ਸੋਲ—ਦੱਖਣੀ ਕੋਰੀਆ ਦੀ ਦਿੱਗਜ਼ ਦੂਰਸੰਚਾਰ ਉਪਕਰਣ ਨਿਰਮਾਤਾ ਕੰਪਨੀ ਸੈਮਸੰਗ ਦਾ ਸ਼ੁੱਧ ਲਾਭ ਚਾਲੂ ਸਾਲ ਦੀ ਪਹਿਲੀ ਤਿਮਾਹੀ ਜਨਵਰੀ-ਮਾਰਚ 'ਚ 50 ਫੀਸਦੀ ਤੋਂ ਜ਼ਿਆਦਾ ਵਧਿਆ ਹੈ। ਮੈਮੋਰੀ ਚਿਪਸ ਦੀ ਮੰਗ ਵਧਣ ਅਤੇ ਮਹਿੰਗੇ ਸਮਾਰਟਫੋਨ ਦੀ ਵਿਕਰੀ 'ਚ ਤੇਜ਼ ਮੁਨਾਫੇ ਦੀ ਮੁੱਖ ਵਜ੍ਹਾ ਰਹੀ। ਕੰਪਨੀ ਨੇ ਰੈਗੂਲੇਟਰੀ ਜਾਣਕਾਰੀ 'ਚ ਕਿਹਾ ਕਿ ਜਨਵਰੀ-ਮਾਰਚ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 52 ਫੀਸਦੀ ਵਧ ਕੇ 11,690 ਅਰਬ ਵਾਨ ਹੋ ਗਿਆ, ਪਿਛਲੇ ਸਾਲ ਦੀ ਇਸ ਤਿਮਾਹੀ 'ਚ ਮੁਨਾਫਾ 7,680 ਅਰਬ ਵਾਨ ਸੀ। ਉੱਧਰ ਸੰਚਾਲਨ ਮੁਨਾਫਾ 15,640 ਅਰਬ ਵਾਨ ਦੇ ਰਿਕਾਰਡ ਪੱਧਰ 'ਤੇ ਰਿਹਾ। ਇਸ ਮਹੀਨੇ ਦੀ ਸ਼ੁਰੂਆਤ 'ਚ ਜਾਰੀ ਸ਼ੁਰੂਆਤੀ ਰੂਪ 'ਚ ਇਸ ਦੇ 15,600 ਅਰਬ ਵਾਨ ਰਹਿਣ ਦਾ ਅੰਦਾਜ਼ਾ ਜਤਾਇਆ ਗਿਆ ਸੀ। ਕੰਪਨੀ ਨੇ ਬਿਆਨ 'ਚ ਕਿਹਾ ਕਿ ਸੈਮੀ ਕੰਡਕਟਰ ਕਾਰੋਬਾਰ ਨੇ ਕਮਾਈ ਦੇ ਮਾਮਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦਾ ਸੰਚਾਲਨ ਮੁਨਾਫਾ 11,500 ਅਰਬ ਵਾਨ ਅਤੇ ਆਮਦਨ 20,780 ਅਰਬ ਵਾਨ ਰਹੀ।
FCI ਨੇ 220 ਲੱਖ ਟਨ ਕਣਕ ਖਰੀਦੀ, ਪੰਜਾਬ ਸਭ ਤੋਂ ਮੋਹਰੀ!
NEXT STORY