ਨਵੀਂ ਦਿੱਲੀ—ਸਮੇਂ ਨਾਲ ਬਿਜਲੀ ਬਿੱਲ ਭਰਨ ਅਤੇ ਡਿਜੀਟਲ ਪੇਮੈਂਟ ਨੂੰ ਵਧਾਉਣ ਦੇ ਉਦੇਸ਼ ਨਾਲ ਦਿੱਲੀ ਦੇ bses ਨੇ ਕੈਸ਼ਬੈਕ ਆਫਰ ਦਾ ਐਲਾਨ ਕੀਤਾ ਹੈ। ਇਸ ਦੀ ਮਿਆਦ ਮਾਰਚ ਦੇ ਆਖਿਰ ਤਕ ਦੀ ਹੈ। ਇਸ ਨਾਲ ਗਾਹਕਾਂ ਨੂੰ 1,200 ਤਕ ਦਾ ਕੈਸ਼ਬੈਕ ਦਾ ਲਾਭ ਮਿਲੇਗਾ। ਇਹ ਮਾਰਚ ਤਕ ਤਿੰਨ ਬਿੱਲ ਸਾਈਕਲ ਲਈ ਲਾਗੂ ਹੋਵੇਗਾ। ਨਾਲ ਹੀ ਅਪ੍ਰੈਲ 'ਚ ਪ੍ਰੀ-ਪੇਮੈਂਟ 'ਤੇ ਵੀ ਲਾਭ ਲਿਆ ਜਾ ਸਕੇਗਾ।
ਕੰਪਨੀ ਨੇ ਇਕ ਰਿਲੀਜ਼ 'ਚ ਕਿਹਾ ਕਿ ਉਸ ਨੇ ਡਿਜੀਟਲ ਵਾਲਟ ਕੰਪਨੀ Mobikwik ਨਾਲ ਸਾਂਝੇਦਾਰੀ ਕੀਤੀ ਹੈ ਤਾਂ ਕਿ Bses ਦੇ 40 ਲੱਖ ਗਾਹਕਾਂ ਨੂੰ ਫਾਇਦਾ ਪਹੁੰਚ ਸਕੇ। ਰਾਸ਼ਟਰੀ ਰਾਜਧਾਨੀ 'ਚ BSES ਰਾਜਧਾਨੀ ਪਾਵਰ ਲਿਮਟਿਡ (BRPL) ਅਤੇ BSES ਯਮੁਨਾ ਪਾਵਰ ਲਿਮਟਿਡ (BYPL) ਦੇ ਗਾਹਕਾਂ ਨੂੰ ਇਸ ਦਾ ਲਾਭ ਮਿਲੇਗਾ।
ਜੋ BSES ਗਾਹਕ ਸਾਊਥ, ਵੈਸਟ, ਈਸਟ ਅਤੇ ਸੈਂਟਰਲ ਦਿੱਲੀ 'ਚ ਰਹਿ ਰਹੇ ਹਨ ਉਨ੍ਹਾਂ ਨੂੰ ਪ੍ਰਤੀਮਹੀਨੇ ਫਲੈਟ 300 ਰੁਪਏ ਕੈਸ਼ਬੈਕ ਦਾ ਲਾਭ ਮਿਲ ਸਕਦਾ ਹੈ। ਸ਼ਰਤ ਇਹ ਹੈ ਕਿ ਉਨ੍ਹਾਂ ਨੂੰ ਜਨਵਰੀ, ਫਰਵਰੀ ਅਤੇ ਮਾਰਚ 2018 'ਚ ਸਮੇਂ ਤੇ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ।
ਇਸ ਤੋਂ ਇਲਾਵਾ ਗਾਹਕਾਂ ਨੂੰ ਅਪ੍ਰੈਲ 2018 ਬਿੱਲ 'ਤੇ ਪ੍ਰੀ ਪੇਮੈਂਟ ਕਰ 300 ਰੁਪਏ ਦਾ ਜ਼ਿਆਦ ਕੈਸ਼ਬੈਕ ਵੀ ਮਿਲੇਗਾ। ਹਾਲਾਂਕਿ ਇਸ ਦੇ ਲਈ ਘਟੋ-ਘੱਟ 1,000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਮਾਰਚ 2018 'ਚ ਸਮੇਂ 'ਤੇ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ। ਯਾਨੀ ਗਾਹਕਾਂ ਨੂੰ ਤਿੰਨ ਮਹੀਨੇ ਤਕ ਸਮੇਂ 'ਤੇ ਬਿਜਲੀ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਅਪ੍ਰੈਲ ਦੇ ਬਿੱਲ ਦਾ ਭੁਗਤਾਨ ਪਹਿਲੇ ਕਰਨਾ ਹੋਵੇਗਾ। ਇਸ ਨਾਲ ਕੁੱਲ ਗਾਹਕਾਂ ਨੂੰ ਪ੍ਰਤੀਮਹੀਨੇ 300 ਰੁਪਏ ਦੀ ਦਰ ਨਾਲ 12,000 ਰੁਪਏ ਤਕ ਦਾ ਕੈਸ਼ਬੈਕ ਦਾ ਲਾਭ ਮਿਲੇਗਾ। ਕੈਸ਼ਬੈਕ ਪਾਉਣ ਲਈ ਗਾਹਕਾਂ ਨੂੰ Mobikwik ਦੀ ਵੈੱਬਸਾਈਟ ਜਾਂ ਮੋਬਾਇਲ ਐਪ ਤੋਂ ਬਿਜਲੀ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ।
ਵਿਦਿਆਰਥੀ ਨੂੰ ਦਿੱਤੀ ਗ਼ੈਰ-ਕਾਨੂੰਨੀ ਡਿਗਰੀ, ਹੁਣ ਗੋਇਨਕਾ ਕਾਲਜ ਆਫ ਫਾਰਮੇਸੀ ਦੇਵੇਗਾ ਮੁਆਵਜ਼ਾ
NEXT STORY