ਮੁੰਬਈ- ਬੰਬਈ ਉੱਚ ਅਦਾਲਤ ਨੇ ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਦੇ ਉਸ ਹੁਕਮ ਨੂੰ ਅੱਜ ਖਾਰਿਜ ਕਰ ਦਿੱਤਾ, ਜਿਸ 'ਚ ਉਸ ਨੇ ਦੂਰਸੰਚਾਰ ਕੰਪਨੀ ਆਈਡੀਆ, ਏਅਰਟੈੱਲ ਅਤੇ ਵੋਡਾਫੋਨ ਇੰਡੀਆ ਦੇ ਖਿਲਾਫ ਧੜੇਬਾਜ਼ੀ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਕਿਹਾ ਸੀ। ਕਮਿਸ਼ਨ ਨੇ ਇਹ ਹੁਕਮ ਰਿਲਾਇੰਸ ਜਿਓ ਦੀ ਸ਼ਿਕਾਇਤ 'ਤੇ ਦਿੱਤਾ ਸੀ। ਅਦਾਲਤ ਦੇ ਹੁਕਮ ਨੂੰ ਆਈਡੀਆ, ਏਅਰਟੈੱਲ ਅਤੇ ਵੋਡਾਫੋਨ ਇੰਡੀਆ ਲਈ ਰਾਹਤ ਮੰਨਿਆ ਜਾ ਰਿਹਾ ਹੈ।
ਬੈਂਚ ਨੇ ਕੱਲ ਵਿਵਸਥਾ ਦਿੱਤੀ ਕਿ ਕਮਿਸ਼ਨ ਨੂੰ ਦੂਰਸੰਚਾਰ ਖੇਤਰ ਦੀਆਂ ਸੰਧੀ ਸ਼ਰਤਾਂ ਅਤੇ ਨੀਤੀਆਂ 'ਚ ਦਖਲਅੰਦਾਜ਼ੀ ਦਾ ਕੋਈ ਅਧਿਕਾਰ ਨਹੀਂ ਹੈ ਜੋ ਕਿ ਟਰਾਈ ਕਾਨੂੰਨ ਦੇ ਘੇਰੇ 'ਚ ਆਉਂਦਾ ਹੈ। ਆਈਡੀਆ ਸੈਲੂਲਰ, ਭਾਰਤੀ ਏਅਰਟੈੱਲ, ਵੋਡਾਫੋਨ ਇੰਡੀਆ ਅਤੇ ਸੀ. ਓ. ਏ. ਆਈ. ਨੇ ਆਪਣੀ ਪਟੀਸ਼ਨ 'ਚ ਸੀ. ਸੀ. ਆਈ. ਦੇ ਹੁਕਮ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ।
ਟਾਟਾ ਮੋਟਰਸ ਨੇ ਲਾਂਚ ਕੀਤੀ ਨਵੀਂ ਨੈਕਸਨ
NEXT STORY