ਜੈਤੋ(ਪਰਾਸ਼ਰ)-ਦੇਸ਼ ਦੇ ਉੱਤਰੀ ਭਾਰਤ ਦੇ ਮੁੱਖ ਕਪਾਹ ਉਤਪਾਦਕ ਰਾਜਾਂ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਮੰਡੀਆਂ 'ਚ ਹੁਣ ਤੱਕ ਪੰਜਾਬ 'ਚ 1,71,500 ਲੱਖ ਗੰਢ, ਹਰਿਆਣਾ 41,500 ਲੱਖ, ਸ਼੍ਰੀਗੰਗਾਨਗਰ-ਹਨੂਮਾਨਗੜ੍ਹ ਸਰਕਲ 91,500 ਗੰਢ ਅਤੇ ਲੋਅਰ ਰਾਜਸਥਾਨ 'ਚ 1,82,000 ਲੱਖ ਗੰਢ ਵ੍ਹਾਈਟ ਗੋਲਡ ਦੀ ਪਹੁੰਚੀ ਹੈ। ਇਹ ਜਾਣਕਾਰੀ ਰੂੰ ਕਾਰੋਬਾਰੀ ਸੂਤਰਾਂ ਨੇ ਅੱਜ ਜੈਤੋ 'ਚ ਦਿੱਤੀ। ਸੂਤਰਾਂ ਅਨੁਸਾਰ ਅੱਜਕਲ ਹੋਰ ਰਾਜਾਂ ਦੀਆਂ ਮੰਡੀਆਂ 'ਚ ਲਗਭਗ 25000-26000 ਗੰਢ ਦੀ ਆਮਦ ਚੱਲ ਰਹੀ ਹੈ। ਉਮੀਦ ਹੈ ਕਿ ਅਕਤੂਬਰ ਮਹੀਨੇ ਦੇ ਅੰਦਰ ਕਪਾਹ ਆਮਦ ਕਾਫੀ ਵਧ ਜਾਵੇਗੀ। ਮਸ਼ਹੂਰ ਸਪੀਨਿੰਗ ਮਿੱਲਜ਼ ਗਰਗ ਐਗਰੀਕਲਚਰ ਲੁਧਿਆਣਾ ਦੇ ਜੀ. ਐੱਮ. (ਆਰ. ਐੱਮ.) ਨਵਨੀਤ ਸ਼ਰਮਾ ਦਾ ਕਹਿਣਾ ਹੈ ਕਿ ਹਰਿਆਣਾ 'ਚ ਉੱਤਰੀ ਭਾਰਤ ਦੇ ਰਾਜਾਂ 'ਚੋਂ ਰੂੰ ਭਾਅ ਮਹਿੰਗੇ ਚੱਲ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਹਰਿਆਣਾ 'ਚ ਸਾਊਥ ਮਿੱਲਾਂ ਤੇ ਰੂੰ ਬਰਾਮਦਕਾਰਾਂ ਦੀ ਮੰਗ ਵਧ ਗਈ ਹੈ ਤਾਂ ਰੂੰ 'ਚ 100 ਤੋਂ 150 ਰੁਪਏ ਮਣ ਮੰਦੀ ਬਣ ਸਕਦੀ ਹੈ। ਦੇਸ਼ 'ਚ ਚਾਲੂ ਕਪਾਹ ਸੀਜ਼ਨ ਦੌਰਾਨ ਕਪਾਹ ਪੈਦਾਵਾਰ ਦੇ ਅੰਕੜੇ 4 ਕਰੋੜ ਗੰਢ ਦੇ ਆ ਰਹੇ ਹਨ ਪਰ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਪੈਦਾਵਾਰ ਲਗਭਗ 3.80 ਕਰੋੜ ਗੰਢ ਹੋਵੇਗੀ। ਸ਼ਰਮਾ ਅਨੁਸਾਰ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਮੰਡੀਆਂ 'ਚ ਇਸ ਸਾਲ ਦੀਵਾਲੀ ਦੇ ਮੌਕੇ 'ਤੇ ਰੂੰ ਦੀਆਂ ਕੀਮਤਾਂ 'ਚ ਪਿਛਲੇ ਸਾਲ ਦੇ ਮੁਕਾਬਲੇ ਘਟੀਆਂ ਹਨ। ਪੰਜਾਬ 'ਚ ਇਸ ਸਾਲ ਦੀਵਾਲੀ 'ਤੇ ਰੂੰ ਕਾਰੋਬਾਰ 3071 ਤੋਂ 3791 ਰੁਪਏ ਮਣ ਹੋਇਆ, ਜਦੋਂ ਕਿ ਪਿਛਲੇ ਸਾਲ ਦੀਵਾਲੀ 'ਤੇ ਇਹ ਰੂੰ 4021 ਰੁਪਏ ਮਣ ਵਿਕੀ। ਯਾਨੀ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 230 ਤੋਂ 250 ਰੁਪਏ ਮਣ ਰੂੰ ਦਾ ਵਪਾਰ ਮੰਦਾ ਹੋਇਆ, ਜਦੋਂ ਕਿ ਹਰਿਆਣਾ 'ਚ ਰੂੰ 130 ਤੋਂ 140 ਰੁਪਏ ਮਣ ਮੰਦਾ ਕਾਰੋਬਾਰ ਰਿਹਾ। ਇਸ ਦਰਮਿਆਨ ਦੇਸ਼ ਦੀ ਮਸ਼ਹੂਰ ਸਪੀਨਿੰਗ ਮਿੱਲ ਵਰਧਮਾਨ ਪਾਲੀਕੋਟ ਲੁਧਿਆਣਾ ਦੇ ਸੀ. ਪੀ. ਓ. ਵਿਜੇ ਅਰੋੜਾ ਦਾ ਕਹਿਣਾ ਹੈ ਕਿ ਰੂੰ ਵਪਾਰ ਜਗਤ 'ਚ ਪੈਸੇ ਦੀ ਕਾਫੀ ਤੰਗੀ ਬਣੀ ਹੋਈ ਹੈ, ਜਿਸ ਦਾ ਮੁੱਖ ਕਾਰਨ ਯਾਰਨ ਦੀ ਖੁੱਲ੍ਹ ਕੇ ਮੰਗ ਨਾ ਆਉਣਾ ਹੈ। ਮਿੱਲ ਦੇ ਸੀ. ਪੀ. ਓ. ਵਿਜੇ ਅਰੋੜਾ ਦਾ ਮੰਨਣਾ ਹੈ ਕਿ ਦੇਸ਼ 'ਚ ਕਪਾਹ ਦੀ ਰਿਕਾਰਡ ਪੈਦਾਵਾਰ, ਰੂੰ ਬਰਾਮਦ ਠੰਡੀ ਹੋਣ ਅਤੇ ਯਾਰਨ ਦੇ ਵਿਦੇਸ਼ੀ ਭਾਅ ਘੱਟ ਹੋਣ ਕਾਰਨ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਇਸ ਵਾਰ ਫਿਲਹਾਲ ਰੂੰ ਕੀਮਤਾਂ 'ਚ ਉਛਾਲ ਆਉਂਦਾ ਨਜ਼ਰ ਨਹੀਂ ਆਵੇਗਾ।
ਇਨ੍ਹਾਂ ਰਾਜਾਂ 'ਚ ਉਤਪਾਦਾਂ ਦਾ ਨਿਰਯਾਤ ਵਧਾਉਣ ਦੇ ਯਤਨ ਕਰੇਗਾ ਅਪੇਡਾ
NEXT STORY