏ ਉਹ ਬਹੁਤ ਖੁਸ਼ ਹਨ | ਟਿਮ ਕੁਕ ਨੇ ਭਾਰਤ 'ਚ ਐਪਲ ਦੇ ਫੋਨਾਂ ਦਾ ਨਿਰਮਾਣ ਅਤੇ ਵਿਕਰੀ ਕੇਂਦਰ ਵਧਾਉਣ ਦੇ ਸੰਕੇਤ ਦਿੱਤੇ ਹਨ | ਕੰਪਨੀ ਦਾ ਕਹਿਣਾ ਹੈ ਕਿ ਉਹ ਬਾਜ਼ਾਰ 'ਚ ਆਪਣੀ ਪਹੁੰਚ ਵਧਾਉਣ 'ਤੇ ਕੰਮ ਕਰ ਰਹੀ ਹੈ | ਉੱਥੇ ਹੀ, ਟਿਮ ਕੁਕ ਨੇ ਇਹ ਵੀ ਕਿਹਾ ਕਿ ਉਹ ਭਾਰਤ 'ਚ ਅਜਿਹੀ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦੇਖ ਰਹੇ ਹਨ, ਜੋ ਕੁਝ ਸਾਲ ਪਹਿਲਾਂ ਤਕ ਚੀਨ 'ਚ ਸਨ | ਐਪਲ ਦੀ ਚੀਨ 'ਚ ਵਿਕਰੀ ਫਿਕੀ ਪੈ ਰਹੀ ਹੈ ਅਤੇ ਇਸ ਕਾਰਨ ਕੰਪਨੀ ਆਪਣੇ ਕਾਰੋਬਾਰ ਨੂੰ ਰਫਤਾਰ ਦੇਣ ਲਈ ਭਾਰਤ 'ਤੇ ਧਿਆਨ ਦੇ ਰਹੀ ਹੈ |
ਪੇਂਡੂ ਇਲਾਕਿਆਂ 'ਚ ਆਪਣੀ ਪਹੁੰਚ ਵਧਾਉਣ ਲਈ BSNL ਕਰੇਗੀ ਇਹ ਕੰਮ
NEXT STORY