ਮੁੰਬਈ— ਪਾਰਸੀ ਨਵੇਂ ਸਾਲ ਦੇ ਮੌਕੇ 'ਤੇ ਅੱਜ ਕਰੰਸੀ ਬਾਜ਼ਾਰ ਬੰਦ ਰਹਿਣਗੇ। ਕਰੰਸੀ ਬਾਜ਼ਾਰ ਬੰਦ ਹੋਣ ਕਾਰਨ ਅੱਜ ਰੁਪਏ 'ਚ ਟ੍ਰੇਡਿੰਗ ਨਹੀਂ ਹੋਵੇਗੀ। ਬੁੱਧਵਾਰ ਨੂੰ ਰੁਪਏ ਚਾਲ ਸੁਸਤ ਰਹੀ ਸੀ। ਡਾਲਰ ਦੇ ਮੁਕਾਬਲੇ ਰੁਪਿਆ 3 ਪੈਸੇ ਡਿੱਗ ਕੇ 64.15 ਦੇ ਪੱਧਰ 'ਤੇ ਬੰਦ ਹੋਇਆ ਸੀ। ਰੁਪਏ ਦੀ ਸ਼ੁਰੂਆਤ ਵੀ ਕਮਜ਼ੋਰੀ ਨਾਲ ਹੋਈ ਸੀ। ਡਾਲਰ ਦੇ ਮੁਕਾਬਲੇ ਰੁਪਿਆ 16 ਪੈਸੇ ਦੀ ਕਮਜ਼ੋਰੀ ਨਾਲ 64.28 ਦੇ ਪੱਧਰ 'ਤੇ ਖੁੱਲ੍ਹਿਆ ਸੀ।
ਉੱਥੇ ਹੀ, ਸੋਮਵਾਰ ਨੂੰ ਵੀ ਡਾਲਰ ਦੇ ਮੁਕਾਬਲੇ ਰੁਪਏ ਦੀ ਚਾਲ ਹਲਕੀ ਮਜ਼ਬੂਤ ਰਹੀ ਸੀ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 1 ਪੈਸੇ ਮਜ਼ਬੂਤ ਹੋ ਕੇ 64.12 ਦੇ ਪੱਧਰ 'ਤੇ ਬੰਦ ਹੋਇਆ ਸੀ। ਸੰਸਾਰਕ ਪੱਧਰ 'ਤੇ ਅਮਰੀਕਾ ਅਤੇ ਉੱਤਰੀ ਕੋਰੀਆ ਵਿਚਕਾਰ ਜਾਰੀ ਤਣਾਅ ਕਾਰਨ ਨਿਵੇਸ਼ਕਾਂ ਨੇ ਇਕੁਇਟੀ ਬਾਜ਼ਾਰ ਦੀ ਬਜਾਏ ਡਾਲਰ ਅਤੇ ਸੋਨੇ 'ਚ ਜ਼ਿਆਦਾ ਨਿਵੇਸ਼ ਕੀਤਾ ਹੈ, ਜਿਸ ਕਾਰਨ ਡਾਲਰ ਦੀ ਮੰਗ ਵਧੀ ਹੈ ਅਤੇ ਰੁਪਿਆ ਕਮਜ਼ੋਰ ਹੋਇਆ ਹੈ। ਹਾਲਾਂਕਿ ਇਸ ਵਿਚਕਾਰ ਘਰੇਲੂ ਬਾਜ਼ਾਰ ਦੀ ਮਜ਼ਬੂਤੀ ਨੇ ਰੁਪਏ ਨੂੰ ਹੋਰ ਡਿੱਗਣ ਤੋਂ ਬਚਾਇਆ ਹੈ।
ਕੱਚੇ ਤੇਲ 'ਚ ਗਿਰਾਵਟ, ਸੋਨੇ 'ਚ ਤੇਜ਼ੀ
NEXT STORY